BREAKING NEWS: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਹਰਮੇਲ ਸਿੰਘ ਟੋਹੜਾ ਦਾ ਦਿਹਾਂਤ
ਸਾਬਕਾ ਕੈਬਿਨੇਟ ਮੰਤਰੀ ਸਰਦਾਰ ਹਰਮੇਲ ਸਿੰਘ ਟੋਹੜਾ ਦਾ ਅੱਜ ਸ਼ਾਮ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਦਾਮਾਦ ਸਨ।
ਸਰਦਾਰ ਟੋਹੜਾ ਨੇ ਆਪਣੇ ਰਾਜਨੀਤਕ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਾਲ 1997 ਵਿੱਚ ਉਹ ਡਕਾਲਾ (ਹੁਣ ਸਨੌਰ) ਹਲਕੇ ਤੋਂ ਵਿਧਾਇਕ ਚੁਣੇ ਗਏ ਅਤੇ ਉਸੇ ਸਮੇਂ ਲੋਕ ਨਿਰਮਾਣ ਵਿਭਾਗ ਦੇ ਕੈਬਿਨੇਟ ਮੰਤਰੀ ਬਣੇ।
ਉਨ੍ਹਾਂ ਦਾ ਅੰਤਿਮ ਸੰਸਕਾਰ 23 ਸਤੰਬਰ, ਮੰਗਲਵਾਰ ਨੂੰ ਸਵੇਰੇ 11 ਵਜੇ ਉਹਨਾਂ ਦੇ ਪਿੰਡ ਟੋਹੜਾ ਵਿੱਚ ਕੀਤਾ ਜਾਵੇਗਾ।
ਉਹ ਆਪਣੇ ਪਿੱਛੇ ਪਤਨੀ ਬੀਬੀ ਕੁਲਦੀਪ ਕੌਰ ਟੋਹੜਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ), ਦੋ ਪੁੱਤਰ – ਹਰਿੰਦਰਪਾਲ ਸਿੰਘ ਟੋਹੜਾ ਅਤੇ ਕੰਵਰਬੀਰ ਸਿੰਘ ਟੋਹੜਾ, ਦੋ ਧੀਆਂ – ਡਾ. ਜਸਪ੍ਰੀਤ ਕੌਰ ਟਿਵਾਣਾ ਅਤੇ ਗੁਰਸਮਨਪ੍ਰੀਤ ਕੌਰ (ਅਮਰੀਕਾ) ਸਮੇਤ ਹੋਰ ਪਰਿਵਾਰਕ ਮੈਂਬਰ ਛੱਡ ਗਏ ਹਨ।
ਸਰਦਾਰ ਹਰਮੇਲ ਸਿੰਘ ਟੋਹੜਾ ਦੇ ਦੇਹਾਂਤ ਨਾਲ ਨਾ ਸਿਰਫ ਪਰਿਵਾਰ ਵਿੱਚ, ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
