DEARNESS ALLOWANCE: ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਦੇ ਡੀਏ ਵਿੱਚ ਵਾਧੇ ਸਬੰਧੀ ਪੱਤਰ
ਚੰਡੀਗੜ੍ਹ, 13 ਮਈ 2025 (ਜਾਬਸ ਆਫ ਟੁਡੇ)
ਪੰਜਾਬ ਰਾਜ ਦੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਏਡਿਡ ਕਰਮਚਾਰੀਆਂ ਨੂੰ ਵਿੱਤ ਵਿਭਾਗ ਦੇ ਪੱਤਰ ਨੰਬਰ FD-FE-201(SE)/16/2023-3FE2-Part(1)1/869189/2024 ਮਿਤੀ 26.06.2024 ਨੂੰ 01.07.2024 ਤੋਂ ਛੇਵੇਂ ਪੇਅ ਕਮੀਸ਼ਨ ਦੀ ਮੰਜੂਰੀ ਦਿੱਤੀ ਗਈ ਸੀ।
The Punjab Privately Managed Recognised Schools Employees (Security of Service) Rules, 1979 [Punjab Act No. 18 of 1979] ਦੇ ਰੂਲ ਨੰਬਰ 7 ਅਨੁਸਾਰ ਸਰਕਾਰੀ ਅਤੇ ਏਡਿਡ ਕਰਮਚਾਰੀਆਂ ਦੀ ਤਨਖਾਹ ਅਤੇ ਮਹਿੰਗਾਈ ਭੱਤੇ ਦੀ ਸਮਾਨਤਾ ਹੋਣ ਕਾਰਣ ਏਡਿਡ ਕਰਮਚਾਰੀਆਂ ਨੂੰ ਛੇਵੇਂ ਪੇਅ ਕਮੀਸ਼ਨ ਦੀਆਂ ਸਿਫ਼ਾਰਿਸਾਂ ਤਹਿਤ ਮਿਤੀ 01.11.2024 ਤੋਂ 42 ਪ੍ਰਤੀਸ਼ਤ ਦੇ ਹਿਸਾਬ ਨਾਲ ਮਹਿੰਗਾਈ ਭੱਤੇ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਪਰੋਕਤ ਦਰਸਾਏ ਡੀ.ਏ. ਦੀਆਂ ਕਿਸ਼ਤਾਂ ਦਾ ਲਾਭ ਪੰਜਾਬ ਸਰਕਾਰ ਦੇ ਪ੍ਰਾਈਵੇਟਲੀ ਮੈਨੇਜਡ ਰੀਕੋਗਨਾਇਜ਼ਡ ਏਡਿਡ ਸਕੂਲਾਂ ਵਿੱਚ ਦਿੱਲੀ ਪ੍ਰਣਾਲੀ ਗ੍ਰਾਂਟ ਇਨ ਏਡ ਸਕੀਮ ਅਧੀਨ ਮਿਤੀ 01.12.1967 ਤੋਂ ਪ੍ਰਵਾਨਿਤ ਆਸਾਮੀਆਂ ਵਿਰੁੱਧ ਕੰਮ ਕਰਦੇ ਕਰਮਚਾਰੀਆਂ ਤੇ ਲਾਗੂ ਹੋਵੇਗਾ।
