Punjab Board Class 11 History Question Sample Paper
ਸਮਾਂ : 3 ਘੰਟੇ ਕੁੱਲ ਅੰਕ 80
ਨੋਟ - ਪ੍ਰਸ਼ਨ-ਪੱਤਰ ਵਿੱਚ ਕੁੱਲ 6 ਭਾਗ ਹਨ (ੳ), (ਅ), (ੲ), (ਸ), (ਹ) ਅਤੇ (ਕ) ।
ਭਾਗ (ੳ)
(10x1=10)
I. ਬਹੁ-ਵਿਕਲਪੀ ਪ੍ਰਸ਼ਨ:- (ਸਾਰੇ ਪ੍ਰਸ਼ਨ ਜ਼ਰੂਰੀ ਹਨ)
1. ਚੇਤਂਨਯ ਮਹਾਪ੍ਰਭੂ ਦਾ ਸੰਬੰਧ ਸੀ-
- ਸ਼ੈਵ ਭਗਤੀ
- ਵੈਸ਼ਣਵ ਭਗਤੀ
- ਸੂਫੀ ਸੰਤ
- ਨਾਥ ਪੰਥ
2. ਪੁਸ਼ਿਆਭੂਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ-
- ਰਾਜਿਆਵਰਧਨ
- ਹਰਸ਼ਵਰਧਨ
- ਪ੍ਰਭਾਕਰਵਰਧਨ
- ਆਪ ਪੁਸ਼ਿਆਭੂਤੀ
3. 'ਜਕਾਤ' ਨਾਮਕ ਟੈਕਸ ਕਿਸ ਤੋਂ ਪ੍ਰਾਪਤ ਕੀਤਾ ਜਾਂਦਾ ਸੀ ?
- ਅਮੀਰ ਮੁਸਲਮਾਨਾਂ ਤੋਂ
- ਅਮੀਰ ਹਿੰਦੂਆਂ ਤੋਂ
- ਸਾਰੇ ਹਿੰਦੂਆਂ ਤੋਂ
- ਗੈਰ-ਮੁਸਲਮਾਨਾਂ ਤੋਂ
4. ਮੁਹੰਮਦ ਗੋਰੀ ਨੇ ਕਿਸਨੂੰ ਹਰਾ ਕੇ ਦਿੱਤੀ ਉੱਤੇ ਕਬਜ਼ਾ ਕਰ ਲਿਆ ?
- ਜੈਚੰਦ ਰਾਠੋਰ
- ਪ੍ਰਿਥਵੀਰਾਜ ਚੌਹਾਨ
- ਜੈਪਾਲ
- ਅਨੰਗਪਾਲ
5. 'ਇੰਡਿਕਾ' ਦਾ ਲੇਖਕ ਸੀ-
- ਚੰਦਰਗੁਪਤ ਮੋਰਿਆ
- ਮੈਗਸਥਨੀਜ਼
- ਕੌਟਿਲਯ
- ਨੋਟਵ
6. ਲਾਹੌਰ ਰਾਜ ਦਾ ਆਖਿਰੀ ਸਿੱਖ ਸ਼ਾਸਕ ਸੀ-
- ਖੜਗ ਸਿੰਘ
- ਦਿਲੀਪ ਸਿੰਘ
- ਸ਼ੇਰ ਸਿੰਘ
- ਜ਼ੋਰਾਵਰ ਸਿੰਘ
7. ਵਿਜੈਨਗਰ ਰਾਜ ਵਿੱਚ ਸਿੱਕੇ ਚਲਨ ਵਿੱਚ ਸਨ-
- ਤਾਂਬੇ ਦੇ
- ਸੋਨੇ-ਚਾਂਦੀ ਦੇ
- ਪੀਪਲ ਦੇ
- ਇਸਪਾਤ ਦੇ
8. ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ ਦਾ ਨਵਾਬ ਬਣਿਆ-
- ਸਿਰਾਜੂਦੋਲਾ
- ਅਲੀ ਵਰਦੀ ਖਾਂ
- ਮੀਰ ਜ਼ਾਫਰ
- ਕਲਾਈਵ
9. ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਗਿਆ-
- 1935 ਈ:
- 1835 ਈ:
- 1857 ਈ:
- 1891 ਈ:
10. ਸਭ ਤੋਂ ਪਹਿਲਾਂ ਕਿਸ ਸ਼ਹਿਰ ਵਿੱਚ ਕਾਰਪੋਰੇਸ਼ਨ ਸਥਾਪਿਤ ਕੀਤੀ ਗਈ ?
- ਮੁੰਬਈ
- ਕਲਕੱਤਾ
- ਮਦਰਾਸ
- ਉਪਰੋਕਤ ਸਾਰੇ
ਭਾਗ (ਅ)
(5x1=5)
II. ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ :-
1. ਕਲਿੰਗ ਯੁੱਧ ਦੇ ਨਤੀਜੇ ਵਜੋਂ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ ਸੀ ?
2. ਮਹਿਮੂਦ ਗਜ਼ਨਵੀ ਦੇ ਨਾਲ ਕਿਹੜਾ ਇਤਿਹਾਸਕਾਰ ਭਾਰਤ ਆਇਆ ? ਉਸਨੇ ਕਿਸ ਕਿਤਾਬ ਦੀ ਰਚਨਾ ਕੀਤੀ ?
3. ਅਕਬਰ ਦੇ ਮਤਰੇਏ ਭਰਾ ਦੀ ਕੀ ਨਾਂ ਸੀ ਅਤੇ ਉਹ ਕਿਸ ਰਾਜ ਦਾ ਸ਼ਾਸਕ ਸੀ ?
4. ਸ਼ਿਵਾਜੀ ਨੇ ਕਿਹੜੇ ਪ੍ਰਸਿੱਧ ਮੁਗ਼ਲ ਬਾਦਸ਼ਾਹ ਨੂੰ ਲੁੱਟਿਆ ਅਤੇ ਕਿਸ ਮੁਗ਼ਲ ਸੈਨਾਪਤੀ ਨੂੰ ਹਰਾਇਆ ?
5. ਸਵਰਾਜ ਪਾਰਟੀ ਦਾ ਮੁੱਖ ਉਦੇਸ਼ ਕੀ ਸੀ ?
ਭਾਗ (ੲ)
(6x3=18)
III. ਕੁੱਲ ਛੇ ਪ੍ਰਸ਼ਨ ਕਰੋ । ਹਰੇਕ ਭਾਗ ਵਿੱਚੋਂ 3 ਪ੍ਰਸ਼ਨ ਕਰਨੇ ਜ਼ਰੂਰੀ ਹਨ । ਹਰੇਕ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਦਿਓ :-
1. ਮਹਿਮੂਦ ਗਜ਼ਨਵੀ ਦੇ ਹਮਲਿਆਂ ਦੇ ਕੀ ਕਾਰਨ ਸਨ ?
2. ਮੈਸੂਰ ਵਿੱਚ ਹੈਦਰਅਲੀ ਅਤੇ ਟੀਪੂ ਸੁਲਤਾਨ ਦੀ ਸਫ਼ਲਤਾਵਾਂ ਦਾ ਵਰਣਨ ਕਰੋ ।
3. ਮੁਹੰਮਦ ਤੁਗਲਕ ਦੀਆਂ ਯੋਜਨਾਵਾਂ ਦੀ ਅਸਫਲਤਾ ਦੇ ਕੀ ਕਾਰਨ ਸਨ ?
4. ਗੁਪਤਕਾਲ ਦੌਰਾਨ ਔਰਤਾਂ ਦੀ ਸਥਿਤੀ ਕਿਹੋ ਜਿਹੀ ਸੀ ?
5. ਆਰੀਆਂ ਦੇ ਪਰਿਵਾਰ ਦੀ ਸੰਸਥਾ ਦੀਆਂ ਕੀ ਵਿਸ਼ੇਸ਼ਤਾਵਾਂ ਸਨ ?
6. ਭਾਰਤ ਛੱਡੋ ਅੰਦੋਲਨ ਦਾ ਵਰਣਨ ਕਰੋ ।
7. ਮਹਲਵਾੜੀ ਭੂਮੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
8. 1803 ਈ: ਦੀ ਸੰਧੀ ਦਾ ਮਰਾਠਿਆਂ ਦੀ ਸ਼ਕਤੀ 'ਤੇ ਕੀ ਪ੍ਰਭਾਵ ਪਿਆ ?
9. ਅਕਬਰ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ।
10. ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ ਅਤੇ ਇਸਦੇ ਕੀ ਨਤੀਜੇ ਨਿਕਲੇ ?
ਭਾਗ (ਸ)
(2x6=12)
IV. ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
1. 'ਰਿਗਵੈਦਿਕ ਕਾਲ ਵਿੱਚ ਸਾਂਝਾ ਪਰਿਵਾਰ ਪ੍ਰਣਾਲੀ ਪ੍ਰਚੱਲਿਤ ਸੀ । ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ । ਪਰਿਵਾਰ ਦਾ ਸਭ ਤੋਂ ਬਜ਼ੁਰਗ ਵਿਅਕਤੀ ਇਸਦਾ ਮੁੱਖੀ ਹੁੰਦਾ ਸੀ । ਉਸਨੂੰ ਕੁਲਪਤੀ ਕਹਿੰਦੇ ਸਨ । ਉਹ ਸਾਰੇ ਪਰਿਵਾਰ ਦੀ ਦੇਖ-ਭਾਲ ਕਰਦਾ ਸੀ ਪਰਿਵਾਰ ਦੇ ਸਾਰੇ ਮੈਂਬਰ ਉਸਦੀ ਆਗਿਆ ਦਾ ਪਾਲਣ ਕਰਦੇ ਸਨ । ਪਰਿਵਾਰ ਵਿੱਚ ਲੜਕੇ ਦਾ ਹੋਣਾ ਜਰੂਰੀ ਸਮਝਿਆ ਜਾਂਦਾ ਸੀ । ਰਿਗਵੈਦਿਕ ਕਾਲ ਵਿੱਚ ਇਸਤਰੀਆਂ ਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ । ਉਨਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਸਨ ।
- ਰਿਗਵੈਦਿਕ ਕਾਲ ਵਿੱਚ ਪਰਿਵਾਰਿਕ ਪ੍ਰਣਾਲੀ ਕਿਸ ਤਰ੍ਹਾਂ ਦੀ ਸੀ ?
- ਪਰਿਵਾਰ ਦੇ ਮੁਖੀ ਨੂੰ ਕੀ ਕਹਿੰਦੇ ਸਨ ?
- ਪਰਿਵਾਰ ਵਿੱਚ ਲੜਕੇ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ । (ਠੀਕ/ਗਲਤ)
- ਰਿਗਵੈਦਿਕ ਕਾਲ ਵਿੱਚ ਇਸਤਰੀਆਂ ਦਾ ਬਹੁਤ (ਖਾਲੀ ਥਾਂ ਭਰੋ) ਕੀਤਾ ਜਾਂਦਾ ਸੀ ।
- ਇਸਤਰੀਆਂ ਨੂੰ ਕਿਸ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਸਨ ?
- ਪਰਿਵਾਰ ਦਾ ਮੁੱਖੀ ਕੌਣ ਹੁੰਦਾ ਸੀ ?
- ਸਭ ਤੋਂ ਬਜ਼ੁਰਗ ਵਿਅਕਤੀ
- ਮਾਤਾ
- ਪਿਤਾ
- ਨਾਨਾ
2. ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਵਿਖੇ ਭਾਰੀ ਸੰਮੇ ਲਨ ਦਾ ਆਯੋਜਨ ਕੀਤਾ । ਗੁਰੂ ਜੀ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਂਟ ਕਰੋ ?" ਇਸਤੇ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਦੇ ਹੁਕਮ ਤੇ ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਤੇ ਭਾਈ ਹਿੰਮਤ ਰਾਇ ਆਪਣੇ ਬਲਿਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਜੀ ਨੇ 'ਪੰਜ ਪਿਆਰਿਆਂ' ਦੀ ਚੋਣ ਕੀਤੀ ਅਤੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।
- ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ?
- ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੀਸ ਭਾਈ ਸਾਹਿਬ ਚੰਦ ਨੇ ਭੇਂਟ ਕੀਤਾ । (ਸਹੀ/ਗਲਤ)
- 'ਆਪੇ ਗੁਰੂ ਚੇਲਾ' ਕਿਸਨੂੰ ਕਿਹਾ ਜਾਂਦਾ ਹੈ ?
- ਖਾਲਸਾ ਪੰਥ ਦੀ ਸਥਾਪਨਾ (ਖਾਲੀ ਥਾਂ ਭਰੋ) ਵਿੱਚ ਕੀਤੀ ਗਈ ।
- ਗੁਰੂ ਜੀ ਨੇ ਕਿਹੜੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ?
- ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦਿਨ ਕੇਸਗੜ੍ਹ ਸਾਹਿਬ ਵਿੱਚ ਭਾਰੀ ਸੰਮੇਲਨ ਦਾ ਆਯੋਜਨ ਕੀਤਾ ?
- ਹੋਲੀ ਵਾਲੇ ਦਿਨ
- ਦੀਵਾਲੀ ਵਾਲੇ ਦਿਨ
- ਵੈਸਾਖੀ ਵਾਲੇ ਦਿਨ
- ਲੋਹੜੀ ਵਾਲੇ ਦਿਨ
ਭਾਗ (ਹ)
(4x5=20)
V. ਕੁੱਲ ਚਾਰ ਪ੍ਰਸ਼ਨ ਕਰੋ । ਹਰੇਕ ਭਾਗ ਵਿੱਚ 2 ਪ੍ਰਸ਼ਨ ਕਰਨੇ ਜ਼ਰੂਰੀ ਹਨ । ਹਰੇਕ ਪ੍ਰਸ਼ਨ ਦਾ ਉੱਤਰ 100-150 ਸ਼ਬਦਾਂ ਵਿੱਚ ਦਿਓ :-
(ੳ)
1. ਬਲਬਨ ਦੇ ਦਿੱਲੀ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਕਿਹੜੇ-ਕਿਹੜੇ ਕਾਰਜ ਕੀਤੇ ?
2. ਮਹਿਮੂਦ ਗਜ਼ਨਵੀ ਦੇ ਪ੍ਰਮੁੱਖ ਹਮਲਿਆਂ ਦਾ ਵਰਣਨ ਕਰੋ ।
3. ਗੁਪਤਕਾਲ ਵਿੱਚ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਆਰਥਿਕ ਸਥਿਤੀ ਦੀ ਵਰਣਨ ਕਰੋ ।
4. ਅਸ਼ੋਕ ਦੇ ਧੰਮ ਤੋਂ ਤੁਸੀਂ ਕੀ ਸਮਝਦੇ ਹੋ ? ਇਸਦਾ ਅਸ਼ੋਕ ਦੀ ਸਾਮਰਾਜ ਨੀਤੀ ਤੇ ਕੀ ਅਸਰ ਪਿਆ ?
(ਅ)
5. ਆਜ਼ਾਦੀ ਦੇ ਅੰਦੋਲਨ ਵਿੱਚ ਗਾਂਧੀ ਜੀ ਦੇ ਯੋਗਦਾਨ ਦੀ ਚਰਚਾ ਕਰੋ ।
6. ਬਾਬਰ ਤੋਂ ਬਾਅਦ ਹੁਮਾਯੂੰ ਦੇ ਸਾਹਮਣੇ ਕਿਹੜੀਆਂ ਔਕੜਾਂ ਸਨ ?
7. ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਖੇਤੀਬਾੜੀ ਦੀ ਕੀ ਹਾਲਤ ਸੀ ? ਅੰਗਰੇਜ਼ੀ ਰਾਜ ਵਿੱਚ ਇਸਦੇ ਵਿੱਚ ਕੀ ਬਦਲਾਅ ਕੀਤੇ ਗਏ ?
8. ਅੰਮਿ੍ਤਸਰ ਦੀ ਸੰਧੀ ਕਦੋਂ ਹੋਈ ਸੀ ? ਇਸਦੀ ਮਹੱਤਤਾ ਦੱਸੋ ।
ਭਾਗ (ਕ)
(5+5+5=15)
VI. ਨਕਸ਼ਾ :-
ਭਾਰਤ ਦੇ ਨਕਸ਼ੇ ਵਿੱਚ ਅਸ਼ੋਕ ਦੇ ਸਾਮਰਾਜ ਦਾ ਵਿਸਥਾਰ ਦਿਖਾਓ । ਦਿਖਾਈ ਗਈਆਂ ਥਾਵਾਂ ਦੀ 20-25 ਸ਼ਬਦਾਂ ਵਿੱਚ ਵਿਆਖਿਆ ਕਰੋ ।
ਭਾਰਤ ਦੇ ਨਕਸ਼ੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਵਿਸਥਾਰ ਦਿਖਾਓ । ਦਿਖਾਈ ਗਈਆਂ ਥਾਵਾਂ ਦੀ 20-25 ਸ਼ਬਦਾਂ ਵਿੱਚ ਵਿਆਖਿਆ ਕਰੋ ।