PSEB CLASS 10 SOCIAL SCIENCE GUESS PAPER 2026

PSEB CLASS 10 SOCIAL SCIENCE GUESS PAPER 2026 - ਮਾਡਲ ਟੈਸਟ ਪੇਪਰ 1

ਮਾਡਲ ਟੈਸਟ ਪੇਪਰ 2

ਜਮਾਤ - ਦਸਵੀਂ
ਵਿਸ਼ਾ - ਸਮਾਜਿਕ ਵਿਗਿਆਨ (2025-26)
ਸਮਾਂ: 3 ਘੰਟੇ ਕੁੱਲ ਅੰਕ : 80

ਸਾਧਾਰਨ ਨਿਰਦੇਸ਼:

  1. ਪ੍ਰਸ਼ਨ - ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ।
  2. ਭਾਗ- ੳ ਪ੍ਰਸ਼ਨ ਨੰਬਰ 1 ਦੇ 10 ਉਪ੍ ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ (10x1=10)।
  3. ਭਾਗ- ਅ ਪ੍ਰਸ਼ਨ ਨੰਬਰ 2 ਦੇ 10 ਉਪ੍ ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ (10x1=10)।
  4. ਭਾਗ- ੲ ਪ੍ਰਸ਼ਨ ਨੰਬਰ 3 ਦੇ 8 ਉਪ੍ ਭਾਗ ਹਨ। ਹਰੇਕ ਪ੍ਰਸ਼ਨ ਦਾ ਉੱਤਰ 30 – 50 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 3 ਅੰਕ ਦਾ ਹੈ (8x3=24)।
  5. ਭਾਗ- ਸ ਪ੍ਰਸ਼ਨ ਨੰਬਰ 4 ਦੇ 4 ਉਪ੍ ਭਾਗ (100% ਅੰਦਰੂਨੀ ਛੋਟ) ਹਨ। ਹਰੇਕ ਪ੍ਰਸ਼ਨ ਦਾ ਉੱਤਰ 80 – 100 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 5 ਅੰਕ ਦਾ ਹੈ (4x5=20)।
  6. ਭਾਗ- ਹ ਪ੍ਰਸ਼ਨ ਨੰਬਰ 5 ਸਰੋਤ ਆਧਾਰਤ ਹੈ। ਇਸ ਵਿੱਚ ਦੋ ਉਪ੍ ਭਾਗ ਹਨ। ਇਸ ਵਿੱਚ 4-4 ਅੰਕ ਦੇ ਦੋ ਪ੍ਰਸ਼ਨ ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਵਿੱਚੋਂ ਹਨ (2x4=8)।
  7. ਭਾਗ- ਕ ਪ੍ਰਸ਼ਨ ਨੰਬਰ 6 ਮਾਨ - ਚਿੱਤਰ ਨਾਲ ਸੰਬੰਧਤ ਹੈ। ਇਸ ਵਿੱਚ ਦੋ ਉਪ੍ ਭਾਗ ਹਨ। ਭੂਗੋਲ ਭਾਗ ਵਿੱਚੋਂ ਭਾਰਤ ਦੇ ਨਕਸ਼ੇ ਅਤੇ ਇਤਿਹਾਸ ਭਾਗ ਵਿੱਚੋਂ 1947 ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ 6-6 ਸਥਾਨਾਂ ਵਿੱਚੋਂ 4-4 ਸਥਾਨ ਭਰਨੇ ਹਨ। ਹਰੇਕ ਸਥਾਨ 1 ਅੰਕ ਦਾ ਹੈ (2x4=8)।

