*ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੱਧਰੀ ਪੱਧਰੀ ਦਾਖਲਾ ਪ੍ਰੋਗਰਾਮ ਦਾ ਸ.ਪ.ਸ. ਮੰਢਾਲੀ (ਬੰਗਾ) ਤੋਂ ਹੋਇਆ ਸ਼ਾਨਦਾਰ ਆਗਾਜ਼*
ਸ਼ਹੀਦ ਭਗਤ ਸਿੰਘ ਨਗਰ, 23 ਮਾਰਚ 2025 ( ਜਾਬਸ ਆਫ ਟੁਡੇ)
*ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੈਸ਼ਨ 2025-26 ਵਾਲ਼ਾ ਦਾਖ਼ਲਾ ਪ੍ਰੋਗਰਾਮ ਬੀਤੇ ਦਿਨੀਂ ਬਲਾਕ ਬੰਗਾ ਦੇ ਬੀ. ਪੀ. ਈ. ਓ. ਸ.ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮੰਢਾਲੀ ਵਿਖੇ ਕਰਵਾਇਆ ਗਿਆ। ਸਕੂਲ ਮੁਖੀ ਮੈਡਮ ਪਰਮਜੀਤ ਕੌਰ ਖਾਲਸਾ ਵੱਲੋਂ ਪਿੰਡ ਦੀ ਸਰਪੰਚ ਮੀਰਾ ਸ਼ਰਮਾ ਦੇ ਯੋਗਦਾਨ ਸਦਕਾ ਸ਼ਾਨਦਾਰ ਪ੍ਰਬੰਧ ਕੀਤੇ ਗਏ। ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਆਪ ਆਗੂ ਮੈਡਮ ਹਰਜੋਤ ਕੌਰ ਲੋਹਟੀਆ, ਸੋਹਣ ਲਾਲ ਢਾਂਡਾ ਪੀ. ਏ., ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਅਮਰਜੀਤ ਖਟਕੜ ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਅਵਤਾਰ ਸਿੰਘ ਅਤੇ ਗੁਰਪਾਲ ਸਿੰਘ ਦੋਵੇਂ ਬਲਾਕ ਪ੍ਰਾਇਮਰੀ ਸਿੱਖਿਆ ਸਿੱਖਿਆ ਅਫ਼ਸਰਾਂ ਤੋਂ ਇਲਾਵਾ ਸ੍ਰੀ ਸਤਨਾਮ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਸਮੇਤ ਇਲਾਕੇ ਦੇ ਪ੍ਰਿੰਸੀਪਲ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ, ਅਧਿਆਪਕਾਂ, ਐੱਸ.ਐੱਮ.ਸੀ ਕਮੇਟੀਆਂ, ਇਲਾਕੇ ਦੀਆਂ ਪੰਚਾਇਤਾਂ, ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ।
ਮੰਚ ਸੰਚਾਲਕ ਮੈਡਮ ਗੁਰਪ੍ਰੀਤ ਕੌਰ ਬੀਸਲਾ ਵੱਲੋਂ ਛੋਟੇ ਬੱਚਿਆਂ ਦਾ ਤਿਆਰ ਕਰਵਾਇਆ ਗਿਆ ਗਿੱਧਾ ਚੁਫੇਰਿਓਂ ਸਲਾਹਿਆ ਗਿਆ। ਰੰਗਾਰੰਗ ਪ੍ਰੋਗਰਾਮ ਉਪਰੰਤ ਦਾਖ਼ਲਾ ਵੈਨ ਨੂੰ ਵਿਧਾਇਕ ਸੁੱਖੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸਕੂਲ ਸਟਾਫ਼ ਸ੍ਰੀ ਭੁਪਿੰਦਰ ਕੁਮਾਰ, ਸੰਦੀਪ ਕੁਮਾਰ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਗੀਤਾ ਖੋਥੜਾਂ, ਮੈਡਮ ਹਰਪ੍ਰੀਤ ਕੌਰ ਮੰਢਾਲੀ ਸਮੇਤ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ ਸ੍ਰੀ ਓਂਕਾਰ ਸਿੰਘ, ਜਸਵੀਰ ਸਿੰਘ, ਮੈਡਮ ਅਵਤਾਰ ਕੌਰ, ਭੁਪਿੰਦਰ ਕੌਰ, ਗੀਤਾ, ਅਨੂੰ ਰਾਣੀ, ਸ਼ਾਲਿਨੀ, ਬੀ ਐੱਨ ਓ ਸ੍ਰੀ ਵਿਜੇ ਕੁਮਾਰ, ਸੁਰਿੰਦਰ ਕੁਮਾਰ, ਰਾਜ ਕੁਮਾਰ, ਸਤਵਿੰਦਰ ਸਿੰਘ, ਓਂਕਾਰ ਸਿੰਘ ਮਰਵਾਹਾ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ, ਸੁਖਦੀਪ ਕੌਰ, ਨਛੱਤਰ ਕੌਰ, ਰੀਟਾ ਰਾਣੀ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਮੈਂਬਰਜ਼ ਅਸ਼ਵਨੀ ਕੁਮਾਰ, ਰਮਨ ਕੁਮਾਰ, ਅਮਰ ਕਟਾਰੀਆ ਆਦਿ ਞੀ ਹਾਜ਼ਰ ਸਨ। ਸਮਾਗਮ ਵਿੱਚ ਸ਼ਾਮਲ ਪ੍ਰਮੁੱਖ ਸ਼ਖਸੀਅਤਾਂ ਨੂੰ ਲੋਈਆਂ ਅਤੇ ਸਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇੱਥੋਂ ਰਵਾਨਾ ਕੀਤੀ ਗਈ ਦਾਖ਼ਲਾ ਵੈਨ ਦੇ ਕਾਫ਼ਲੇ ਦਾ ਮੇਹਲੀ, ਜੱਸੋਮਜਾਰਾ, ਬਹਿਰਾਮ, ਮੱਲ੍ਹਾ-ਸੋਢੀਆਂ ਅਤੇ ਬੰਗਾ ਵਿਖੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਡੀ ਐੱਸ ਪੀ ਬੰਗਾ ਸ੍ਰੀ ਹਰਜੀਤ ਸਿੰਘ ਦੇ ਹੁਕਮਾਂ ਤੇ ਐੱਸ ਐੱਚ ਓ ਬਹਿਰਾਮ ਅਤੇ ਬੰਗਾ ਸ੍ਰੀ ਕੁਲਜੀਤ ਸਿੰਘ ਅਤੇ ਸ੍ਰੀ ਵਰਿੰਦਰ ਕੁਮਾਰ ਟ੍ਰੈਫਿਕ ਸਮੱਸਿਆ ਤੋਂ ਬਚਾਉਣ ਲਈ ਪੁਲਿਸ ਦੀ ਗੱਡੀ ਨਾਲ਼ ਕਾਫ਼ਲੇ ਦੀ ਅਗਵਾਈ ਕਰਦੇ ਨਜ਼ਰ ਆਏ। ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਇਸ ਸਮਾਗਮ ਦੀ ਖੂਬ ਸਰਾਹਨਾ ਕੀਤੀ ਗਈ।*