ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਾਕ ਏਕਤਾ ਦੀ ਰਾਖੀ ਲਈ ਮੰਨੂਵਾਦ ਦਾ ਵਿਰੋਧ ਕਰਨ ਦਾ ਸੱਦਾ

 *ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਾਕ ਏਕਤਾ ਦੀ ਰਾਖੀ ਲਈ ਮੰਨੂਵਾਦ ਦਾ ਵਿਰੋਧ ਕਰਨ ਦਾ ਸੱਦਾ*


*75 ਸਾਲਾ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ*


ਨਵਾਂ ਸ਼ਹਿਰ 6 ਦਸੰਬਰ ( ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਇਕਬਾਲ ਸਿੰਘ, ਕਰਨੈਲ ਸਿੰਘ ਰਾਹੋਂ, ਰਾਮ ਪਾਲ, ਦੇਸ ਰਾਜ ਚੌਹਾਨ, ਪ੍ਰਿੰ. ਅਸ਼ੋਕ ਕੁਮਾਰ, ਪ੍ਰਿੰ. ਧਰਮ ਪਾਲ ਆਦਿ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਲਈ ਪੈਨਸ਼ਨਰਾਂ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ।



     ਆਗੂਆਂ ਨੇ ਕੇਂਦਰ ਸ, ਕਾਰ ਵਲੋਂ ਕਿਰਯ ਕਾਨੂੰਨ ਰੱਦ ਕਰਕੇ ਚਾਰ ਕਿਰਤ ਕੋਡ ਲਾਗੂ ਕਰਨ, ਬਿਜਲੀ ਬਿੱਲ ਲਿਆਉਣ ਸਮੇਤ ਚੰਡੀਗੜ੍ਹ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾਉਣ ਲਈ 131ਵੀਂ ਸੰਵਿਧਾਨਕ ਸੋਧ ਲਿਆਉਣ ਦੀ ਸਾਜਿਸ਼ ਦੀ ਨਿਖੇਧੀ ਕੀਤੀ। ਆਗੂਆਂ ਨੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਹਾਂ ਪ੍ਰੀਨਿਰਵਾਣ ਦਿਵਸ 'ਤੇ ਦੇਸ਼ ਦਾ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦੀ ਰਾਖੀ ਲਈ ਮੰਨੂਵਾਦ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।

          ਇਸ ਸਮੇਂ 75 ਸਾਲਾ ਪੈਨਸ਼ਨਰਾਂ ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ ਵਿੱਤ ਸਕੱਤਰ ਨਵਾਂ ਸ਼ਹਿਰ, ਹੁਸਨ ਲਾਲ ਨਾਈ ਮਜਾਰਾ, ਕੁਲਦੀਪ ਸਿੰਘ ਬੀਸਲਾ, ਇਕਬਾਲ ਸਿੰਘ ਨਵਾਂ ਸ਼ਹਿਰ, ਸੰਤੋਖ ਸਿੰਘ ਰਾਣੇਵਾਲ, ਹਰਮੇਸ਼ ਲਾਲ ਰਾਣੇਵਾਲ, ਮਹਿੰਦਰ ਪ੍ਰਤਾਪ ਰਾਹੋਂ, ਰਸ਼ਪਾਲ ਸਿੰਘ ਰਾਹੋਂ, ਮਹੇਸ਼ ਸ਼ਰਮਾ ਰਾਹੋਂ, ਗੁਰਮੇਲ ਰਾਮ ਰਾਹੋਂ, ਬਲਵੀਰ ਸਿੰਘ ਭੱਟੀ ਰਾਹੋਂ, ਕਮਲਜੀਤ, ਚੰਦਰ ਕਾਂਤਾ ਪਾਠਕ, ਚਰਨ ਦਾਸ, ਭਲਵਿੰਦਰ ਪਾਲ ਛੋਕਰਾਂ, ਹਰਬੰਸ ਸਿੰਘ ਨੌਰਾ, ਜਸਵੀਰ ਸਿੰਘ ਨਵਾਂ ਸ਼ਹਿਰ ਨੂੰ ਮੋਮੈਂਟੋ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ।

      ਮੀਟਿੰਗ ਵਿੱਚ ਜੋਗਾ ਸਿੰਘ, ਹਰਭਜਨ ਸਿੰਘ, ਕਮਲਜੀਤ ਸਿੰਘ, ਮੁਲਖ ਰਾਜ, ਅਵਤਾਰ ਸਿੰਘ, ਹਰਵਿੰਦਰ ਸਿੰਘ, ਬਖਤਾਵਰ ਸਿੰਘ, ਬੇਅੰਤ ਸਿੰਘ, ਇਕਬਾਲ ਸਿੰਘ, ਸੁੱਚਾ ਰਾਮ, ਸਰੂਪ ਲਾਲ, ਹਰਬੰਸ ਸਿੰਘ, ਤੇਜਾ ਸਿੰਘ, ਰਾਮ ਲਾਾਲ, ਭਾਗ ਸਿੰਘ, ਰੇਸ਼ਮ ਲਾਲ, ਗੁਰਦਿਆਲ ਸਿੰਘ, ਸੁਰਜੀਤ ਰਾਮ, ਮਹਿੰਦਰ ਪਾਲ, ਨਿਰਮਲ ਦਾਸ, ਦੀਦਾਰ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਈਸ਼ਵਰ ਚੰਦਰ, ਸੰਤੋਖ ਸਿੰਘ, ਦੇਸ ਰਾਜ ਬੱਜੋਂ, ਅਮਰਜੀਤ ਸਿੰਘ, ਬਲਵਿੰਦਰ ਰਾਮ, ਜਸਬੀਰ ਸਿੰਘ, ਐਚ ਐਸ ਭਾਵੜਾ, ਕਮਲਜੀਤ ਕੌਰ, ਬਲਦੇਵ ਸਿੰਘ, ਸੰਤ ਰਾਮ, ਹਰਦੇਵ ਕੁਮਾਰ, ਮਨਜੀਤ ਰਾਮ, ਰਾਵਲ ਸਿੰਘ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends