Rationalisation of Teachers 2025 : ਸਕੂਲਾਂ ਨੂੰ ਡਾਟਾ ਅਪਡੇਟ ਕਰਨ ਲਈ ਹੁਣ 21 ਮਈ ਤੱਕ ਦਾ ਸਮਾਂ
Rationalisation of Teachers 2025 : ਅਧਿਆਪਕਾਂ ਦੀ ਰੈਸਨੈਲਾਇਜੇਸਨ ਦੀਆਂ ਤਿਆਰੀਆਂ, ਸਕੂਲ ਮੁਖੀਆਂ ਨੂੰ ਜ਼ਰੂਰੀ ਹਦਾਇਤਾਂ
ਈ-ਪੰਜਾਬ ਪੋਰਟਲ ਤੇ ਸੈਕਸ਼ਨ ਪੋਸਟਾਂ ਅਤੇ ਸਰਪਲੱਸ ਪੋਸਟਾਂ ਅਪਡੇਟ ਕਰਨ ਸਬੰਧੀ ਸਕੂਲ ਮੁਖੀਆਂ ਨੂੰ 20 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਸਮੂਹ ਸਕੂਲਾਂ ਨੂੰ ਲਿਖਿਆ ਗਿਆ ਹੈ ਕਿ ਈ-ਪੰਜਾਬ ਪੋਰਟਲ ਤੇ ਸੈਕਸ਼ਨ ਪੋਸਟਾਂ ਅਤੇ ਸਰਪਲੱਸ ਪੋਸਟਾਂ ਦਾ ਡਾਟਾ ਅਪਡੇਟ ਕਰਨ ਲਈ ਈ-ਪੰਜਾਬ ਪੋਰਟਲ live ਕਰ ਦਿੱਤਾ ਗਿਆ ਹੈ। ਈ-ਪੰਜਾਬ ਪੋਰਟਲ ਤੇ ਦਿਖਾਈ ਦੇ ਰਹੇ ਪੋਸਟਾਂ ਦੇ ਡਾਟੇ ਨੂੰ ਤਾਜਾ ਸਥਿਤੀ ਅਨੁਸਾਰ ਆਪਣੇ ਰਿਕਾਰਡ ਨਾਲ ਚੈੱਕ ਕਰ ਲਿਆ ਜਾਵੇ। ਜੇਕਰ ਕਿਸੇ ਬਦਲਾਵ ਦੀ ਜਰੂਰਤ ਹੈ ਤਾਂ ਡਾਟਾ ਅਪਡੈਂਟ ਕਰ ਦਿੱਤਾ ਜਾਵੇ।
ਉਪਰੋਕਤ ਡਾਟੇ ਨੂੰ ਅਪਰੂਵ ਕਰਨ ਤੋਂ ਪਹਿਲਾਂ ਸਮੂਹ ਡੀ.ਡੀ.ਓ. ਵੱਲੋਂ ਇਸ ਨੂੰ ਤਸਦੀਕ ਕਰਨਾ ਯਕੀਨੀ ਬਣਾਇਆ ਜਾਵੇ। ਸਾਰੀਆਂ ਪੋਸਟਾਂ ਨੂੰ ਇੱਕ ਵਾਰ ਵਿੱਚ ਹੀ ਅਪਡੇਟ ਕਰਕੇ ਅਪਰੂਵ ਕੀਤਾ ਜਾਵੇ. ਅਪਰੂਵ ਹੋ ਜਾਣ ਤੋਂ ਬਾਅਦ ਭਰੇ ਹੋਏ ਡਾਟੇ ਨੂੰ ਡਿਸਅਪਰੂਵ ਨਹੀਂ ਕੀਤਾ ਜਾਵੇ।
ਇਹ ਹਦਾਇਤ ਕੀਤੀ ਗਈ ਹੈ ਕਿ ਪੋਰਟਲ ਤੇ ਪੋਸਟਾਂ ਦੀ ਅਪਡੇਸ਼ਨ ਦਾ ਕੰਮ ਮਿਤੀ 20.05.2025 ਤੱਕ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇ, ਇਸ ਉਪਰੰਤ ਪੋਰਟਲ ਨੂੰ ਸਕੂਲਾਂ ਲਈ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕੋਈ ਵੀ ਅਪਡੇਸ਼ਨ ਨਹੀਂ ਕੀਤੀ ਜਾਵੇਗੀ।