ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਅੱਜ ਰਾਤ ਬਲੈਕਆਊਟ - ਸਿੱਖਿਆ ਮੰਤਰੀ

 

Latest updates 


Education minister said "

ਆਪ ਸਭ ਨੂੰ ਬੇਨਤੀ ਹੈ ਕਿ ਪ੍ਰਸ਼ਾਸ਼ਨ ਵੱਲੋਂ ਬਿਜਲੀ ਮੁੜ ਚਾਲੂ ਕਰ ਦਿੱਤੀ ਗਈ ਹੈ, ਪ੍ਰੰਤੂ ਆਪ ਸਭ ਕਿਰਪਾ ਕਰਕੇ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਰੱਖੋ ਤੇ ਪ੍ਰਸ਼ਾਸ਼ਨ ਦਾ ਸਾਥ ਦੀਓ


ਆਪਣੇ ਘਰਾਂ ਵਿੱਚ ਪੱਖੇ ਤੋਂ ਇਲਾਵਾ ਹੋਰ ਕੋਈ ਵੀ ਰੌਸ਼ਨੀ ਵਾਲੀ ਚੀਜ਼ ਨਾ ਚਲਾਓ ਅਤੇ ਖਿੜਕੀਆਂ ਤੇ ਪਰਦੇ ਜਰੂਰ ਲਗਾਓ 


ਪ੍ਰਸ਼ਾਸ਼ਨ ਵੱਲੋਂ ਅਜਿਹੇ ਕਦਮ ਸਿਰਫ ਤੇ ਸਿਰਫ ਸਾਡੇ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਹਨ


ਇਸ ਸਮੇਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਤੇ ਪ੍ਰਸ਼ਾਸ਼ਨ ਦਾ ਸਾਥ ਦਈਏ, ਇੱਕ ਵਾਰ ਫੇਰ ਮੇੈਂ ਬੇਨਤੀ ਕਰਦਾ ਹਾਂ ਕਿ ਕਿਸੇ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਤੁਹਾਡੀ ਸੁਰੱਖਿਆ ਮੈਂ ਅਤੇ ਸਾਡੀ ਟੀਮ ਤੇ ਸਰਕਾਰ ਲਈ 24*7 ਹਾਜਰ ਹਾਂ | 🙏"


#Nangal #AnandpurSahib

#harjotsinghbains



**ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਅੱਜ ਰਾਤ ਬਲੈਕਆਊਟ: ਪੰਜਾਬ ਸਰਕਾਰ ਨੇ ਸੁਚੇਤ ਰਹਿਣ ਦੀ ਅਪੀਲ ਕੀਤੀ**


**ਨੰਗਲ, ਪੰਜਾਬ – 9 ਮਈ 2025 ( ਜਾਬਸ ਆਫ ਟੁਡੇ)

ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਅੱਜ ਰਾਤ ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੂਰਾ ਬਲੈਕਆਊਟ ਹੋਵੇਗਾ। ਇਹ ਕਦਮ ਪਾਕਿਸਤਾਨ ਵੱਲੋਂ ਮਿਸਾਈਲ ਅਤੇ ਡਰੋਨ ਹਮਲਿਆਂ ਦੇ ਖਤਰੇ ਨੂੰ ਵੇਖਦਿਆਂ ਚੁੱਕਿਆ ਗਿਆ ਹੈ। ਮੰਤਰੀ ਨੇ ਲੋਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਘਬਰਾਉਣ ਦੀ ਲੋੜ ਨਹੀਂ, ਪੰਜਾਬ ਸਰਕਾਰ ਤੁਹਾਡੀ ਸੇਵਾ ਲਈ ਹਮੇਸ਼ਾ ਤਿਆਰ ਹੈ।”



ਪਠਾਨਕੋਟ ਵਿੱਚ ਡਰੋਨ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਨੇ ਵੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਨੂੰ ਸੁਰੱਖਿਆ ਲਈ ਘਰਾਂ ਵਿੱਚ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।


**#ਨੰਗਲ #ਆਨੰਦਪੁਰਸਾਹਿਬ #ਪੰਜਾਬਸੁਰੱਖਿਆ**  

*ਪ੍ਰਕਾਸ਼ਿਤ: pb.jobsoftoday.in | 9 ਮਈ 2025, ਰਾਤ 8:51 ਵਜੇ*

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends