Master cadre Promotion 2025: ਪ੍ਰਾਇਮਰੀ ਕਾਰਡ / ਓਸੀਟੀ ਅਤੇ ਨਾਨ ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ਪਦ ਉਨਤੀਆਂ ਦੀ ਪ੍ਰੋਸੈਸ ਸ਼ੁਰੂ, ਪੜ੍ਹੋ ਪੂਰੀ ਜਾਣਕਾਰੀ
ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ (ਸਿੱ-5 ਸ਼ਾਖਾ) ਵੱਲੋਂ Punjab Educational Group C Service Rules 2018 ਅਤੇ ਇਸ ਵਿੱਚ ਸੋਧਾਂ ਦੀ ਲਗਾਤਾਰਤਾ ਵਿੱਚ ਜਾਰੀ ਨੋਟੀਫਿਕੇਸ਼ਨ ਨੰਬਰ No. G.S.R 48/Const./Art.309/ Amd. (4)/ 2024 ਮਿਤੀ 04.09.2024/09.09.2024 ਅਧੀਨ ਪ੍ਰਾਇਮਰੀ ਕਾਡਰ ਵਿੱਚ ਕੰਮ ਕਰਦੇ ਜੇ.ਬੀ.ਟੀ./ਈ.ਟੀ.ਟੀ. ਕਾਡਰ ਦੇ ਕਰਮਚਾਰੀਆਂ ਦਾ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਲਈ 15% ਕੋਟਾ, ਐੱਚ.ਟੀ. ਕਾਡਰ ਲਈ 4% ਕੋਟਾ ਅਤੇ ਸੀ.ਐੱਚ.ਟੀ. ਕਾਡਰ ਲਈ 1% ਕੋਟਾ ਨਿਰਧਾਰਿਤ ਕੀਤਾ ਗਿਆ ਹੈ।
- B.Sc. Para Medical Admission 2025 BFUHS : ਪੈਰਾ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ 19 ਜੂਨ ਤੱਕ ਕਰੋ ਅਪਲਾਈ
- HOLIDAYS HOMEWORK 2025: ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦਾ ਕੰਮ ਆਨਲਾਈਨ ਅਪਲੋਡ
ਇਸ ਨਿਰਧਾਰਿਤ ਕੀਤੇ ਗਏ ਕੋਟੇ ਅਧੀਨ, ਕੈਟਾਗਰੀ ਵਾਈਜ਼ (ਜਨਰਲ, ਐਸ.ਸੀ. ਅਤੇ ਅੰਗਹੀਣ) ਉਪਲਬੱਧ ਖਾਲੀ ਆਸਾਮੀਆਂ ਵਿਰੁੱਧ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਕੀਤੀਆਂ ਜਾਣੀਆਂ ਹਨ।
- Jagat Guru Nanak Dev Punjab State Open University Admissions 2025: Golden Opportunity for Higher Education!
ਇਹ ਪਦ-ਉੱਨਤੀਆਂ ਤਿੰਨਾਂ ਕਾਡਰਾਂ (ਜੇ.ਬੀ.ਟੀ. /ਈ.ਟੀ.ਟੀ., ਐੱਚ.ਟੀ. ਅਤੇ ਸੀ.ਐੱਚ.ਟੀ.) ਕਾਡਰ ਦੀ ਵੱਖ-2 ਇੰਟਰਸੇ-ਸੀਨੀਆਰਤਾ ਤਿਆਰ ਕਰਕੇ ਕੀਤੀਆਂ ਜਾਣੀਆਂ ਹਨ।( ਜਾਬਸ ਆਫ ਟੁਡੇ)
ਓ.ਸੀ.ਟੀ. ਤੋਂ ਮਾਸਟਰ ਕਾਡਰ-
1. ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ (ਸਿੱ-5 ਸ਼ਾਖਾ) ਵੱਲੋਂ Punjab Educational Group C Service Rules 2018 ਅਤੇ ਸੋਧਾ ਅਧੀਨ ਓ.ਸੀ.ਟੀ. ਕਾਡਰ ਤੋਂ ਮਾਸਟਰ ਕਾਡਰ ਦੇ ਵੱਖ-2 ਵਿਸ਼ਿਆਂ ਵਿੱਚ ਪਦ-ਉੱਨਤੀਆਂ ਲਈ 4% ਕੋਟਾ ਰਾਖਵਾਂ ਹੈ। ਇਸ ਕੋਟੇ ਅਧੀਨ ਮਾਸਟਰ ਕਾਡਰ ਦੇ ਵੱਖ-2 ਵਿਸ਼ਿਆਂ ਦੀਆਂ ਖਾਲੀ ਆਸਾਮੀਆ ਵਿਰੁੱਧ ਪਦ-ਉੱਨਤੀਆਂ ਕੀਤੀਆਂ ਜਾਈਆਂ ਹਨ। ਇਸ ਲਈ ਓ.ਸੀ.ਟੀ. ਕਾਡਰ ਦੀ ਇੰਟਰਸੇ ਸੀਨੀਆਰਤਾ ਤਿਆਰ ਕਰਨ ਲਈ ਇਸ ਨੋਟਿਸ ਨਾਲ ਪ੍ਰੋਫਾਰਮਾ "ੲ" ਨੱਥੀ ਕੀਤਾ ਜਾਂਦਾ ਹੈ। ਹਰੇਕ ਯੋਗ ਕਰਮਚਾਰੀ ਸਬੰਧਤ ਜਿਲੇ ਦੇ ਦਫ਼ਤਰ (ਦਫ਼ਤਰ ਜਿ.ਸਿ.ਅ. (ਸੈਸਿ) ਵਿਖੇ ਆਪਣੀ ਸੂਚਨਾਂ ਦਰਜ ਕਰਵਾਏਗਾ, ਜੋ ਕਿ ਸਬੰਧਤ ਜਿਲੇ ਦੇ ਦਫ਼ਤਰ ਵੱਲੋਂ ਸੰਕਲਿਤ ਰੂਪ ਵਿੱਚ ਇਸ ਦਫ਼ਤਰ ਨੂੰ ਭੇਜੀ ਜਾਵੇਗੀ।(ਜਾਬਸ ਆਫ ਟੁਡੇ)
ਨਾਨ-ਟੀਚਿੰਗ ਕਾਡਰ ਤੋਂ ਮਾਸਟਰ ਕਾਡਰ
ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ (ਸਿੱ-5 ਸ਼ਾਖਾ) ਵੱਲੋਂ Punjab Educational Group C Service Rules 2018 ਅਤੇ ਇਸ ਵਿੱਚ ਸਮੇਂ ਸਮੇਂ ਤੇ ਜਾਰੀ ਸੋਧਾ ਅਧੀਨ ਨਾਨ-ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਦੇ ਵੱਖ-2 ਵਿਸ਼ਿਆਂ ਵਿੱਚ ਪਦ-ਉੱਨਤੀਆਂ ਲਈ 1% ਕੋਟਾ ਰਾਖਵਾਂ ਹੈ। ਇਸ ਕੋਟੇ ਅਧੀਨ ਮਾਸਟਰ ਕਾਡਰ ਦੇ ਵੱਖ-2 ਵਿਸ਼ਿਆਂ ਦੀਆਂ ਖਾਲੀ ਆਸਾਮੀਆਂ ਵਿਰੁੱਧ ਪਦ-ਉੱਨਤੀਆਂ ਕੀਤੀਆਂ ਜਾਣੀਆਂ ਹਨ। ਇਸ ਲਈ ਨਾਨ-ਟੀਚਿੰਗ ਕਾਡਰ ਦੀ ਇੰਟਰਸੇ ਸੀਨੀਆਰਤਾ ਤਿਆਰ ਕਰਨ ਲਈ ਇਸ ਨੋਟਿਸ ਨਾਲ ਪ੍ਰੋਫਾਰਮਾ "ਸ" ਨੱਥੀ ਕੀਤਾ ਜਾਂਦਾ ਹੈ। ਹਰੇਕ ਯੋਗ ਕਰਮਚਾਰੀ ਸਬੰਧਤ ਜਿਲੇ ਦੇ ਦਫ਼ਤਰ (ਦਫ਼ਤਰ ਜਿ.ਸਿ.ਅ. (ਸੈਸਿ) ਵਿਖੇ ਆਪਣੀ ਸੂਚਨਾਂ ਦਰਜ ਕਰਵਾਏਗਾ, ਜੋ ਕਿ ਸਬੰਧਤ ਜਿਲੇ ਦੇ ਦਫ਼ਤਰ ਵੱਲੋਂ ਸੰਕਲਿਤ ਰੂਪ ਵਿੱਚ ਇਸ ਦਫ਼ਤਰ ਨੂੰ ਭੇਜੀ ਜਾਵੇਗੀ।(ਜਾਬਸ ਆਫ ਟੁਡੇ)









