ਬਲੈਕਆਉਟ ਪ੍ਰੋਟੋਕੋਲ ਦਿਸ਼ਾ-ਨਿਰਦੇਸ਼
(ਤੁਰੰਤ ਲਾਗੂ – ਸਾਇਰਨ ਦਾ ਮਤਲਬ ਅਸਲ ਖਤਰਾ ਹੈ)
ਯਾਦ ਰਹੇ ਹੁਣ ਕੋਈ ਵੀ ਮੌਕ ਡ੍ਰਿੱਲ ਨਹੀਂ ਹੋਵੇਗੀ। ਜਦੋਂ ਵੀ ਸਾਇਰਨ ਵੱਜੇ, ਇਹ ਇੱਕ ਅਸਲ ਖਤਰੇ ਦਾ ਹੀ ਸੰਕੇਤ ਹੋਵੇਗਾ। ਸਾਰੇ ਵਾਸੀਆਂ ਲਈ ਇਹ ਹਦਾਇਤਾਂ ਸਖ਼ਤੀ ਨਾਲ ਮੰਨਣੀਆਂ ਲਾਜ਼ਮੀ ਹਨ।
⸻
ਕਰਨਯੋਗ ਗੱਲਾਂ (DOs):
1. ਬਲੈਕ ਆਊਟ ਹੋਣ ਤੇ ਸਾਰੀਆਂ ਲਾਈਟਾਂ ਤੁਰੰਤ ਬੰਦ ਕਰੋ:
• ਇਸ ਵਿੱਚ ਤੁਹਾਡੀਆਂ ਮੁੱਖ ਲਾਈਟਾਂ, ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ, ਮਾਰਕੀਟ ਵਿੱਚ ਦੁਕਾਨਾਂ ਦੇ ਗਲੋਸਾਈਨ ਬੋਰਡਜ਼, ਇਨਵਰਟਰ ਲਾਈਟਾਂ ਅਤੇ ਹੋਰ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ ਬਾਹਰੋਂ ਥੋੜ੍ਹੀ ਜਿਹੀ ਵੀ ਦਿਖ ਸਕਦੀ ਹੋਵੇ।
2. ਹਰ ਰੋਜ਼ ਸ਼ਾਮ 7:30 ਵਜੇ ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ ਹੈ
• ਇਹ ਇੱਕ ਸਾਵਧਾਨੀ ਦੀ ਤਰ੍ਹਾਂ ਰੋਜ਼ਾਨਾ ਅਮਲ ਵਿੱਚ ਲਿਆਉਣੀ ਹੈ।
3. ਪੜਦੇ ਪੂਰੀ ਤਰ੍ਹਾਂ ਲਗਾਓ
• ਕੋਈ ਰੋਸ਼ਨੀ ਬਾਹਰ ਨਜ਼ਰ ਨਾ ਆਵੇ, ਇਹ ਯਕੀਨੀ ਬਣਾਓ।
4. ਸਾਰੇ ਜ਼ਰੂਰੀ ਸਾਮਾਨ ਪਹਿਲਾਂ ਤੋਂ ਚਾਰਜ ਰੱਖੋ।
• ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਚਾਰਜ ਰੱਖੋ।
5. ਗੁਆਂਢੀਆਂ ਅਤੇ ਬੱਚਿਆਂ ਨੂੰ ਸੂਚਿਤ ਕਰੋ
• ਜਿਨ੍ਹਾਂ ਲੋਕਾਂ ਕੋਲ਼ ਜਾਣਕਾਰੀ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮੰਨਣ ਲਈ ਕਹੋ।
6. ਬਿਨਾ ਕਿਸੇ ਡਰ ਤੋਂ ਬਲੈਕਆਊਟ ਲਈ ਤਿਆਰ ਰਹੋ
• ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਾਣੀ, ਟਾਰਚ, ਜੁੱਤੀਆਂ, ਦਸਤਾਵੇਜ਼ ਆਦਿ ਇਕੱਠੀਆਂ ਅਤੇ ਤਿਆਰ ਰੱਖੋ।
7. ਕਾਰ ਵਿੱਚ ਹੋਣ ਦੀ ਸੂਰਤ ਵਿੱਚ
• ਜੇ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ, ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ।
8. ਡਰੋਨ ਜਾਂ ਉੱਡਦੀਆਂ ਚੀਜ਼ਾਂ ਵੇਖਣ ’ਤੇ ਰਿਪੋਰਟ ਕਰੋ
• ਕਿਸੇ ਵੀ ਅਣਪਛਾਤੀ ਉੱਡਦੀ ਚੀਜ਼ ਜਾਂ ਡਰੋਨ ਨੂੰ ਤੁਰੰਤ ਕੰਟਰੋਲ ਰੂਮ ਜਾਂ ਅਧਿਕਾਰੀ ਨੂੰ ਦੱਸੋ।
• ਜੇਕਰ ਤੁਹਾਨੂੰ ਪੈਰਾਸ਼ੂਟ ਰਾਹੀਂ ਕਿਤੇ ਵੀ ਉੱਤਰਦੇ ਵਿਅਕਤੀ ਦਿਸਦੇ ਹਨ ਉਨ੍ਹਾਂ ਕੋਲ਼ ਨਾ ਜਾਓ, ਤੁਰੰਤ ਹੈਲਪਲਾਇਨ ਉੱਤੇ ਸੰਪਰਕ ਕਰਕੇ ਦੱਸੋ। ਇਹ ਦੁਸ਼ਮਣ ਹੋ ਸਕਦੇ ਹਨ। ਆਪਣੇ ਘਰ ਦੇ ਦਰਵਾਜ਼ੇ ਚੰਗੀ ਤਰ੍ਹਾਂ ਲੌਕ ਕਰਕੇ ਰੱਖੋ ਤਾਂ ਜੋ ਕੋਈ ਅਣਪਛਾਤਾ ਵਿਅਕਤੀ ਨਾ ਘੁਸ ਸਕੇ।
⸻
ਨਾ ਕਰਨਯੋਗ ਗੱਲਾਂ (Don'ts)
1. ਕੋਈ ਵੀ ਲਾਈਟ ਨਾ ਚਾਲੂ ਕਰੋ
• ਛੋਟੀ ਤੋਂ ਛੋਟੀ ਰੋਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ।
2. ਸਾਇਰਨ ਦੇ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ
• ਜਿੱਥੇ ਹੋ, ਉਥੇ ਹੀ ਰੁਕ ਜਾਓ।
3. ਕਿਸੇ ਵੀ ਝਰੋਖੇ ਜਾਂ ਦਰਵਾਜ਼ੇ ਨੂੰ ਨਾ ਖੋਲ੍ਹੋ
• ਬਾਹਰ ਰੋਸ਼ਨੀ ਜਾਣਾ ਸਖ਼ਤ ਮਨਾਹੀ ਹੈ।
4. ਇਸਨੂੰ ਮੌਕ ਅਭਿਆਸ ਸਮਝਣ ਦੀ ਭੁੱਲ ਬਿਲਕੁਲ ਨਾ ਕਰੋ
• ਹਰ ਸਾਇਰਨ ਅਸਲ ਖਤਰੇ ਦੀ ਨਿਸ਼ਾਨੀ ਹੈ।
5. ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ
• ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕਰੋ।
⸻
ਯਾਦ ਰੱਖੋ:
ਖਾਮੋਸ਼ੀ, ਹਨੇਰਾ ਅਤੇ ਅਨੁਸ਼ਾਸਨ – ਇਨ੍ਹਾਂ ਨਾਲ ਹੀ ਜ਼ਿੰਦਗੀਆਂ ਬਚਦੀਆਂ ਹਨ।
ਤੁਹਾਡੀ ਜ਼ਿੰਮੇਵਾਰੀ ਸਾਰੇ ਸਮਾਜ ਦੀ ਸੁਰੱਖਿਆ ਹੈ।