📢 ਕੇਂਦਰ ਸਰਕਾਰ ਵੱਲੋਂ ਮੈਸੇਜਿੰਗ ਐਪਸ ਲਈ ਨਵਾਂ ਹੁਕਮ ਜਾਰੀ
ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਵਾਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ, ਜੀਓਚੈਟ, ਅਰਾਟਾਈ ਅਤੇ ਜੋਸ਼ ਵਰਗੀਆਂ ਸਭ ਮੈਸੇਜਿੰਗ ਪਲੇਟਫਾਰਮਾਂ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਹੁਣ ਇਹ ਐਪਸ ਬਿਨਾਂ ਐਕਟਿਵ ਸਿਮ ਕਾਰਡ ਦੇ ਮੋਬਾਈਲ ਵਿੱਚ ਨਹੀਂ ਚੱਲ ਸਕਣਗੀਆਂ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਾਇਬਰ ਧੋਖਾਧੜੀ ਨੂੰ ਰੋਕਣ ਅਤੇ ਧੋਖੇਬਾਜ਼ਾਂ ਦੀ ਪਹਿਚਾਣ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਦੂਰਸੰਚਾਰ ਵਿਭਾਗ ਦੇ ਆਦੇਸ਼ ਅਨੁਸਾਰ, ਮੈਸੇਜਿੰਗ ਐਪਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਐਪ ਤਦੋਂ ਹੀ ਚੱਲੇ, ਜਦੋਂ ਯੂਜ਼ਰ ਦੀ ਰਜਿਸਟਰਡ ਸਿਮ ਉਸੇ ਮੋਬਾਈਲ ਵਿੱਚ ਐਕਟਿਵ ਹੋਵੇ। ਇਸ ਤੋਂ ਅੱਗੇ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਮ ਬਾਈਂਡਿੰਗ ਪ੍ਰਣਾਲੀ तहत ਜੇਕਰ ਫੋਨ ਤੋਂ ਸਿਮ ਕਾਰਡ ਕੱਢ ਦਿੱਤਾ ਜਾਂਦਾ ਹੈ, ਤਾਂ ਵਾਟਸਐਪ ਅਤੇ ਹੋਰ ਮੈਸੇਜਿੰਗ ਐਪਸ ਤੁਰੰਤ ਬੰਦ ਹੋ ਜਾਣਗੀਆਂ।
💻 ਵੈਬ ਵਰਜ਼ਨ ਲਈ ਵੀ ਨਵੇਂ ਨਿਯਮ
ਲੈਪਟਾਪ ਜਾਂ ਡੈਸਕਟਾਪ ‘ਤੇ ਵੈਬ ਬ੍ਰਾਊਜ਼ਰ ਰਾਹੀਂ ਲੋਗਿਨ ਕਰਨ ਵਾਲੇ ਯੂਜ਼ਰਾਂ ਲਈ ਵੀ ਵੱਡਾ ਬਦਲਾਵ ਕੀਤਾ ਗਿਆ ਹੈ। ਹੁਣ ਮੈਸੇਜਿੰਗ ਪਲੇਟਫਾਰਮਾਂ ਨੂੰ ਹਰ 6 ਘੰਟਿਆਂ ਤੋਂ ਬਾਅਦ ਯੂਜ਼ਰ ਨੂੰ ਆਟੋਮੈਟਿਕ ਲਾਗਆਉਟ ਕਰਨਾ ਲਾਜ਼ਮੀ ਹੋਵੇਗਾ। ਉਸ ਤੋਂ ਬਾਅਦ ਯੂਜ਼ਰ ਨੂੰ ਦੁਬਾਰਾ ਸਿਰਫ ਕਿਊਆਰ ਕੋਡ ਸਕੈਨ ਕਰਕੇ ਹੀ ਲਾਗਇਨ ਕਰਨ ਦੀ ਆਗਿਆ ਮਿਲੇਗੀ।
