*ਸ.ਗੁਰਵੰਤ ਸਿੰਘ ਸਹੋਤਾ ਜੀ ਦੀ ਯਾਦ ਵਿੱਚ ਕਰਵਾਈ ਗਈ ਨੰਨ੍ਹੇ ਉਸਤਾਦ ਅਥਲੈਟਿਕ ਮੀਟ- 2026*
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ ਸ. ਗੁਰਵੰਤ ਸਿੰਘ ਸਹੋਤਾ ਜੀ ਦੀ ਯਾਦ ਵਿੱਚ ਨੰਨ੍ਹੇ ਉਸਤਾਦ ਅਥਲੈਟਿਕ ਮੀਟ 2026 ਕਰਵਾਈ ਗਈ ।
ਇੱਥੇ ਦੱਸਣਯੋਗ ਬਣਦਾ ਹੈ ਕਿ ਸ. ਗੁਰਵੰਤ ਸਿੰਘ ਸਹੋਤਾ ਜੀ ਦੇ ਭਰਾ ਸ.ਪਲਵਿੰਦਰ ਸਿੰਘ ਸਹੋਤਾ ਜੀ ਵੱਲੋਂ ਇਸ ਅਥਲੈਟਿਕ ਮੀਟ ਲਈ ਸਕੂਲ ਦੇ ਲਗਭਗ 160 ਬੱਚਿਆਂ ਨੂੰ ਇਕ ਲੱਖ ਰੁਪਏ ਦੇ ਕਲਰਫੁੱਲ ਟਰੈਕ ਸੂਟ ਬਣਵਾ ਕੇ ਦਿੱਤੇ ਗਏ। ਸਟੇਟ ਅਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ ਜੀ ਨੇ ਦੱਸਿਆ ਕਿ ਸ.ਗੁਰਵੰਤ ਸਿੰਘ ਜੀ ਸਹੋਤਾ ਜੀ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਲ ਬਹੁਤ ਮੋਹ ਅਤੇ ਪਿਆਰ ਸੀ,ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਸਨ। ਇਸ ਵਾਰ ਸਕੂਲ ਦੇ ਅਧਿਆਪਕਾਂ ਨੇ ਸਲਾਨਾ ਸਮਾਗਮ ਉਨਾਂ ਦੇ ਨਾਂ ਤੇ ਕਰਵਾਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਇਸ ਅਥਲੈਟਿਕ ਮੀਟ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਅਥਲੈਟਿਕ ਮੀਟ ਵਿੱਚ ਹੋਣ ਵਾਲੀਆਂ ਵੱਖ-ਵੱਖ ਖੇਡਾਂ ਜਿਵੇਂ ਰਿਲੇਅ ਰੇਸ ,ਬੋਰੀ ਦੌੜ, ਲੇਮਨ ਰੇਸ, ਅਬਸਟੈਕਲ ਰੇਸ, ਕਲੈਕਟ ਦੀ ਕੋਨ ਰੇਸ ,ਰੱਸਾ, ਕੱਸੀ ,ਥਰੀ ਲੈਗ ਰੇਸ ,ਕਲੈਕਟ ਦੀ ਬਾਲ ਰੇਸ, ਕੱਪ ਐਂਡ ਬਾਲ ਰੇਸ, ਆਦਿ ਤੋਂ ਇਲਾਵਾ ਬੱਚਿਆਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸ.ਗਰਵੰਤ ਸਿੰਘ ਸਹੋਤਾ ਜੀ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਜੀ ਸਹੋਤਾ ,ਉਨਾਂ ਦੇ ਬੇਟੇ ਸ.ਸਿਮਰਤ ਸਹੋਤਾ,ਭਰਾ ਸ. ਪਲਵਿੰਦਰ ਸਿੰਘ ਸਹੋਤਾ,ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਿਕਰਮਜੀਤ ਕੌਰ ਸੋਹਤਾ, ਉਹਨਾਂ ਦੇ ਭਤੀਜੇ ਸ.ਧਨਵੀਰ ਸਹੋਤਾ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਜਸਪ੍ਰੀਤ ਕੌਰ ਸਹੋਤਾ,ਸ.ਗੁਰਵੀਰਇੰਦਰ ਸਿੰਘ ਧਾਲੀਵਾਲ ਅਤੇ ਸ.ਜਸਵੀਰਇੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸ੍ਰੀ ਮਨੋਜ ਕੁਮਾਰ ਜੀ ਡਿਪਟੀ ਡੀ.ਈ.ਓ. ਐਲੀਮੈਂਟਰੀ ਲੁਧਿਆਣਾ ਅਤੇ ਬਲਾਕ ਸਿੱਖਿਆ ਅਫਸਰ ਸ.ਰਣਜੋਧ ਸਿੰਘ ਖੰਗੂੜਾ ਜੀ ਵੀ ਵਿਸ਼ੇਸ਼ ਤੌਰ ਤੇ ਸਕੂਲ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਸਕੂਲ ਦੇ ਅਧਿਆਪਕ ਸ੍ਰੀ ਵਿਕਾਸ ਕਪਿਲਾ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਐੱਨ.ਆਰ.ਆਈ ਵੀਰਾ ਨੇ ਸਕੂਲ ਦਾ ਬਹੁਤ ਸਹਿਯੋਗ ਕੀਤਾ। ਸਹਿਯੋਗ ਕਰਨ ਵਾਲੇ ਐੱਨ.ਆਰ.ਆਈ ਵਿੱਚ ਗੁਰਬੰਤ ਸਿੰਘ ਜੀ ਦੀ ਪੁੱਤਰੀ ਕਮਲ ਜੋਤ ਕੌਰ ਭੰਢੋਲ ਅਤੇ ਉਹਨਾਂ ਦੇ ਪਤੀ ਸਨੀ ਭੰਢੋਲ , ਸੁਖਦੇਵ ਸਿੰਘ ਕੁਲਾਰ,ਪਿਸ਼ੋਰਾ ਸਿੰਘ ਚਹਿਲ, ਗੁਰਮੀਤ ਸਿੰਘ ਕੁਲਾਰ, ਕੁਲਦੀਪ ਸਿੰਘ ਕਁਲੂ ਜੀ, ਡਾਕਟਰ ਕਰਨਜੋਤ ਸਿੰਘ ਸਹੋਤਾ ਐੱਮ.ਡੀ., ਯੂ.ਐੱਸ.ਏ ਸ਼੍ਰੀਮਤੀ ਵਨੀਤ ਕੌਰ ਸਹੋਤਾ ਐਡਵੋਕੇਟ ਕੈਲਗਰੀ ,ਸਿਮਰਤ ਸਹ਼ੋਤਾ ਦੇ ਮਾਮਾ ਜੀ ਧਾਲੀਵਾਲ ਸਾਹਿਬ, ਜਸਵਿੰਦਰ ਸਹੋਤਾ,ਅਮਰੀਕ ਸਿੰਘ ਬੈਨੀਪਾਲ ਜੀ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੀ ਮਾਲੀ ਮਦਦ ਕੀਤੀ। ਇਸ ਮੌਕੇ ਪਿੰਡ ਦੇ ਹੋਰ ਦਾਨੀ ਸੱਜਣ ਜਿਨਾਂ ਵਿੱਚ ਦਵਿੰਦਰ ਸਿੰਘ ਕੁਲਾਰ,ਡਾ. ਬੀ.ਐੱਸ.ਸਹਿਗਲ, ਜਸਪਾਲ ਸਿੰਘ, ਮਨਪ੍ਰੀਤ ਸਿੰਘ ,ਮੈਡਮ ਅਮਨਦੀਪ ਕੌਰ ਵੱਲੋਂ ਵੀ ਸਕੂਲ ਦੀ ਵਿੱਤੀ ਮਦਦ ਕੀਤੀ ਗਈ।
ਇਸ ਮੌਕੇ ਪਿੰਡ ਦੀ ਸਮੂਹ ਪੰਚਾਇਤ ਪਿੰਡ ਦੇ ਸਰਪੰਚ ਸ. ਅੰਮ੍ਰਿਤਪਾਲ ਸਿੰਘ,ਸ.ਅਮਨਦੀਪ ਸਿੰਘ ,ਸ.ਗੁਰਪ੍ਰੀਤ ਸਿੰਘ ਗੁਰੀ
ਸ.ਉਪਿੰਦਰਪਾਲਜੀਤ ਸਿੰਘ ਆਪਣੇ ਸਾਥੀਆਂ ਨਾਲ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ।
ਇਹਨਾਂ ਤੋਂ ਇਲਾਵਾ ਸ.ਦਵਿੰਦਰ ਸਿੰਘ ਕੁਲਾਰ ,ਕੁਲਦੀਪ ਸਿੰਘ ਕੁਲਾਰ ਹਰਜੀਤ ਸਿੰਘ ਲੇਲ,ਜੁਗਰਾਜ ਸਿੰਘ,
ਬੰਤ ਸਿੰਘ,ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ ਬੈਨੀਪਾਲ, ਚਰਨਜੀਤ ਸਿੰਘ ਕੁਲਾਰ, ਸੁਖਜੀਤਪਾਲ ਸਿੰਘ ਕੁਲਾਰ, ਕੁਲਦੀਪ ਸਿੰਘ, ਹਰਬੰਸ ਸਿੰਘ ਕੁਲਾਰ, ਪ੍ਰਕਾਸ਼ ਸਿੰਘ ,ਪਿਰਥੀਪਾਲ ਸਿੰਘ ,ਭੁਪਿੰਦਰ ਸਿੰਘ ਜੱਗਾ, ਐੱਸ.ਐੱਮ.ਸੀ ਦੀ ਚੇਅਰਮੈਨ ਮਨਦੀਪ ਕੌਰ ਅਤੇ ਉਹਨਾਂ ਦੇ ਪਤੀ ਸ.ਮਨਪ੍ਰੀਤ ਸਿੰਘ ,
ਜੱਸੀ ਮੰਜਾਲੀ, ਡੀ.ਪੀ ਮਾਸਟਰ ਗੁਰਵਿੰਦਰ ਸਿੰਘ,ਸ.ਜਗਜੀਤ ਸਿੰਘ ਜੀਤਾ,ਸ.ਤਰਲੋਚਨ ਸਿੰਘ ਕੁਲਾਰ,ਸ. ਜਗਦੇਵ ਸਿੰਘ ਫੁੱਟਬਾਲ ਕੋਚ ਅਤੇ ਉਨਾਂ ਦੇ ਸਾਥੀ ਸ.ਗੁਰਵਿੰਦਰ ਸਿੰਘ, ਨਿਰਮਲ ਸਿੰਘ ਕੁਲਾਰ,ਤਜਿੰਦਰ ਸਿੰਘ, ਭਾਈ ਅਜੀਤ ਸਿੰਘ ਗੁਰੂ ਘਰ ਦੇ ਗ੍ਰੰਥੀ ਅਤੇ ਭਾਈ ਦਵਿੰਦਰ ਸਿੰਘ ਗੁਰੂ ਘਰ ਦੇ ਗ੍ਰੰਥੀ, ਸ.i ਸਿੰਘ ਸਹੋਤਾ, ਸ.ਜਗਰੂਪ ਸਿੰਘ ਕੁਲਾਰ ,ਰਣਜੋਧ ਸਿੰਘ ਸੇਵਾਦਾਰ, ਆਂਗਣਵਾੜੀ ਵਰਕਰ ਮਨਪ੍ਰੀਤ ਕੌਰ ਅਤੇ ਸ਼ਿੰਦਰਪਾਲ ਕੌਰ ਆਦਿ ਪਿੰਡ ਵਾਸੀ ਸ਼ਾਮਿਲ ਹੋਏ ।
ਇਹਨਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਸੀਐਚਟੀ ਅਧਿਆਪਕ ਸ੍ਰੀਮਤੀ ਲਖਵਿੰਦਰ ਕੌਰ,ਅਮਰਜੀਤ ਕੌਰ, ਭੁਪਿੰਦਰ ਤਰਵੇਦੀ, ਪ੍ਰਦੀਪ ਕੌਰ
