PAY PROTECTION CLARIFICATIONS : Punjab Government Issues Clarification on Pay Protection for Employees Joining Through Proper Channel



**Punjab Government Issues Clarification on Pay Protection for Employees Joining Through Proper Channel 


*Chandigarh, April 13 , 2025 ( JOBSOFDOFAY)— The Finance Department of the Punjab Government has issued a new clarification regarding the grant of pay protection to government employees who join another government department or organization through proper channel.


As per the notification (No. FD-FP-206(PYFG)/6/2025-1FP2/1/1074829/2025 dated 11.04.2025), employees who shift from one government post to another under the Punjab Government through proper procedure (including technical resignation), will be eligible for pay protection, provided their previous service is counted for pensionary benefits in the new department.

Read letter ਪੱਤਰ

FD-FP-206(PYFG)/6/2025-IFP2/I/1074829/2025

ਪੰਜਾਬ ਸਰਕਾਰ

ਵਿੱਤ ਵਿਭਾਗ

(ਵਿੱਤ ਪ੍ਰਸੋਨਲ -2 ਸ਼ਾਖਾ)

ਮਿਤੀ, ਚੰਡੀਗੜ੍ਹ: 11.04.2025

ਸੇਵਾ ਵਿਖੇ,

ਸਮੂਹ ਵਿਭਾਗਾਂ ਦੇ ਮੁੱਖੀ,

ਕਮਿਸ਼ਨਰ, ਪ੍ਰਸ਼ਾਸਕ ਅਤੇ ਰਜਿਸਟਰਾਰ, ਰਾਹੀਂ ਚੀਫ ਸੈਕਟਰੀ,

ਡਵੀਜਨਾਂ ਦੇ ਕਮਿਸ਼ਨਰ,

ਸਮੂਹ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ

ਸਮੂਹ ਡਿਪਟੀ ਕਮਿਸ਼ਨਰ, ਪੰਜਾਬ ਰਾਜ।

ਵਿਸ਼ਾ:- ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਤੇ ਬੋਰਡ/ਕਾਰਪੋਰੇਸ਼ਨ ਆਦਿ ਵਿੱਚ ਨਿਯੁਕਤੀ ਲਈ ਉਪਰੋਕਤ ਉਮਰ ਪੈਮਾਨਿਆਂ ਨੂੰ ਸੋਧਣ ਸਬੰਧੀ ਸਪੱਸ਼ਟੀਕਰਨ।

PB.JOBSOFTODAY.IN

ਸ੍ਰੀਮਾਨ/ਸ੍ਰੀਮਤੀ ਜੀ,

ਮੈਨੂੰ ਉਪਰੋਕਤ ਵਿਸ਼ੇ ਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤ ਵਿਭਾਗ ਵੱਲੋਂ ਹਦਾਇਤਾਂ ਨੰ: 6/20/2017-1FP2/734 ਮਿਤੀ 7-11-2017 ਅਤੇ ਗਜ਼ਟ ਨੋਟੀਫਿਕੇਸ਼ਨ No. G.S.R. 18/Const./Art.309 and 187/Amd.(2)/2019 ਮਿਤੀ 28 ਮਾਰਚ, 2019 ਅਨੁਸਾਰ ਪੰਜਾਬ ਸਿਵਲ ਸੇਵਾਵਾਂ (ਜਨਰਲ ਅਤੇ ਸਾਂਝੀਆਂ ਸੇਵਾਵਾਂ) ਰੂਲਜ਼-1, ਭਾਗ-I ਦੇ ਨਿਯਮ 4.4(b) ਅਤੇ 4.4(c) ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 6/94/02-4FP11/9093 ਮਿਤੀ 22-11-2005 ਦੀ ਰੋਸ਼ਨੀ ਵਿੱਚ ਸੋਧਦੇ ਹੋਏ ਇਹ ਫੈਸਲਾ ਕੀਤਾ ਗਿਆ ਸੀ ਕਿ ਬੋਰਡ/ਕਾਰਪੋਰੇਸ਼ਨ ਆਦਿ ਦੇ ਕਰਮਚਾਰੀਆਂ ਦੇ ਪੰਜਾਬ ਸਰਕਾਰ ਵਿੱਚ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ।

ਜੇਕਰ ਕਿਸੇ ਕਰਮਚਾਰੀ ਵੱਲੋਂ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ ਜਾਂ ਸਰਕਾਰੀ ਵਿਭਾਗਾਂ ਤੋਂ ਕਿਸੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ, ਇਸ ਸਬੰਧੀ ਵੱਖ-ਵੱਖ ਵਿਭਾਗਾਂ ਅਤੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਵੱਲੋਂ ਪ੍ਰੋਟੈਕਸ਼ਨ ਸਬੰਧੀ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸੋ ਇਸ ਸਬੰਧੀ ਵਿੱਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹੇਠ ਲਿਖੇ ਅਨੁਸਾਰ ਸਪੱਸ਼ਟੀਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ:-

PB.JOBSOFTODAY.IN

a) ਇਕ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ technical resignation ਦੇ ਕੇ through proper channel ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰਨ ਤੇ ਕਰਮਚਾਰੀਆਂ ਵਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

b) ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਤੋਂ technical resignation ਦੇ ਕੇ ਕਰਮਚਾਰੀ ਵਲੋਂ through proper channel ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰ ਲਿਆ ਜਾਂਦਾ ਹੈ ਤਾਂ ਉਸਦੀ ਪਿਛਲੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿੱਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਵਿੱਤ ਮਿਤੀ 31.01.2016 ਤੋਂ ਲਾਗੂ ਹੋਣਗੇ।

ਵਿਸ਼ਵਾਸ ਪਾਤਰ,

(ਹਸਤਾਖਰ)

(ਸਰੋਜ)

ਅਧੀਨ ਸਕੱਤਰ, ਵਿੱਤ

12-04-2025

No. FD-FP-206(PYFG)/6/2025-IFP2/I/1074829/2025 ਮਿਤੀ: 11.04.2025

ਇਸ ਦਾ ਇੱਕ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:-

  1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ।
  2. ਸਮੂਹ ਵਿੱਤੀ ਕਮਿਸ਼ਨਰ, ਪ੍ਰਮੁੱਖ ਸਕੱਤਰ ਅਤੇ ਪ੍ਰਸ਼ਾਸਕੀ ਸਕੱਤਰ, ਪੰਜਾਬ।
  3. ਰਜਿਸਟਰਾਰ ਜਨਰਲ, ਪੰਜਾਬ ਤੇ ਹਰਿਆਣਾ ਹਾਈਕੋਰਟ, ਸੈਕਟਰ-17, ਚੰਡੀਗੜ੍ਹ।

(ਹਸਤਾਖਰ)

(ਸਰੋਜ)

ਅਧੀਨ ਸਕੱਤਰ, ਵਿੱਤ

12-04-2025

Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends