ਨਵ-ਨਿਯੁਕਤ ਅਧਿਆਪਕਾਂ ਦੀ ਤਨਖਾਹ ਸਬੰਧੀ ਕਲੈਰਿਫਿਕੇਸ਼ਨ ਜਾਰੀ
**ਚੰਡੀਗੜ੍ਹ:5 ਫਰਵਰੀ 2025 ( ਜਾਬਸ ਆਫ ਟੁਡੇ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਭਰਤੀ ਹੋਏ ਅਧਿਆਪਕਾਂ ਦੀ ਤਨਖਾਹ ਨਾਲ ਜੁੜੀ ਸਮੱਸਿਆ ਦਾ ਹੱਲ ਜਲਦੀ ਹੋਣ ਦੀ ਉਮੀਦ ਹੈ। ਇੱਕ ਨੋਟਿਸ ਰਾਹੀਂ ਸਿੱਖਿਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਅਧਿਆਪਕ ਡਾਇਟ ਵਿੱਚ ਹਾਜ਼ਰ ਹੋਏ ਸਨ, ਉਹਨਾਂ ਦੀ ਤਨਖਾਹ ਸਕੂਲ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਹੀ ਗਿਣੀ ਜਾਵੇਗੀ
ਮਾਮਲਾ ਕੀ ਹੈ?
ਮਿਤੀ 16.12.2021 ਅਤੇ 08.01.2022 ਨੂੰ ਜਾਰੀ ਇਸ਼ਤਿਹਾਰਾਂ ਰਾਹੀਂ ਵੱਖ-ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਗਈ ਸੀ। ਇਸ ਭਰਤੀ ਵਿੱਚ ਕਈ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ 'ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ ਅਤੇ ਉਹਨਾਂ ਨੂੰ ਸਿਖਲਾਈ ਲਈ ਡਾਇਟ ਵਿੱਚ ਭੇਜਿਆ ਗਿਆ ਸੀ। ਪਰ ਇਹ ਗੱਲ ਸਾਹਮਣੇ ਆਈ ਕਿ ਕਈ ਅਧਿਆਪਕਾਂ ਦੀ ਤਨਖਾਹ ਡਾਇਟ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਨਹੀਂ ਲਗਾਈ ਗਈ, ਜਿਸ ਕਾਰਨ ਉਹਨਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਵਿਭਾਗ ਦਾ ਹੱਲ
ਹੁਣ ਵਿਭਾਗ ਨੇ ਆਪਣੇ ਨਵੇਂ ਹੁਕਮਾਂ ਵਿੱਚ ਕਿਹਾ ਹੈ ਕਿ ਜਿਹੜੇ ਅਧਿਆਪਕ 08.05.2023 ਅਤੇ 09.05.2023 ਨੂੰ ਡਾਇਟ ਵਿੱਚ ਹਾਜ਼ਰ ਹੋਏ ਸਨ ਅਤੇ 15.05.2023 ਤੋਂ 31.05.2023 ਤੱਕ ਸਿਖਲਾਈ ਪ੍ਰਾਪਤ ਕੀਤੀ ਸੀ, ਉਹਨਾਂ ਦੀ ਤਨਖਾਹ ਸਕੂਲ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਹੀ ਲੱਗੇਗੀ। ਇਸ ਨਾਲ ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ।