**Punjab Government ਵਲੋਂ Proper Channel ਰਾਹੀਂ ਨਵੀਂ ਨੌਕਰੀ ਲੈਣ ਵਾਲੇ Employees ਲਈ Pay Protection ਬਾਰੇ ਵੱਡੀ ਸਫਾਈ ਜਾਰੀ**
*Chandigarh, 11 ਅਪਰੈਲ 2025 ( ਜਾਬਸ ਆਫ ਟੁਡੇ) — Punjab Government ਦੇ Finance Department ਵਲੋਂ ਉਹਨਾਂ ਸਰਕਾਰੀ ਕਰਮਚਾਰੀਆਂ ਲਈ ਵੱਡੀ ਸਫਾਈ ਜਾਰੀ ਕੀਤੀ ਗਈ ਹੈ ਜੋ proper channel ਰਾਹੀਂ ਇੱਕ ਸਰਕਾਰੀ ਵਿਭਾਗ ਤੋਂ ਦੂਜੇ ਸਰਕਾਰੀ ਵਿਭਾਗ ਵਿੱਚ ਨੌਕਰੀ Join ਕਰਦੇ ਹਨ।
Read letterFD-FP-206(PYFG)/6/2025-IFP2/I/1074829/2025
ਪੰਜਾਬ ਸਰਕਾਰ
ਵਿੱਤ ਵਿਭਾਗ
(ਵਿੱਤ ਪ੍ਰੋਗਰਾਮ-2 ਸ਼ਾਖਾ)
ਮਿਤੀ, ਚੰਡੀਗੜ੍ਹ: 11.04.2025
ਸੇਵਾ ਵਿਖੇ,
ਸਮੂਹ ਵਿਭਾਗਾਂ ਦੇ ਮੁੱਖੀ,
ਕਮਿਸ਼ਨਰ, ਪ੍ਰਸ਼ਾਸਕ ਅਤੇ ਰਜਿਸਟਰਾਰ, ਰਾਹੀਂ ਚੀਫ ਸੈਕਟਰੀ,
ਡਵੀਜਨਾਂ ਦੇ ਕਮਿਸ਼ਨਰ,
ਸਮੂਹ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ
ਸਮੂਹ ਵਿੱਤੀ ਕਮਿਸ਼ਨਰ, ਪੰਜਾਬ ਰਾਜ।
ਵਿਸ਼ਾ:- ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਤੇ ਬੋਰਡ/ਕਾਰਪੋਰੇਸ਼ਨ ਆਦਿ ਵਿੱਚ ਨਿਯੁਕਤੀ ਲਈ ਉਪਰੋਕਤ ਉਮਰ ਪੈਮਾਨਿਆਂ ਨੂੰ ਸੋਧਣ ਸਬੰਧੀ ਸਪੱਸ਼ਟੀਕਰਨ।
ਸ੍ਰੀਮਾਨ/ਸ੍ਰੀਮਤੀ ਜੀ,
ਮੈਨੂੰ ਉਪਰੋਕਤ ਵਿਸ਼ੇ ਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤ ਵਿਭਾਗ ਵੱਲੋਂ ਹਦਾਇਤਾਂ ਨੰ: 6/20/2017-1FP2/734 ਮਿਤੀ 7-11-2017 ਅਤੇ ਗਜ਼ਟ ਨੋਟੀਫਿਕੇਸ਼ਨ No. G.S.R. 18/Const./Art.309 and 187/Amd.(2)/2019 ਮਿਤੀ 28 ਮਾਰਚ, 2019 ਅਨੁਸਾਰ ਪੰਜਾਬ ਸਿਵਲ ਸੇਵਾਵਾਂ (ਜਨਰਲ ਅਤੇ ਸਾਂਝੀਆਂ ਸੇਵਾਵਾਂ) ਰੂਲਜ਼-1, ਭਾਗ-I ਦੇ ਨਿਯਮ 4.4(b) ਅਤੇ 4.4(c) ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 6/94/02-4FP11/9093 ਮਿਤੀ 22-11-2005 ਦੀ ਰੋਸ਼ਨੀ ਵਿੱਚ ਸੋਧਦੇ ਹੋਏ ਇਹ ਫੈਸਲਾ ਕੀਤਾ ਗਿਆ ਸੀ ਕਿ ਬੋਰਡ/ਕਾਰਪੋਰੇਸ਼ਨ ਆਦਿ ਦੇ ਕਰਮਚਾਰੀਆਂ ਦੇ ਪੰਜਾਬ ਸਰਕਾਰ ਵਿੱਚ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ।
ਜੇਕਰ ਕਿਸੇ ਕਰਮਚਾਰੀ ਵੱਲੋਂ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ ਜਾਂ ਸਰਕਾਰੀ ਵਿਭਾਗਾਂ ਤੋਂ ਕਿਸੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ, ਇਸ ਸਬੰਧੀ ਵੱਖ-ਵੱਖ ਵਿਭਾਗਾਂ ਅਤੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ
ਵੱਲੋਂ ਪ੍ਰੋਟੈਕਸ਼ਨ ਸਬੰਧੀ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸੋ ਇਸ ਸਬੰਧੀ ਵਿੱਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹੇਠ ਲਿਖੇ ਅਨੁਸਾਰ ਸਪੱਸ਼ਟੀਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ:-
a) ਇਕ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ technical resignation ਦੇ ਕੇ through proper channel ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰਨ ਤੇ ਕਰਮਚਾਰੀਆਂ ਵਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
b) ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਤੋਂ technical resignation ਦੇ ਕੇ ਕਰਮਚਾਰੀ ਵਲੋਂ through proper channel ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰ ਲਿਆ ਜਾਂਦਾ ਹੈ ਤਾਂ ਉਸਦੀ ਪਿਛਲੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿੱਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਹੁਕਮ ਵਿੱਤ ਮਿਤੀ 31.01.2016 ਤੋਂ ਲਾਗੂ ਹੋਣਗੇ।
ਵਿਸ਼ਵਾਸ ਪਾਤਰ,
(ਹਸਤਾਖਰ)
(ਮਨੀਸ਼ਾ)
ਵਧੀਕ ਸਕੱਤਰ, ਵਿੱਤ
12-04-2025
No. FD-FP-206(PYFG)/6/2025-IFP2/I/1074829/2025 ਮਿਤੀ: 11.04.2025
ਇਸ ਦਾ ਇੱਕ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:-
- ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ।
- ਸਮੂਹ ਵਿੱਤੀ ਕਮਿਸ਼ਨਰ, ਪ੍ਰਮੁੱਖ ਸਕੱਤਰ ਅਤੇ ਪ੍ਰਸ਼ਾਸਕੀ ਸਕੱਤਰ, ਪੰਜਾਬ।
- ਰਜਿਸਟਰਾਰ ਜਨਰਲ, ਪੰਜਾਬ ਤੇ ਹਰਿਆਣਾ ਹਾਈਕੋਰਟ, ਸੈਕਟਰ-17, ਚੰਡੀਗੜ੍ਹ।
(ਹਸਤਾਖਰ)
(ਮਨੀਸ਼ਾ)
ਵਧੀਕ ਸਕੱਤਰ, ਵਿੱਤ
12-04-2025