Nation Builder scheme ਤਹਿਤ ਅਧਿਆਪਕਾਂ ਲਈ 5% ਤਨਖਾਹ ਵਾਧਾ, ਪੜ੍ਹੋ ਪੱਤਰ
ਫਿਰੋਜ਼ਪੁਰ, 14 ਫਰਵਰੀ ( ਜਾਬਸ ਆਫ ਟੁਡੇ)ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ), ਫਿਰੋਜ਼ਪੁਰ ਨੇ ਅੱਜ ਇੱਕ ਮਹੱਤਵਪੂਰਨ ਐਲਾਨ ਵਿੱਚ ਨਵ-ਨਿਯੁਕਤ ਅਧਿਆਪਕਾਂ ਲਈ ਤਨਖਾਹ ਵਾਧੇ ਸਬੰਧੀ ਪੱਤਰ ਜਾਰੀ ਕੀਤਾ ਹੈ। ਇਹ ਵਾਧਾ ਨੇਸ਼ਨ ਬਿਲਡਰਜ਼ ਸਕੀਮ ਤਹਿਤ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤਾ ਜਾਵੇਗਾ।
VERKA RECRUITMENT 2025 OUT :A Golden Opportunity for a Career at Verka
ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹਨਾਂ ਅਧਿਆਪਕਾਂ ਨੂੰ 29 ਜੁਲਾਈ, 2023 ਨੂੰ ਵਿਭਾਗ ਵਿੱਚ ਰੈਗੂਲਰ ਤੌਰ ਤੇ ਹਾਜ਼ਰੀ ਦਿੱਤੀ ਗਈ ਸੀ। ਹੁਣ, ਸਰਕਾਰ ਅਤੇ ਵਿਭਾਗ ਦੀਆਂ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ, ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਕਰਮਚਾਰੀਆਂ ਨੂੰ 29 ਜੁਲਾਈ, 2024 ਦੀ ਬਜਾਏ 1 ਜੁਲਾਈ, 2024 ਤੋਂ ਤਨਖਾਹ ਵਿੱਚ 5 ਪ੍ਰਤੀਸ਼ਤ ਤੱਕ ਸਾਲਾਨਾ ਵਾਧਾ ਦਿੱਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਹ ਫੈਸਲਾ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ), ਪੰਜਾਬ ਦੇ ਮੀਮੋ ਨੰਬਰ ਮਿਤੀ 04.09.2024 ਦੇ ਆਧਾਰ 'ਤੇ ਲਿਆ ਗਿਆ ਹੈ।