ਅੱਠਵੀਂ ਜਮਾਤ ਦੀ ਪ੍ਰੀਖਿਆ ਲਈ CCE ਅੰਕ ਆਨਲਾਈਨ ਅਪਲੋਡ ਕਰਨ ਦੀ ਆਖਰੀ ਮਿਤੀ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਜਮਾਤ ਦੀ ਮਾਰਚ 2025 ਵਿੱਚ ਹੋਣ ਵਾਲੀ ਪ੍ਰੀਖਿਆ ਲਈ ਸਕੂਲਾਂ ਨੂੰ CCE (Continuous and Comprehensive Evaluation) ਦੇ ਅੰਕ ਆਨਲਾਈਨ ਅਪਲੋਡ ਕਰਨ ਦੀ ਆਖਰੀ ਮਿਤੀ ਦਾ ਐਲਾਨ ਕਰ ਦਿੱਤਾ ਹੈ।
ਬੋਰਡ ਵੱਲੋਂ ਜਾਰੀ ਨੋਟਿਸ ਅਨੁਸਾਰ, ਸਕੂਲ ਮੁਖੀ ਹੁਣ 8 ਜਨਵਰੀ, 2025 ਤੋਂ 12 ਫਰਵਰੀ, 2025 ਤੱਕ ਵਿਦਿਆਰਥੀਆਂ ਦੇ CCE ਅੰਕ ਆਨਲਾਈਨ ਅਪਲੋਡ ਕਰ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਮਿਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
ਇਸ ਲਈ, ਸਾਰੇ ਸਕੂਲ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਹੀ ਸਾਰੇ ਵਿਦਿਆਰਥੀਆਂ ਦੇ ਅੰਕ ਆਨਲਾਈਨ ਅਪਲੋਡ ਕਰ ਦੇਣ। ਜੇਕਰ ਕਿਸੇ ਵਿਦਿਆਰਥੀ ਦੇ ਅੰਕ ਮਿੱਥੀ ਮਿਤੀ ਤੱਕ ਆਨਲਾਈਨ ਅਪਲੋਡ ਨਹੀਂ ਕੀਤੇ ਜਾਂਦੇ, ਤਾਂ ਇਸਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।