ਭਾਗ (ੳ) 10x1=10

1. ਸਹੀ ਵਿਕਲਪ ਦੀ ਚੋਣ ਕਰੋ। ਸਾਰੇ ਪ੍ਰਸ਼ਨ ਜ਼ਰੂਰੀ ਹਨ।

  1. ਹੇਠ ਲਿਖਿਆਂ ਵਿੱਚੋਂ ਕਿਹੜਾ ਅਜੈਵਿਕ ਸੋਮਾ ਹੈ?
    (ੳ) ਮਨੁੱਖ (ਅ) ਜੀਵ-ਜੰਤੂ
    (ੲ) ਚਟਾਨਾਂ (ਸ) ਜੰਗਲ
  2. ਆਰਥਿਕ ਵਿਕਾਸ ਨੂੰ ........... ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ।
    (ੳ) ਇੱਕ ਛੋਟੀ-ਮਿਆਦ ਦੀ ਪ੍ਰਕਿਰਿਆ (ਅ) ਇੱਕ ਮਾਤਰਾਤਮਕ ਬਦਲਾਅ
    (ੲ) ਇੱਕ ਦੀਰਘਕਾਲੀਨ ਪ੍ਰਕਿਰਿਆ (ਸ) ਉਪਰੋਕਤ ਵਿੱਚੋਂ ਕੋਈ ਨਹੀਂ
  3. 'ਮੀਰੀ' ਅਤੇ 'ਪੀਰੀ' ਦੀਆਂ ਤਲਵਾਰਾਂ ਕਿਸ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਸਨ?
    (ੳ) ਸ੍ਰੀ ਗੁਰੂ ਅਰਜਨ ਦੇਵ ਜੀ (ਅ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
    (ੲ) ਸ੍ਰੀ ਗੁਰੂ ਤੇਗ ਬਹਾਦਰ ਜੀ (ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
  4. ਸੰਵਿਧਾਨ ਦੀ 42ਵੀਂ ਸੋਧ ਦਾ ਸੰਬੰਧ ਕਿਸ ਨਾਲ ਹੈ?
    (ੳ) 22 ਕੌਮੀ ਭਾਸ਼ਾਵਾਂ ਨੂੰ ਮਾਨਤਾ (ਅ) ਪੰਚਾਇਤੀ ਰਾਜ
    (ੲ) ਸੰਵਿਧਾਨਕ ਸੂਚੀਆਂ ਵਿੱਚ ਸੋਧ (ਸ) ਸ਼ਹਿਰੀ ਲੋਕਤੰਤਰ
  5. ਆਰਥਿਕ ਗਤੀਵਿਧੀ ਦੀ ਕਿਹੜੀ ਕਿਸਮ ਨੂੰ ਗੌਣ ਖੇਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ?
    (ੳ) ਖੁਦਾਈ (ਅ) ਨਿਰਮਾਣ
    (ੲ) ਯਾਤਾਯਾਤ ਤੇ ਸੰਚਾਰ (ਸ) ਉਪਰੋਕਤ ਸਾਰੇ
  6. ਵਸਤੂ ਵਿਟਾਂਦਰਾ ਪ੍ਰਣਾਲੀ ਦੀ ਮੁੱਖ ਕਮੀ ਕੀ ਸੀ?
    (ੳ) ਮੁਦਰਾ ਦਾ ਭੰਡਾਰ (ਅ) ਲੋੜਾਂ ਦੇ ਦੋਹਰੇ ਸੰਜੋਗ ਦੀ ਮੰਗ
    (ੲ) ਮੁਲਤਵੀ ਭੁਗਤਾਨ ਦਾ ਮਾਨਕ (ਸ) ਵਟਾਂਦਰੇ ਦਾ ਸਾਧਨ
  7. ਰੂਹਰ ਘਾਟੀ ਕਿਹੜੇ ਦੇਸ਼ ਵਿੱਚ ਸਥਿੱਤ ਹੈ?
    (ੳ) ਜਰਮਨੀ (ਅ) ਭਾਰਤ
    (ੲ) ਆਸਟ੍ਰੇਲੀਆ (ਸ) ਜਾਪਾਨ
  8. ਭਾਰਤ ਵਿੱਚ 'ਰਾਸ਼ਟਰੀ ਉਪਭੋਗਤਾ ਦਿਵਸ' ਕਦੋਂ ਮਨਾਇਆ ਜਾਂਦਾ ਹੈ?
    (ੳ) 15 ਮਾਰਚ (ਅ) 24 ਦਸੰਬਰ
    (ੲ) 26 ਜਨਵਰੀ (ਸ) 15 ਅਗਸਤ
  9. ਹਰੀ ਕ੍ਰਾਂਤੀ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ?
    (ੳ) ਵੀ. ਕੂਰੀਅਨ (ਅ) ਐੱਮ.ਐੱਸ. ਰੰਧਾਵਾ
    (ੲ) ਐੱਮ.ਐੱਸ. ਸਵਾਮੀਨਾਥਨ (ਸ) ਕੋਈ ਨਹੀਂ
  10. ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਵਿੱਚੋਂ ਕਿਹੜੀ ਹੈ?
    (ੳ) ਵਾਰ ਆਸਾ (ਅ) ਵਾਰ ਬਿਹਾਗੜਾ
    (ੲ) ਵਾਰ ਸੂਹੀ (ਸ) ਵਾਰ ਜੈਤਸਰੀ

ਭਾਗ (ਅ) 10x1=10

2. ਵਸਤੂਨਿਸ਼ਠ ਪ੍ਰਸ਼ਨ

ੳ- ਖ਼ਾਲੀ ਥਾਵਾਂ ਭਰੋ:-

  1. ਜੀਵਨ ਦਾ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ________________ ਦੁਆਰਾ ਕੀਤਾ ਗਿਆ।
  2. ਸਾਰਕ (SAARC) ਦੀ ਸਥਾਪਨਾ ________________ ਈਸਵੀ ਵਿੱਚ ਹੋਈ ਸੀ।
  3. ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਦੌਲਤ ਖਾਂ ਲੋਧੀ ਦੇ ਸਰਕਾਰੀ ________________ ਵਿੱਚ ਭੰਡਾਰੀ ਦੀ ਨੌਕਰੀ ਕੀਤੀ।
  4. ਕੱਚਾ ਲੋਹਾ ਊਰਜਾ ਦਾ ਇੱਕ ________________ ਸੋਮਾ ਹੈ।
  5. ਭਾਰਤ ਵਿੱਚ ________________ ਪ੍ਰਤੀਸ਼ਤ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ।

ਅ- ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ:-

  1. ਲੋਕਤੰਤਰੀ ਸਰਕਾਰ ਦੇ ਤਿੰਨ ਅੰਗ ਕਿਹੜੇ-ਕਿਹੜੇ ਹਨ?
  2. ਕਿਹੜੀ ਆਰਥਿਕ ਕ੍ਰਿਆ, ਖੇਤੀਬਾੜੀ ਨੂੰ ਕਿਹਾ ਜਾਂਦਾ ਹੈ?
  3. ਸੂਚਨਾ ਦਾ ਅਧਿਕਾਰ (RTI) ਕਾਨੂੰਨ ਕਦੋਂ ਪਾਸ ਹੋਇਆ ਸੀ?
  4. ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?
  5. PQLI ਦਾ ਪੂਰਾ ਨਾਂ ਕੀ ਹੈ?

ਭਾਗ (ੲ) 8x3=24

3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 30-50 ਸ਼ਬਦਾਂ ਵਿੱਚ ਦਿਓ।

  1. ਪਹਾੜੀ ਖੇਤਰਾਂ ਵਿੱਚ ਭੌਂ-ਖੋਰ ਨੂੰ ਰੋਕਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
  2. ਮੁਦਰਾ ਦੇ ਮੁੱਖ ਕਾਰਜ ਕੀ ਹਨ?
  3. ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਸਰਕਾਰਾਂ ਕਿਹੜੇ ਪੱਧਰ 'ਤੇ ਕੰਮ ਕਰਦੀਆਂ ਹਨ?
  4. ਸਥਾਨ-ਅੰਤਰੀ ਖੇਤੀ ਕੀ ਹੈ?
  5. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ? (ਕੋਈ ਤਿੰਨ ਨੁਕਤੇ)
  6. ਆਰਥਿਕ ਵਿਕਾਸ ਅਤੇ ਆਰਥਿਕ ਵਾਧੇ ਵਿੱਚ ਮੁੱਖ ਅੰਤਰ ਕੀ ਹੈ? (ਕੋਈ ਤਿੰਨ ਅੰਤਰ)
  7. ਨਿਰਮਾਣ ਖੇਤਰ ਨੂੰ ਵਿਕਾਸ ਦੀ ਰੀੜ੍ਹ ਦੀ ਹੱਡੀ ਕਿਉਂ ਕਿਹਾ ਜਾਂਦਾ ਹੈ?
  8. ਸਾਰਕ (SAARC) ਸੰਗਠਨ ਵਿੱਚ ਕਿਹੜੇ ਦੇਸ਼ ਸ਼ਾਮਲ ਹਨ?

ਭਾਗ (ਸ) 4x5=20

4. ਕਿਸੇ ਇੱਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ। (100% ਅੰਦਰੂਨੀ ਛੋਟ)

  1. ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਯੂਨੀਵਰਸਟੀਆਂ ਦੀ ਕੀ ਭੂਮਿਕਾ ਹੈ?