ਅਤੇ ਮੁੱਖ ਅਧਿਆਪਕ ਅਤੇ ਅਧਿਆਪਕ ਅਨੀਤਾ ਭੁੰਬਲਾ, ਰੁਪਿੰਦਰ ਕੌਰ, ਸੁਰੇਖਾ ਕੌਸ਼ਲ ,ਤੇਜਦੀਪ ਕੌਰ,ਪਰਮਿੰਦਰ ਚੌਹਾਨ ,ਕੁਲਦੀਪ ਸਿੰਘ,ਅਨੂ ਸ਼ਰਮਾ ਮੈਡਮ ਤੋਂ ਇਲਾਵਾ ਅਧਿਆਪਕਾਂ ਨੇ ਸਟੇਜ ਸੈਕਟਰੀ ਸ.ਦਵਿੰਦਰ ਸਿੰਘ ਗਰੇਵਾਲ ਅਤੇ ਸੁਖਵਿੰਦਰ ਸਿੰਘ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।
ਬੀ.ਪੀ.ਈ.ਓ ਦਫਤਰ ਖੰਨਾ-2 ਤੋਂ ਸ਼੍ਰੀ ਗੋਰਵ ਕੁਮਾਰ ਜੀ ਅਤੇ ਲਲਹੇੜੀ ਸਕੂਲ ਦੇ ਹੈਡ ਟੀਚਰ ਮੈਡਮ ਅੰਜੂ ਸੂਦ ,ਖੰਨਾ ਨੰਬਰ ਨੌ ਤੋਂ ਸ਼੍ਰੀਮਤੀ ਦੀਪ ਮਾਲਾ ਸ਼ਰਮਾ ਜੀ, ਬਲਾਕ ਖੰਨਾ -2 ਦੇ ਬੀ.ਐੱਮ.ਟੀ. ਸ. ਕੁਲਵਿੰਦਰ ਸਿੰਘ ਭਾਟੀਆ ਅਤੇ ਸ. ਰੁਪਿੰਦਰ ਸਿੰਘ ਬੈਂਸ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ । ਅੰਤ ਵਿੱਚ ਸੀ.ਐੱਚ.ਟੀ ਮੈਡਮ ਸ੍ਰੀਮਤੀ ਗਲੈਕਸੀ ਸੋਫਤ ਅਤੇ ਉਨਾਂ ਦੇ ਸਮੂਹ ਸਟਾਫ਼ ਜਿਨਾਂ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ, ਬਲਜੀਤ ਕੌਰ ,ਜਸਵੀਰ ਕੌਰ, ਜਸਵਿੰਦਰ ਕੌਰ ਅਤੇ ਅਧਿਆਪਕ ਸ੍ਰੀ ਵਿਕਾਸ ਕਪਿਲਾ ਅਤੇ ਸ.ਸਤਨਾਮ ਸਿੰਘ ਜੀ ਵੱਲੋਂ ਸਹੋਤਾ ਪਰਿਵਾਰ ਦੇ ਸਾਰੇ ਮੈਂਬਰਾਂ ,ਡਿਪਟੀ ਡੀ.ਈ.ਓ ਸ੍ਰੀ ਮਨੋਜ ਕੁਮਾਰ ਅਤੇ ਬੀ.ਪੀ ਈ.ਓ ਸ. ਰਣਜੋਧ ਸਿੰਘ ਖੰਗੂੜਾ ਜੀ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਐੱਨ.ਆਰ.ਆਈ ਅਤੇ ਲੋਕਲ ਦਾਨੀ ਸੱਜਣਾਂ, ਸਾਰੇ ਸੀ.ਐੱਚ.ਟੀ /ਐੱਚ.ਟੀ ਸਾਹਿਬਾਨਾਂ,ਪਿੰਡ ਵਾਸੀਆਂ, ਸਮੂਹ ਪੰਚਾਇਤ ਮੈਂਬਰਾਂ, ਦੋਨੋਂ ਗੁਰੂ ਘਰਾਂ ਦੀਆਂ ਕਮੇਟੀਆਂ, ਵੱਖ-ਵੱਖ ਸਕੂਲਾਂ ਵਿੱਚ ਆਏ ਅਧਿਆਪਕਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ।

