SCHOOL REOPEN TODAY ਯੂਜ਼ਰ ਨੇ ਲਿਖਿਆ "ਸਿੱਖਿਆ ਮੰਤਰੀ ਜੀ ਤੁਹਾਨੂੰ ਜੋਤੀ ਮੈਮ ਦੀ ਸਹੁੰ ਛੁੱਟੀਆਂ ਕਰ ਦਿਓ "
ਚੰਡੀਗੜ੍ਹ 7 ਜਨਵਰੀ 2025 ( ਜਾਬਸ ਆਫ ਟੁਡੇ) ਸਕੂਲ ਸਿੱਖਿਆ ਵਿਭਾਗ ਵੱਲੋਂ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ, ਪ੍ਰੰਤੂ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ 7 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ।
ਅੱਜ ਯਾਨੀ 7 ਜਨਵਰੀ ਨੂੰ ਸਵੇਰ ਤੋਂ ਹੀ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੀ ਮੰਗ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਅਧਿਆਪਕ ਜਥੇਬੰਦੀਆਂ ਵੱਲੋਂ ਛੁੱਟੀਆਂ ਦੀ ਮੰਗ ਕੀਤੀ ਗਈ ਹੈ ਕਿਉਂਕਿ ਕਈ ਜ਼ਿਲ੍ਹਿਆਂ ਵਿੱਚ ਬਹੁਤ ਜਿਆਦਾ ਸੰਘਨੀ ਧੁੰਦ ਅਤੇ ਠੰਡ ਹਾਲੇ ਵੀ ਜਾਰੀ ਹੈ । ਉਧਰੋਂ ਮੌਸਮ ਵਿਭਾਗ ਵੱਲੋਂ ਵੀ ਅਗਲੇ ਦੋ- ਤਿੰਨ ਦਿਨਾਂ ਲਈ ਸੰਘਣੀ ਧੁੰਦ ਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ।( READ)
ਅੱਜ ਸਵੇਰ ਤੋਂ ਹੀ ਵਿਦਿਆਰਥੀ, ਉਹਨਾਂ ਦੇ ਮਾਪੇ ਸਿੱਖਿਆ ਮੰਤਰੀ ਦੇ ਟਵੀਟ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਛੁੱਟੀਆਂ ਸਬੰਧੀ ਕੋਈ ਵੀ ਟਵੀਟ ਸਿੱਖਿਆ ਮੰਤਰੀ ਵੱਲੋਂ ਨਹੀਂ ਕੀਤਾ ਗਿਆ ਹੈ ਅਤੇ ਸਕੂਲ ਸਵੇਰੇ ਪਹਿਲਾਂ ਦਿੱਤੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਖੁੱਲਣਗੇ।
ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਹੋਰ ਟਵੀਟਾਂ ਵਿੱਚ ਕਈ ਯੂਜਰਾਂ ਨੇ ਵੱਖ-ਵੱਖ ਤਰੀਕਿਆਂ ਨਾਲ ਛੁੱਟੀਆਂ ਦੀ ਮੰਗ ਕੀਤੀ "ਇੱਕ ਯੂਜਰ ਨੇ ਲਿਖਿਆ ਸਿੱਖਿਆ ਮੰਤਰੀ ਜੀ ਤੁਹਾਨੂੰ ਜੋਤੀ ਮੈਮ ਦੀ ਸਹੁੰ ਸਕੂਲਾਂ ਵਿੱਚ ਲੋਹੜੀ ਤੱਕ ਛੁੱਟੀਆਂ ਕਰ ਦਿੱਤੀਆਂ ਜਾਵੇ ਕਿਉਂਕਿ ਬਹੁਤ ਠੰਡ ਪੈ ਰਹੀ ਹੈ" ਇਹ ਹੋਰ ਯੂਜਰ ਨੇ ਲਿਖਿਆ "ਮੈਂ ਹਾਲੇ ਨਾਨਕੇ ਹੋਰ ਦਿਨ ਰਹਿਣਾ ਹੈ ਇਸ ਕਰਕੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਵੇ ।
ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ ਸਿੱਖਿਆ ਮੰਤਰੀ ਜੀ "ਮੇਰਾ ਪੱਕਾ ਵਾਅਦਾ ਹੈ ਮੈਂ ਤੁਹਾਨੂੰ ਹੀ ਵੋਟ ਕਰੂੰਗਾ ਪ੍ਰੰਤੂ ਕਿਰਪਾ ਕਰਕੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਵੇ । ਅਸੀਂ ਆਪਣੇ ਪਾਠਕਾਂ ਨੂੰ ਦੱਸ ਦੀਏ ਜੋਤੀ ਯਾਦਵ ਆਈਪੀਐਸ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਧਰਮ ਪਤਨੀ ਹਨ। ਇਸ ਤਰ੍ਹਾਂ ਦੇ ਹੋਰ ਕਮੈਂਟ ਤੁਸੀਂ ਸਕੂਲ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਟਵੀਟਾਂ ਵਿੱਚ ਪੜ੍ਹ ਸਕਦੇ ਹੋ।
ਕਈ ਯੂਜਰਾਂ ਨੇ ਵੱਖ ਵੱਖ ਮੈਸੇਜਾਂ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਅਤੇ ਕਈ ਯੂਜਰਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਸਕੂਲਾਂ ਵਿੱਚ ਛੁੱਟੀਆਂ ਨਹੀਂ ਵਧਾਈਆਂ ਜਾਣ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ, ਅਤੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਕੂਲ ਖੁਲਣੇ ਜਰੂਰੀ ਹਨ।
ਆਪਣੇ ਪਾਠਕਾਂ ਨੂੰ ਦੱਸ ਦਈਏ ਕਿ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਸਿੱਖਿਆ ਵਿਭਾਗ ਜਾਂ ਸਿੱਖਿਆ ਮੰਤਰੀ ਵੱਲੋਂ ਐਲਾਨ ਨਹੀਂ ਕੀਤਾ ਗਿਆ ਹੈ। ਕੱਲ ਯਾਨੀ 8 ਜਨਵਰੀ ਨੂੰ ਸਕੂਲ ਆਮ ਦਿਨਾਂ ਵਾਂਗ ਖੁੱਲਣਗੇ।