ਨਮੂਨਾ ਦਾ ਪ੍ਰਸ਼ਨ-ਪੱਤਰ
ਕਲਾਸ: ਦਸਵੀਂ
ਪੰਜਾਬੀ-ਬੀ
ਕੁੱਲ ਅੰਕ: 65
ਪ੍ਰਸ਼ਨ 1: ਵਸਤੂਨਿਸ਼ਟ ਪ੍ਰਸ਼ਨ (1x10=10)
- ਵਿਆਕਰਨ ਦਾ ਕਿਹੜਾ ਅੰਗ ਅਰਥ ਦੇ ਅਧਿਐਨ ਨਾਲ ਸੰਬੰਧਿਤ ਹੈ?
- ਹੇਠ ਲਿਖੇ ਵਾਕ ਨੂੰ ਲੁੜ ਦੇ ਵਿਸਰਾਮ-ਚਿੰਨ੍ਹ ਲਗਾਓ: ਪਾਪਾ ਵੀਰ ਆ ਗਿਆ ਏ
- ਭਾਸ਼ਾ ਕਿਵੇਂ ਕਹਿੰਦੇ ਹਨ?
- ਪੰਜਾਬੀ ਵਿੱਚ ਸਰ-ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
- 'ਮੇਲਣ' ਸ਼ਬਦ ਦਾ ਪੁਲਿੰਗ ਰੂਪ ਦੱਸੋ।
- ਪੰਜਾਬੀ ਭਾਸ਼ਾ ਵਿੱਚ 'ਮੋਰਨੀ' ਕਿਹੜਾ ਵਚਨ ਹੈ?
- 'ਅਸੀਂ ਪੜ੍ਹਦੇ ਹਾਂ।' ਵਾਕ ਵਿੱਚ ਕਿਹੜਾ ਕਾਲ ਰੂਪ ਹੈ?
- 'ਗੁਆਚਣਾ' ਸ਼ਬਦ ਦਾ ਵਿਰੋਧਾਰਥਕ ਸ਼ਬਦ ਲਿਖੋ।
- 'ਕਿਸੇ ਲੇਖਕ ਦੀ ਸਭ ਤੋਂ ਤਮ ਰਚਨਾ'- ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਲਿਖੋ।
- 'ਨਿਰਮਲ' ਦਾ ਸਮਾਨਾਰਥਕ ਸ਼ਬਦ ਲਿਖੋ।
ਪ੍ਰਸ਼ਨ 2: ਲੇਖ ਲਿਖੋ (10x1=10)
ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਤੇ ਲਗਭਗ 400 ਸ਼ਬਦਾਂ ਦਾ ਲੇਖ ਲਿਖੋ:
- ਨਾਨਕ ਸਿੰਘ ਨਾਵਲਕਾਰ
- ਬੇਰੁਜ਼ਗਾਰੀ ਦੀ ਸਮੱਸਿਆ
- ਅੱਖੀਂ ਡਿੱਠਾ ਮੇਲਾ
- ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
- ਲਾਇਬਰੇਰੀ
ਪ੍ਰਸ਼ਨ 3: ਪੱਤਰ ਲਿਖੋ (2+3+1=6)
- ਆਪਣੇ ਮਿੱਤਰ ਨੂੰ NEET ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ 'ਤੇ ਵਧਾਈ ਦੀ ਚਿੱਠੀ ਲਿਖੋ।
- ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਸੜਕਾਂ ਤੇ ਹੋ ਰਹੀਆਂ ਦੁਰਘਟਨਾਵਾਂ ਕਰਕੇ ਜਾਨੀ ਨੁਕਸਾਨ ਬਾਰੇ ਪੱਤਰ ਲਿਖੋ।
ਪ੍ਰਸ਼ਨ 4: ਪੈਰਾ ਸੰਖੇਪ (5+1=6)
ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗਭਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ:
ਗੁਰੂ ਨਾਨਕ ਦਾ ਉਪਦੇਸ਼ ਸਰਬ-ਸੰਸਾਰ ਲਈ ਸਾਂਝਾ ਤੇ ਪਾਣੀ ਮਾਤਰ ਲਈ ਕਲਿਆਣਕਾਰੀ ਹੈ। ਉਹਨਾਂ ਦਾ ਸੁਨੇਹਾ ਹਰ ਇਨਸਾਨ ਅਤੇ ਸਮੁੱਚੇ ਤੌਰ 'ਤੇ ਇਨਸਾਨੀ ਸਮਾਜ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ...
ਪ੍ਰਸ਼ਨ 5: ਮੁਹਾਵਰੇ ਵਰਤੋ (2x3=6)
ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਤਿੰਨ ਨੂੰ ਵਾਕ ਵਿੱਚ ਵਰਤੋ ਇਸ ਤਰ੍ਹਾਂ ਕਿ ਅਰਥ ਸਪਸ਼ਟ ਹੋ ਜਾਣ:
- ਅੱਡੀ ਨਾ ਲੱਗਣਾ
- ਸਿੱਟਾ ਜੰਮਣਾ
- ਕੇਸਰ ਦੀ ਮੁੱਛ ਫੜਨਾ
- ਕਜੀ ਘੋਲਣਾ
- ਖਾਣਾ ਜਾਣਾ
- ਪੈਰ ਜੰਮਣਾ
ਪ੍ਰਸ਼ਨ 6: ਵਿਸਰਾਮ-ਚਿੰਨ੍ਹ ਲਗਾਓ (1/2×6=3)
ਹੇਠ ਲਿਖੇ ਵਾਕਾਂ ਵਿੱਚ ਵਿਸਰਾਮ-ਚਿੰਨ੍ਹ ਲਗਾ ਕੇ ਦੁਬਾਰਾ ਲਿਖੋ:
- ਰੋਟੀ ਟੁੱਕ ਤਿਆਰ ਕਰਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ
ਪ੍ਰਸ਼ਨ 7: ਸੰਖੇਪ ਜਵਾਬ (2+2+2=6)
- ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ?
- 'ਲ' ਅਤੇ 'ਲ਼' ਵਿੱਚ ਕੀ ਅੰਤਰ ਹੈ?
- ਪੰਜਾਬੀ ਵਿੱਚ ਵਿਅੰਜਨ-ਧੁਨੀਆਂ ਕਿੰਨੀਆਂ ਹਨ?
ਪ੍ਰਸ਼ਨ 8: ਸੰਖੇਪ ਜਵਾਬ (1+1=2)
- 'ੳ' (ਊੜਾ) ਅੱਖਰ ਨਾਲ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ?
- ਅਧਕ ਕਿਹੜੇ-ਕਿਹੜੇ ਅੱਖਰਾਂ ਨਾਲ ਲੱਗਦਾ ਹੈ?
ਪ੍ਰਸ਼ਨ 9: ਯੋਜਕ ਅਤੇ ਵਿਸ਼ੇਸ਼ਣ (2+2=4)
- ਯੋਜਕ ਜਾਂ ਵਿਸ਼ੇਸ਼ਣ ਕਿਸਨੂੰ ਆਖਦੇ ਹਨ? ਉਦਾਹਰਣ ਸਮੇਤ ਦੱਸੋ।
- ਸੰਯੁਕਤ ਕਿਰਿਆ ਇਕਹਿਰੀ ਕਿਰਿਆ ਨਾਲ ਕਿਵੇਂ ਵੱਖਰੀ ਹੈ? ਉਦਾਹਰਣ ਸਮੇਤ ਦੱਸੋ।
ਪ੍ਰਸ਼ਨ 10: ਵਾਕ ਬਦਲਾਓ (1+1=2)
ਹੇਠ ਲਿਖੇ ਵਾਕ ਨੂੰ ਵਚਨ ਅਤੇ ਲਿੰਗ ਬਦਲਣ ਉਪਰੰਤ ਦੋ ਵੱਖਰੇ ਵਾਕਾਂ ਵਿੱਚ ਲਿਖੋ:
- ਛੋਟੀਆਂ ਲੜਕੀਆਂ ਖੇਡਦੀਆਂ ਹਨ।
ਪ੍ਰਸ਼ਨ 11: ਕਾਲ ਬਦਲਾਓ (2+2=4)
ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖਰੇ ਵਾਕਾਂ ਵਿੱਚ ਲਿਖੋ:
- ਉਹ ਖੇਡਦਾ ਹੈ।
ਪ੍ਰਸ਼ਨ 12: ਸ਼ਬਦ ਅਤੇ ਵਾਕ ਬਣਾਓ (4+1+1=6)
- 'ਦੌਰਾ' ਸ਼ਬਦ ਦੇ ਦੋ ਵੱਖਰੇ ਅਰਥ ਦਰਸਾਉਣ ਵਾਲੇ ਵਾਕ ਬਣਾਓ।
- 'ਓੜਕ' ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ।
- ਬਹੁਤੇ ਸ਼ਬਦ ਲਈ ਇੱਕ ਢੁਕਵਾਂ ਸ਼ਬਦ ਲਿਖੋ: "ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ।"