MASTER TO LECTURER PROMOTION: 2008 ਤੋਂ ਬਾਅਦ ਪਦ ਉਨਤ ਲੈਕਚਰਾਰਾਂ ਦੀ ਤਰਕੀਆਂ ਦੇ ਰਿਵਿਊ ਸਬੰਧੀ
PUBLIC NOTICE
ਮਾਨਯੋਗ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: 28434 ਆਫ 2019 ਹਰਭਜਨ ਸਿੰਘ ਤੇ ਹੋਰ ਵਿੱਚ ਮਿਤੀ 15-02-2023 ਰਾਹੀਂ ਮਾਸਟਰ ਕਾਡਰ ਦੀ ਮਿਤੀ 19-06-19 ਰਾਹੀਂ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਰੱਦ ਕਰਦੇ ਹੋਏ ਨਵੀ ਸੀਨੀਆਰਤਾ ਸੂਚੀ ਬਣਾਉਣ ਦੇ ਹੁਕਮ ਕੀਤੇ ਗਏ ਸਨ, ਮਿਤੀ 29-05-2024/05-8-2024 ਰਾਹੀ ਮਾਸਟਰ ਕਾਡਰ ਦੀ ਪ੍ਰੋਵੀਜਨਲ ਨਵੀ ਤਿਆਰ ਕੀਤੀ ਸੀਨੀਆਰਤਾ ਸੂਚੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ मी।
ਉਕਤ ਦਰਸਾਈ ਸਥਿਤੀ ਦੇ ਸਨਮੁੱਖ ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਸਿ ਰਿ ਪ ਨੰ 412 ਆਫ 2016 ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਹੋਏ ਹੁਕਮਾ ਦੇ ਸਨਮੁੱਖ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਤਿਆਰ ਕੀਤੀ ਜਾਣੀ ਹੈ, ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਤੋ ਪਹਿਲਾ ਮਾਸਟਰ ਕਾਡਰ ਤੋ ਲੈਕਚਰਾਰ ਕਾਡਰ ਵਿੱਚ 2008 ਤੋਂ 2024 ਵਿੱਚ ਹੋਈਆ ਪੱਦਉਨਤੀਆਂ ਦਾ ਰਿਵਿਊ ਕੀਤਾ ਜਾਣਾ ਹੈ ।
ਉਕਤ ਦਰਸਾਈ ਸਥਿਤੀ ਦੇ ਸਨਮੁੱਖ ਦੱਸਿਆ ਜਾਦਾ ਹੈ ਕਿ ਵਿਭਾਗ ਵੱਲੋਂ ਸਾਲ 2008 ਤੋ 2024 ਤੱਕ ਕੀਤੀਆਂ ਗਈਆਂ ਮਾਸਟਰ ਕਾਡਰ ਤੋ ਲੈਕਚਰਾਰ ਕਾਡਰ ਦੀਆਂ ਪੱਦਉਨਤੀਆਂ ਦਾ ਰਿਵਿਊ ਦਾ ਕੰਮ ਕੀਤਾ ਜਾ ਰਿਹਾ ਹੈ । ਇਸ ਦੋਰਾਨ ਵਿਭਾਗ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਸਾਲ 2024 ਵਿੱਚ ਤਿਆਰ ਕੀਤੀ ਗਈ ਸੀਨੀਆਰਤਾ ਸੂਚੀ ਦੇ ਆਧਾਰ ਤੇ ਪੱਦਉਨਤੀਆਂ ਲਈ ਮਾਨਯੋਗ ਹਾਈ ਕੋਰਟ ਵਿਖੇ ਰੁਖ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰਿਵਿਊ ਕਰਨ ਵਿੱਚ ਬੇਲੋੜੀ ਦੇਰੀ ਦੀ ਸਥਿਤੀ ਪੈਦਾ ਹੋ ਰਹੀ ਹੈ ।ਇਸ ਲਈ ਕਰਮਚਾਰੀਆਂ ਨੂੰ ਲਿਖਿਆ ਜਾਦਾ ਹੈ ਕਿ ਕਿਉ ਜੋ ਵਿਭਾਗ ਵੱਲੋਂ ਰਿਵਿਉ ਸਬੰਧੀ ਕੰਮ ਕਾਰਵਾਈ ਅਧੀਨ ਹੈ, ਇਸ ਲਈ ਭਵਿੱਖ ਵਿੱਚ ਕੋਈ ਵੀ ਕਰਮਚਾਰੀ ਮਾਨਯੋਗ ਕੋਰਟ ਜਾਣ ਤੋਂ ਪਹਿਲਾਂ ਆਪਣੀ ਪ੍ਰਤੀ ਬੇਨਤੀ/ਕੇਸ ਯੋਗ ਪ੍ਰਣਾਲੀ ਰਾਹੀ ਸਮੇਤ ਦਸਤਾਵੇਜ ਵਿਭਾਗ ਪਾਸ ਭੇਜਣੇ ਯਕੀਨੀ ਬਣਾਉਣਗੇ।