ਪੀਐਸਈਬੀ ਵੱਲੋਂ ਸਕੂਲਾਂ ਨੂੰ ਅਹਿਮ ਨੋਟਿਸ ਜਾਰੀ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਐਕਰੀਡਿਟੇਸ਼ਨ ਲਈ ਅਹਿਮ ਨੋਟਿਸ 


ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2025-26 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆਂ ਲਈ ਸਰਕਾਰੀ, ਗੈਰ ਸਰਕਾਰੀ, ਆਦਰਸ਼ ਸਕੂਲਾਂ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਐਕਰੀਡਿਟੇਸ਼ਨ ਪ੍ਰਾਪਤ ਕਰਨ ਲਈ ਆਨ-ਲਾਈਨ ਫਾਰਮ ਭਰਨ ਦਾ  ਸ਼ਡਿਊਲ ਜਾਰੀ ਕੀਤਾ ਹੈ।


ਮਹੱਤਵਪੂਰਨ ਤਾਰੀਖਾਂ:


ਬਿਨਾਂ ਜੁਰਮਾਨਾ ਫੀਸ ਨਾਲ ਅਪਲਾਈ ਕਰਨ ਦੀ ਆਖਰੀ ਮਿਤੀ: 30-04-2025

ਜੁਰਮਾਨਾ ਫੀਸ ਨਾਲ ਅਪਲਾਈ ਕਰਨ ਦੀ ਆਖਰੀ ਮਿਤੀ: 31-08-2025

ਫੀਸਾਂ:


ਨਵੀਂ ਐਕਰੀਡਿਟੇਸ਼ਨ ਫੀਸ (ਮੈਟ੍ਰਿਕ): 3470/- ਰੁਪਏ

ਰੀਨਿਊਅਲ ਫੀਸ (ਮੈਟ੍ਰਿਕ): 1735/- ਰੁਪਏ

ਨਵੀਂ ਐਕਰੀਡਿਟੇਸ਼ਨ ਫੀਸ (ਸੀਨੀਅਰ ਸੈਕੰਡਰੀ): 4,620/- ਰੁਪਏ ਪ੍ਰਤੀ ਗਰੁੱਪ

ਰੀਨਿਊਅਲ ਫੀਸ (ਸੀਨੀਅਰ ਸੈਕੰਡਰੀ): 1735/- ਰੁਪਏ ਪ੍ਰਤੀ ਗਰੁੱਪ

ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ।


ਕਿਵੇਂ ਕਰੀਏ ਅਪਲਾਈ:

ਸਕੂਲਾਂ ਦੀ ਲੌਗਿਨ ਆਈਡੀ ਨਾਲ ਓਪਨ ਸਕੂਲ ਪੋਰਟਲ 'ਤੇ ਜਾ ਕੇ ਆਨ-ਲਾਈਨ ਫਾਰਮ ਭਰਨਾ ਹੈ।

ਫਾਰਮ ਭਰਨ ਤੋਂ ਬਾਅਦ, ਫਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐੱਸ ਨਗਰ (ਮੋਹਾਲੀ) ਦੇ ਨਾਂ 'ਤੇ ਭੇਜਣੀ ਹੈ।

Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends