PSEB LAB ATTENDANT RECRUITMENT 2011: ਸਿੱਖਿਆ ਬੋਰਡ ਵੱਲੋਂ ਲੈਬ ਅਟੈਡੰਟਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ 13 ਸਾਲਾਂ ਬਾਅਦ, ਪੜ੍ਹੋ ਉਮੀਦਵਾਰਾਂ ਦੀ ਸੂਚੀ ਅਤੇ ਇੰਟਰਵਿਊ ਸ਼ਡਿਊਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2011 ਵਿੱਚ ਸ਼ੁਰੂ ਕੀਤੀ ਗਈ ਲੈਬ ਅਟੈਡੰਟਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਲੈਬ ਅਟੈਡੰਟਾਂ ਦੀ ਭਰਤੀ ਲਈ ਲਏ ਗਏ ਲਿਖਤੀ ਟੈਸਟ ਵਿੱਚੋਂ ਪਾਸ ਹੋਏ ਉਮੀਦਵਾਰਾਂ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਕੀਤੇ ਨਵੇਂ ਕਰਾਈਟੇਰੀਆ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਰੀਵਾਈਜ਼ਡ ਮੈਰਿਟ ਮੁਤਾਬਿਕ ਸਾਲ 2011 ਵਿੱਚ ਬਿਨੈ ਫਾਰਮਾਂ ਨਾਲ ਨੱਥੀ ਅਸਲ ਸਰਟੀਫਿਕੇਟ ਸਕਰੀਨਿੰਗ ਕਮੇਟੀ ਨੂੰ ਚੈਕ ਕਰਵਾਉਣ ਅਤੇ ਇੰਟਰਵਿਊ ਲਈ ਉਮੀਦਵਾਰਾਂ ਨੂੰ 16 ਦਸੰਬਰ ਤੋਂ 20 ਦਸੰਬਰ ਦਰਮਿਆਨ ਸੱਦਿਆ ਗਿਆ ਹੈ।
DOCUMENTS REQUIRED
ਬਿਨੈਕਾਰ ਨੂੰ ਆਪਣਾ ਅਸਲ ਸਨਾਖਤੀ ਪਰੂਫ (ਅਧਾਰ ਕਾਰਡ,ਵੋਟਰ ਕਾਰਡ ਜਾਂ ਪਾਸਪੋਰਟ) ਨਾਲ ਲੈ ਕੇ ਆਉਣ ਅਤੇ ਆਪਣੀ ਪਾਸਪੋਰਟ ਸਾਈਜ਼ ਤਿੰਨ ਫੋਟੋਆਂ ਨਾਲ ਲੈ ਕੇ ਆਉਣ ਨੂੰ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਬਿਨੈਕਾਰ ਨੇ ਲੈਬ ਅਟੈਡੰਟਾ ਦੀ ਪੋਸਟ ਭਰਨ ਸਮੇਂ ਸਾਲ 2011 ਫਾਰਮ ਨਾਲ ਨੱਥੀ ਕੀਤੇ ਅਸਲ ਵਿਦਿਅਕ ਯੋਗਤਾ,ਤਜ਼ਰਬਾ ਸਰਟੀਫਿਕੇਟ(ਜਿਸ ਕਿਸੇ ਨੇ ਨਾਲ ਨੱਥੀ ਕੀਤਾ ਹੋਵੇ), ਕੈਟਾਗਿਰੀ ਜਿਸ ਵਿਚ ਅਪਲਾਈ ਕੀਤਾ ਸੀ ਉਸਦਾ ਅਸਲ ਸਰਟੀਫਿਕੇਟ ਨਾਲ ਲੈ ਕੇ ਸਕਰੀਨਿੰਗ
ਕਮੇਟੀ ਅਤੇ ਇੰਟਰਵਿਊ ਸਬੰਧੀ ਹਾਜ਼ਰ ਹੋਣਗੇ। ਸ਼ਡਿਊਲ ਵਿੱਚ ਦਰਜ਼ ਮਿਤੀਆਂ ਤੋਂ ਬਾਅਦ ਬਿਨੈਕਾਰਾਂ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।