ਜੇਬੀਟੀ/ ਈਟੀਟੀ, ਸੀ.ਐੰਡ.ਵੀ ਕਾਡਰ ਤੋਂ ਮਾਸਟਰ ਕੇਡਰ ਤਰਕੀਆਂ ਅਧਿਆਪਕ ਯੋਗਤਾ ਟੈਸਟ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਸਕੈਡੰਰੀ ਸਿਖਿਆ ਵੱਲੋਂ 14-9-2017 ਨੂੰ ਪੱਤਰ ਜਾਰੀ ਕੀਤਾ ਗਿਆ ਹੈ।
* ਜੇ.ਬੀ.ਟੀ./ਈ.ਟੀ.ਟੀ. ਅਤੇ ਸੀ.ਐਂਡ ਵੀ. ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਪੰਜਾਬ ਸਟੇਟ ਐਜੂਕੇਸ਼ਨ ਕਲਾਸ-3 ( ਸਕੂਲ ਕਾਡਰ) ਸਰਵਿਸ ਰੂਲਜ 1978 ਐਜ ਅਮੈਡਿਡ ਪੰਜਾਬ ਸਟੇਟ ਐਜੂਕੇਸ਼ਨ ਕਲਾਸ -3 (ਸਕੂਲ ਕਾਡਰ) ਸਰਵਿਸ ਰੂਲਜ (ਫਸਟ ਅਮੈਡਮੈਂਟ) ਰੂਲਜ 1995 ਅਨੁਸਾਰ ਸ਼ਰਤਾਂ ਪੂਰੀਆਂ ਕਰਨ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਸਹਿਮਤੀ ਬਣੀ:
1. ਜਿਹੜੇ ਅਧਿਆਪਕ ਮਿਤੀ 3 ਸਤੰਬਰ 2001 ਤੋਂ ਪਹਿਲਾਂ, ਪੰਜਾਬ ਸਟੇਟ ਐਜੂਕੇਸ਼ਨ ਕਲਾਸ-3 ( ਸਕੂਲ ਕਾਡਰ) ਸਰਵਿਸ ਰੂਲਜ 1978 ਦੀ ਪ੍ਰੋਵਿਜਨਾਂ ਅਨੁਸਾਰ ਨਿਯੁਕਤ ਹੋਏ ਹਨ, ਉਹਨਾਂ ਤੇ ਟੀ.ਈ.ਟੀ. ਲਾਗੂ ਨਹੀਂ ਹੁੰਦਾ।
2. 3 ਸਤੰਬਰ 2001 ਤੋਂ ਆਰ.ਟੀ.ਈ. ਐਕਟ 2009 ਤਹਿਤ ਐਨ.ਸੀ.ਟੀ.ਈ. ਨੋਟੀਫਿਕੇਸ਼ਨ ਦੀ ਮਿਤੀ 23-8-2010 ਤੱਕ ਜਿਹੜੇ ਅਧਿਆਪਕ ਉਕਤ 1978 ਦੇ ਨਿਯਮਾਂ ਅਨੁਸਾਰ ਨਿਯੁਕਤ ਹੋਏ ਹਨ, ਉਹਨਾਂ ਨੂੰ ਵੀ ਟੀ.ਈ.ਟੀ. ਪਾਸ ਕਰਨ ਦੀ ਲੋੜ ਨਹੀਂ ਹੋਵੇਗੀ ਬਸ਼ਰਤੇ ਕਿ ਉਹਨਾਂ ਦੀ ਨਿਯੁਕਤੀ ਐਨ.ਸੀ.ਟੀ.ਈ. ਰੈਗੂਲੇਸ਼ਨ (The Determination of Minimum Qualification of Recruitment of Teachers in Schools) Regulations, 2001(ਝੰਡੀ ਕ) ਅਨੁਸਾਰ ਹੋਈ ਹੋਵੇ।
3. ਆਰ.ਟੀ.ਈ. ਐਕਟ 2009 ਤਹਿਤ ਐਨ.ਸੀ.ਟੀ.ਈ. ਨੋਟੀਫਿਕੇਸ਼ਨ ਦੀ ਮਿਤੀ 23-8-2010 ਤੋਂ ਬਾਅਦ ਸੇਵਾ ਵਿੱਚ ਆਏ ਅਧਿਆਪਕਾਂ ਦੀ ਤਰੱਕੀਆਂ ਲਈ ਟੀ.ਈ.ਟੀ. ਪਾਸ ਕਰਨਾ ਲਾਜਮੀ ਹੋਵੇਗਾ।"
ਉਪਰੋਕਤ ਟੀ.ਈ.ਟੀ. ਕਮੇਟੀ ਦੇ ਫੈਸਲੇ ਵਿੱਚ ਪੁਆਇੰਟ ਨੰ: 3 ਦੀ ਰੋਸ਼ਨੀ ਵਿੱਚ ਮੌਜੂਦਾ ਤਰੱਕੀ ਲਈ ਵਿਚਾਰ ਅਧੀਨ ਬਹੁਤ ਸਾਰੇ ਅਧਿਆਪਕ ਜੋ ਕਿ ਮਿਤੀ 23-8-2010 ਤੋਂ ਬਾਅਦ ਰੈਗੂਲਰ ਹੋਏ ਸਨ ਜਾਂ ਸਿੱਖਿਆ ਵਿਭਾਗ ਵਿੱਚ ਆਏ ਹਨ, ਤੋਂ ਟੀ.ਈ.ਟੀ. ਪਾਸ ਕਰਨ ਸੰਬੰਧੀ ਸਥੂਤ ਮੰਗੇ ਗਏ ਸਨ ਅਤੇ ਅਧਿਆਪਕਾਂ ਵਲੋਂ ਇਸ ਸੰਬੰਧੀ ਆਪਣੇ ਇਤਰਾਜ ਪੇਸ਼ ਕੀਤੇ ਗਏ ਹਨ ਜਿਸ ਅਨੁਸਾਰ ਸਰਕਾਰ ਵਲੋਂ ਉਪਰੋਕਤ ਸੰਬੰਧੀ ਫੈਸਲੇ ਦੇ ਪੁਆਇੰਟ ਨੰ: 3 ਨੂੰ ਵਿਚਾਰਦੇ ਹੋਏ ਨਿਮਨਲਿਖਤ ਅਨੁਸਾਰ ਸੋਧ ਕਰ ਦਿੱਤੀ ਗਈ :
ਆਰ.ਟੀ.ਈ ਐਕਟ 2009 ਤਹਿਤ ਐਨ.ਸੀ.ਟੀ.ਈ. ਨੋਟੀਫਿਕੇਸ਼ਨ ਦੀ ਮਿਤੀ 23 ਅਗਸਤ 2010 ਦੀਆਂ ਪ੍ਰੋਵੀਜ਼ਨਾਂ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਜੁਲਾਈ 2011 ਵਿੱਚ ਕੰਨਡਕਟ ਕੀਤੇ ਗਏ ਪਹਿਲੇ ਪੀ. ਐਸ ਟੈਟ ਦੇ ਰਿਜ਼ਲਟ ਘੋਸਿਤ ਕਰਨ ਦੀ ਮਿਤੀ 30 ਜੁਲਾਈ 2011 ਤੋਂ ਬਾਅਦ ਸੇਵਾ ਵਿੱਚ ਆਏ ਜੇ.ਬੀ.ਟੀ /ਈ.ਟੀ.ਟੀ /ਸੀ.ਐਂਡ ਵੀ ਅਧਿਆਪਕਾਂ ਦੀਆਂ ਤਰੱਕੀਆਂ ਲਈ ਟੀ. ਈ. ਟੀ ਪਾਸ ਕਰਨਾ ਲਾਜਮੀ ਹੋਵੇਗਾ।"
ਉਪਰੋਕਤ ਦੀ ਰੋਸ਼ਨੀ ਵਿੱਚ ਸਰਕਾਰ ਵਲੋਂ ਸੀ.ਐਡ ਵੀ, ਟੀਚਿੰਗ ਫੈਲੋਜ਼ ਤੋਂ ਰੈਗੂਲਰ ਹੋਏ ਅਧਿਆਪਕ ਅਤੇ ਪੀ, ਆਰ. ਆਈ/ ਯੂ. ਐਲ. ਬੀ ਤੋਂ ਵਿਭਾਗ ਵਿੱਚ ਸ਼ਾਮਲ ਹੋਏ ਅਧਿਆਪਕਾਂ ਨੂੰ ਮਾਸਟਰ ਕਾਡਰ ਵਿੱਚ ਤਰੱਕੀਆਂ ਵਿੱਚ ਟੀ.ਈ.ਟੀ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

