ਪ੍ਰੋਜੈਕਟ ਸਮ੍ਰਿੱਧੀ ਤਹਿਤ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਫਲਤਾ ਪੂਰਵਕ ਸੰਪਨ
ਪ੍ਰੋਜੈਕਟ ਸਮ੍ਰਿਧੀ ਤਹਿਤ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਅਬੋਹਰ ਵਿੱਚ ਆਯੋਜਿਤ ਕੀਤੇ ਗਏ। ਇਸ ਮੁਕਾਬਲੇ ਦਾ ਸੰਚਾਲਨ ਸ਼੍ਰੀ ਅਨੁਰਾਗ ਧੂੜੀਆ, ਜ਼ਿਲ੍ਹਾ ਕੋਆਰਡੀਨੇਟਰ (ਹੈੱਡ ਮਾਸਟਰ) ਵੱਲੋਂ ਕੀਤਾ ਗਿਆ।
ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੀਨੀਅਰ ਸੈਕੰਡਰੀ), ਫ਼ਾਜ਼ਿਲਕਾ ਸ਼੍ਰੀ ਅਜੈ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਵਿਜੈ ਗਰੋਵਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਥਾਨ ਉਪਲਬਧ ਕਰਵਾਇਆ ਅਤੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਵਿੱਚ ਸਹਿਯੋਗ ਦਿੱਤਾ।ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਜੱਜਮੈਂਟ ਟੀਮ ਸ਼੍ਰੀਮਤੀ ਨਵਜੋਤ ਕੌਰ,ਸ੍ਰੀ ਗਗਨਦੀਪ ਸਿੰਘ,ਡਾਕਟਰ ਅਮਨਦੀਪ ਕੌਰ,ਡਾਕਟਰ ਵਿਸ਼ਾਲ ਦੀਪ ,ਡਾਕਟਰ ਇੰਦਰਜੀਤ)ਸ੍ਰੀ ਇਸ਼ਾਨ ਡੀਆਰਸੀ ਫ਼ਾਜ਼ਿਲਕਾ)ਸ੍ਰੀ ਵਿਨੈ ਤਨੇਜਾ,ਸ਼੍ਰੀ ਸ਼ੰਕਰ,ਸ੍ਰੀ ਮਨਦੀਪ,ਬੀਆਰਸੀ,ਸ੍ਰੀ ਗੌਤਮ ਗੌੜ ਅਤੇ ਸਤਿੰਦਰ ਸਚਦੇਵਾ ਵੱਲੋਂ ਸਹਿਯੋਗ ਕੀਤਾ ਗਿਆ
ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਬਲਾਕਾਂ ਤੋਂ ਕੁੱਲ 8 ਭਾਗੀਦਾਰਾਂ ਨੇ ਆਪਣੇ ਨਵੀਂ ਸੋਚ ਵਾਲੇ ਅਧਿਆਪਨ ਪ੍ਰਯੋਗਾਂ ਦੀ ਪ੍ਰਸਤੁਤੀ ਕੀਤੀ। ਸ੍ਰੀਮਤੀ ਪ੍ਰਿਆੰਕਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸ਼੍ਰੀ ਨਰਿੰਦਰ ਸੋਨੀ ਦੂਜੇ ਸਥਾਨ ‘ਤੇ ਰਹੇ।
ਇਹ ਪ੍ਰੋਗਰਾਮ ਅਧਿਆਪਕਾਂ ਦੇ ਰਚਨਾਤਮਕਤਾ ਅਤੇ ਨਵੀਨਤਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ, ਜੋ ਕਿ ਪ੍ਰੋਜੈਕਟ ਸਮ੍ਰਿੱਧੀ ਦੇ ਅਧੀਨ ਗੁਣਵੱਤਾ ਪੂਰਨ ਸਿੱਖਿਆ ਦੇ ਲਕਸ਼ ਨੂੰ ਅੱਗੇ ਵਧਾਉਂਦਾ ਹੈ।