    ਜਾਂ

    ਤਕਨੀਕ ਅਤੇ ਆਰਥਿਕ ਵਿਕਾਸ ਨਾਲ ਸੋਮਿਆਂ ਦਾ ਉਪਭੋਗ ਕਿਵੇਂ ਵੱਧ ਜਾਂਦਾ ਹੈ?
  2. ਜਲ ਸੰਭਾਲ ਕੀ ਹੈ? ਇਸਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

    ਜਾਂ

    ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ।
  3. ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ-ਕੀ ਯਤਨ ਕੀਤੇ?

    ਜਾਂ

    ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਮੁੱਖ ਆਰਥਿਕ ਨਤੀਜੇ ਕੀ ਹਨ?
  4. ਸੰਗਠਿਤ ਅਤੇ ਅਸੰਗਠਿਤ ਖੇਤਰ ਵਿੱਚ ਕੀ ਅੰਤਰ ਹੈ?

    ਜਾਂ

    ਬਾਬਾ ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹੰਦ 'ਤੇ ਹਮਲੇ ਦੇ ਕੀ ਕਾਰਨ ਸਨ?

ਭਾਗ (ਹ) 2x4=8

5. ਸਰੋਤ ਆਧਾਰਤ ਪ੍ਰਸ਼ਨ। ਹਰੇਕ ਭਾਗ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਦਿਓ।

ੳ- ਅਰਥ ਸ਼ਾਸਤਰ

ਹੇਠਾਂ ਦਿੱਤਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:

ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਵਿੱਚ ਹੋਣ ਵਾਲੇ ਪ੍ਰਤੀਸ਼ਤ ਬਦਲਾਅ ਤੋਂ ਹੈ। ਉਦਾਹਰਣ ਵਜੋਂ ਜੇਕਰ ਕਿਸੇ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਪਿਛਲੇ ਸਾਲ 100 ਕਰੋੜ ਰੁਪਏ ਸੀ ਅਤੇ ਇਸ ਸਾਲ 110 ਕਰੋੜ ਰੁਪਏ ਹੈ, ਤਾਂ ਉਸ ਦੇਸ਼ ਦੀ ਵਿਕਾਸ ਦਰ ਦੀ ਗਣਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ: ਵਿਕਾਸ ਦਰ = (ਵਰਤਮਾਨ ਸਾਲ ਦਾ ਕੁੱਲ ਘਰੇਲੂ ਉਤਪਾਦਨ - ਪਿਛਲੇ ਸਾਲ ਦਾ ਕੁੱਲ ਘਰੇਲੂ ਉਤਪਾਦਨ) / (ਪਿਛਲੇ ਸਾਲ ਦਾ ਕੁੱਲ ਘਰੇਲੂ ਉਤਪਾਦਨ) x 100। ਇਸ ਉਦਾਹਰਨ ਵਿੱਚ ਵਿਕਾਸ ਦਰ 10% ਹੋਵੇਗੀ।

  1. (i) ਵਿਕਾਸ ਦਰ ਤੋਂ ਕੀ ਭਾਵ ਹੈ? (1 ਅੰਕ)
  2. (ii) ਜੇਕਰ ਕਿਸੇ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਪਿਛਲੇ ਸਾਲ 200 ਕਰੋੜ ਰੁਪਏ ਸੀ ਅਤੇ ਇਸ ਸਾਲ 210 ਕਰੋੜ ਰੁਪਏ ਹੈ, ਤਾਂ ਵਿਕਾਸ ਦਰ ਪਤਾ ਕਰੋ। (1 ਅੰਕ)
  3. (iii) ਵਿਕਾਸ ਦਰ ਦੀ ਗਣਨਾ ਦਾ ਫਾਰਮੂਲਾ ਲਿਖੋ। (2 ਅੰਕ)

ਅ- ਨਾਗਰਿਕ ਸ਼ਾਸਤਰ

ਹੇਠਾਂ ਦਿੱਤਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:

ਲੋਕਤੰਤਰੀ ਸਰਕਾਰ ਦੇ ਤਿੰਨ ਅੰਗ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਹਨ। ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ, ਅਤੇ ਨਿਆਂਪਾਲਿਕਾ ਕਾਨੂੰਨ ਦੀ ਸਹੀ ਵਿਆਖਿਆ ਕਰਨ ਦੇ ਨਾਲ-ਨਾਲ ਰੱਖਿਆ ਕਰਨ ਦਾ ਕੰਮ ਵੀ ਕਰਦੀ ਹੈ। ਲੋਕਤੰਤਰੀ ਪ੍ਰਣਾਲੀ ਨਾਗਰਿਕਾਂ ਦੀ ਸਮਾਨਤਾ 'ਤੇ ਅਧਾਰਤ ਹੁੰਦੀ ਹੈ। ਜੇਕਰ ਦੇਸ਼ ਦੇ ਲੋਕ, ਰਾਜਨੀਤਿਕ ਨੇਤਾ ਤੇ ਸ਼ਾਸਕ ਭ੍ਰਿਸ਼ਟ ਹੋਣਗੇ ਤਾਂ ਲੋਕਤੰਤਰ ਢਹਿ-ਢੇਰੀ ਹੋ ਜਾਵੇਗਾ। ਇਸ ਲਈ ਉੱਚਾ ਨੈਤਿਕ ਪੱਧਰ ਲੋਕਤੰਤਰ ਦੀ ਮਜ਼ਬੂਤੀ ਲਈ ਸਭ ਤੋਂ ਜ਼ਰੂਰੀ ਤੱਤ ਹੈ।

  1. (i) ਲੋਕਤੰਤਰੀ ਸਰਕਾਰ ਦੇ ਤਿੰਨ ਅੰਗ ਕਿਹੜੇ ਹਨ? (1 ਅੰਕ)
  2. (ii) ਨਿਆਂਪਾਲਿਕਾ ਦਾ ਮੁੱਖ ਕੰਮ ਕੀ ਹੈ? (1 ਅੰਕ)
  3. (iii) ਲੋਕਤੰਤਰ ਦੀ ਮਜ਼ਬੂਤੀ ਲਈ ਸਭ ਤੋਂ ਜ਼ਰੂਰੀ ਤੱਤ ਕਿਹੜਾ ਹੈ ਅਤੇ ਕਿਉਂ? (2 ਅੰਕ)

ਭਾਗ (ਕ) 2x4=8

6. ਮਾਨ-ਚਿੱਤਰ ਕਾਰਜ (ਨਕਸ਼ਾ)

ੳ. ਭੂਗੋਲ: ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਭਰੋ। (1x4=4)

  1. ਇੱਕ ਬਾਇਓਸਫੀਅਰ ਰਿਜ਼ਰਵ ਜੋ ਤਾਮਿਲਨਾਡੂ, ਕੇਰਲ ਅਤੇ ਕਰਨਾਟਕ ਵਿੱਚ ਫੈਲਿਆ ਹੋਇਆ ਹੈ।
  2. ਗੰਨਾ ਉਤਪਾਦਨ ਨਾਲ ਸੰਬੰਧਿਤ ਤਰਾਈ ਖੇਤਰ।
  3. ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ।
  4. ਕਾਲੀ ਮਿੱਟੀ ਵਾਲਾ ਰਾਜ।
  5. ਨੰਦਾ ਦੇਵੀ ਜੀਵ ਰਿਜ਼ਰਵ ਖੇਤਰ।
  6. ਚਾਹ ਉਤਪਾਦਨ ਨਾਲ ਸੰਬੰਧਿਤ ਪਹਾੜੀ ਖੇਤਰ।

ਅ. ਇਤਿਹਾਸ: 1947 ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਭਰੋ। (1x4=4)

  1. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਥਾਨ, ਜਿੱਥੋਂ ਉਨ੍ਹਾਂ ਨੇ 'ਸੱਚਾ ਸੌਦਾ' ਕੀਤਾ।
  2. ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਸ਼ਹਿਰ।
  3. ਬਾਬਾ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖਾਨ ਵਿਚਕਾਰ ਲੜਾਈ ਦਾ ਸਥਾਨ।
  4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਦਾ ਸਥਾਨ।
  5. ਲਾਹੌਰ ਦਾ ਨਾਮ ਬਦਲ ਕੇ ਰੱਖਿਆ ਗਿਆ ਸ਼ਹਿਰ।
  6. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਇੱਕ ਸਥਾਨ।
ਇਹ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਲਈ ਤਿਆਰ ਕੀਤਾ ਗਿਆ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends