ਨੈਸ਼ਨਲ ਹਾਈਵੇ ਪਾਸ ਹੁਣ ਸਿਰਫ਼ ₹3000 'ਚ: 15 ਅਗਸਤ 2025 ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਨਵੀਂ ਦਿੱਲੀ, 18 ਜੂਨ 2025 (Jobs of Today):
ਕੇਂਦਰ ਸਰਕਾਰ ਵੱਲੋਂ ਨਵਾਂ ਨਿਯਮ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ 15 ਅਗਸਤ 2025 ਤੋਂ ਸਾਰੇ ਗੈਰ-ਵਪਾਰਕ ਵਾਹਨ ਮਾਲਕ, ਜਿਨ੍ਹਾਂ ਕੋਲ ਵੈਧ FASTag ਹੈ, ਉਹ ਸਿਰਫ਼ ₹3000 ਦੀ ਰਾਸ਼ੀ ਦੇ ਕੇ ਸਾਲਾਨਾ ਟੋਲ ਪਾਸ ਪ੍ਰਾਪਤ ਕਰ ਸਕਣਗੇ।
ਪਾਸ ਦੀ ਮਿਆਦ:
- ਇੱਕ ਸਾਲ ਤੱਕ ਜਾਰੀ ਰਹੇਗਾ
- ਜਾਂ 200 ਵਾਰ ਕਿਸੇ ਵੀ ਟੋਲ ਪਲਾਜ਼ਾ ਤੋਂ ਆਵਾਜਾਈ (crossings), ਜੋ ਵੀ ਪਹਿਲਾਂ ਹੋਵੇ
ਮੁੱਖ ਬਿੰਦੂ:
- ਨਿਯਮ 15 ਅਗਸਤ 2025 ਤੋਂ ਲਾਗੂ ਹੋਵੇਗਾ
- ਕੇਵਲ ਗੈਰ-ਵਪਾਰਕ ਵਾਹਨਾਂ ਲਈ ਹੀ ਲਾਗੂ
- FASTag ਲਾਜ਼ਮੀ ਹੋਵੇਗਾ
- ਕਲੋਜ਼ਡ ਸਿਸਟਮ ਵਿੱਚ ਇੱਕ ਦਾਖਲਾ ਤੇ ਬਾਹਰ ਆਉਣਾ ਇਕ ਕ੍ਰਾਸਿੰਗ ਮੰਨਿਆ ਜਾਵੇਗਾ
- ਹਰ ਸਾਲ 1 ਅਪ੍ਰੈਲ ਨੂੰ ਫੀਸ 'ਚ ਹੋ ਸਕਦਾ ਹੈ ਬਦਲਾਅ
ਸਰਕਾਰ ਦਾ ਉਦੇਸ਼:
ਇਸ ਯੋਜਨਾ ਰਾਹੀਂ ਯਾਤਰੀਆਂ ਨੂੰ ਆਸਾਨ, ਤੇਜ਼ ਅਤੇ ਕਿਫਾਇਤੀ ਸਫਰ ਮੁਹੱਈਆ ਕਰਵਾਉਣਾ ਹੈ। ਇਹ ਪਾਸ ਰੋਜ਼ਾਨਾ ਜਾਂ ਹਫ਼ਤੇਵਾਰ ਟੋਲ ਸੜਕਾਂ 'ਤੇ ਆਉਣ-ਜਾਣ ਵਾਲਿਆਂ ਲਈ ਲਾਭਕਾਰੀ ਹੋਵੇਗਾ।
Sources: Official Gazette Notification G.S.R. 388(E), Ministry of Road Transport and Highways