ਦਸਵੀਂ ਕਲਾਸ ਸਮਾਜਿਕ ਵਿਗਿਆਨ ਮਾਡਲ ਪ੍ਰਸ਼ਨ ਪੱਤਰ 2024-25

ਅਕਾਦਮਿਕ ਸਾਲ 2024-25 ਸਮਾਜਿਕ ਸਿੱਖਿਆ ਮਾਡਲ ਪ੍ਰਸ਼ਨ ਪੱਤਰ

ਅਕਾਦਮਿਕ ਸਾਲ 2024-25

ਸਮਾਜਿਕ ਸਿੱਖਿਆ

ਸ਼੍ਰੇਣੀ - ਦਸਵੀਂ

ਮਾਡਲ ਪ੍ਰਸ਼ਨ ਪੱਤਰ

(ਵਿਲੱਖਣ ਸਮਰਥਾ ਵਾਲੇ ਪਰੀਖਿਆਰਥੀਆਂ ਲਈ)

ਸਮਾਂ: 3 ਘੰਟੇ

ਕੁੱਲ ਅੰਕ: 80

  1. ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. ਪ੍ਰਸ਼ਨ-ਪੱਤਰ 5 ਭਾਗਾਂ (ੳ,ਅ,ੲ,ਸ,ਹ) ਵਿੱਚ ਵੰਡਿਆ ਗਿਆ ਹੈ।

ਭਾਗ (ੳ)

ਬਹੁ-ਵਿਕਲਪੀ ਪ੍ਰਸ਼ਨ

1. ਹੇਠ ਲਿਖਿਆਂ ਵਿੱਚੋਂ ਸਹੀ ਦੀ ਚੋਣ ਕਰੋ ।ਸਾਰੇ ਪ੍ਰਸ਼ਨ ਜ਼ਰੂਰੀ ਹਨ। 10 x 2 = 20

  1. ਜੈਵਿਕ ਭੂਗੋਲ ਕੀ ਹੈ?
    1. ਜੀਵੰਤਾਂ ਦਾ ਵਿਆਪਕ ਅਧਿਐਨ
    2. ਸਿਰਫ਼ ਜੈਵਿਕ ਸੰਸਾਰ
    3. ਸਿਰਫ਼ ਅਜੈਵਿਕ ਸੰਸਾਰ
    4. ਨਿਰਜੀਵਾਂ ਦਾ ਅਧਿਐਨ
  2. ਭਾਰਤ ਵਿਚ ਸੰਸਾਰ ਦੇ ਕਿੰਨੇ ਫੀਸਦੀ ਨਵਿਆਉਣ ਯੋਗ ਜਲ ਸਾਧਨ ਹਨ?
    1. 3
    2. 4
    3. 5
    4. 7
  3. ਅਰਥਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ?
    1. ਐਲਫਡ ਮਾਰਸ਼ਲ
    2. ਐਡਮ ਸਮਿਥ
    3. ਟੀ.ਐਨ.ਸ਼੍ਰੀਵਾਸਤਵ
    4. ਸੈਮੂਅਲਸਨ
  4. ਹੇਠ ਲਿਖਿਆਂ ਵਿੱਚੋਂ ਕਿਹੜਾ ਸਰੋਤ ਉਧਾਰ ਦਾ ਰਸਮੀ ਸਰੋਤ ਨਹੀਂ ਹੈ?
    1. ਰਾਸ਼ਟਰੀਕ੍ਰਿਤ ਬੈਂਕ
    2. ਸਹਿਕਾਰੀ ਸਭਾਵਾਂ
    3. ਨਿੱਜੀ ਬੈਂਕ
    4. ਮਹਾਜਨ (ਸ਼ਾਹੂਕਾਰ)
  5. 2011 ਦੀ ਜਨਗਣਣਾ ਅਨੁਸਾਰ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ?
    1. 20.9%
    2. 21.9%
    3. 22.9%
    4. 23.9%
  6. ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਸਥਾਨ 'ਤੇ ਹੋਈ?
    1. ਪਟਨਾ
    2. ਸਿਆਲਕੋਟ
    3. ਤਾਲੂੰਬਾ
    4. ਕਰਤਾਰਪੁਰ
  7. ਗੁਰੂ ਅੰਗਦ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
    1. 1469 ਈ.
    2. 1538 ਈ.
    3. 1546 ਈ.
    4. 1552 ਈ.
  8. ਭੰਗਾਣੀ ਦਾ ਯੁੱਧ ਕਦੋਂ ਹੋਇਆ ਸੀ ?
    1. 1675 ਈ.
    2. 1688 ਈ.
    3. 1699 ਈ.
    4. 1705 ਈ.
  9. ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਨਾਲ ਹੁੰਦੀ ਹੈ?
    1. ਪ੍ਰਤੱਖ
    2. ਪਰੋਖ
    3. ਹੱਥ ਖੜ੍ਹੇ ਕਰਕੇ
    4. ਅਵਾਜ਼ ਪ੍ਰਭਾਵ ਨਾਲ
  10. ਰਾਜ ਸਭਾ ਦਾ ਕਾਰਜ ਕਾਲ ਕਿੰਨਾ ਹੁੰਦਾ ਹੈ?
    1. ਤਿੰਨ ਸਾਲ
    2. ਚਾਰ ਸਾਲ
    3. ਪੰਜ ਸਾਲ
    4. ਛੇ ਸਾਲ
ਦਸਵੀਂ ਕਲਾਸ ਸਮਾਜਿਕ ਵਿਗਿਆਨ ਮਾਡਲ ਪ੍ਰਸ਼ਨ ਪੱਤਰ 2024-25

ਭਾਗ (ਅ): ਵਸਤੁਨਿਸ਼ਠ ਪ੍ਰਸ਼ਨ

12 x 2 = 24

ੳ - ਖ਼ਾਲੀ ਥਾਵਾਂ ਭਰੋ:

  • ਲੋਨਾਰ ਝੀਲ ______ ਰਾਜ ਵਿੱਚ ਸਥਿਤ ਹੈ।
  • ਇੰਟਰਨੈਟ ਬੈਂਕਿੰਗ ______ ਦਾ ਇੱਕ ਰੂਪ ਹੈ।
  • ਗੁਰੂ ਨਾਨਕ ਦੇਵ ਜੀ ਨੂੰ ______ ਦੀ ਪਾਠਸ਼ਾਲਾ ਵਿੱਚ ਪੜ੍ਹਨ ਲਈ ਭੇਜਿਆ ਗਿਆ ਸੀ।
  • ਪੰਜਾਬ ਰਾਜ ਤੋਂ ਲੋਕ ਸਭਾ ਵਿੱਚ ______ ਮੈਂਬਰ ਹਨ।

ਅ - ਕਥਨ ਦੇ ਸਹੀ/ਗਲਤ ਹੋਣ ਸਬੰਧੀ ਲਿਖੋ:

  • ਡਾ. ਰਜਿੰਦਰ ਸਿੰਘ ਨੂੰ ਭਾਰਤ ਦਾ ਜਲ ਪੁਰਸ਼ ਕਿਹਾ ਜਾਂਦਾ ਹੈ।
  • ਵਿਕਾਸ ਦੇ ਨਾਲ-ਨਾਲ, ਪਾਠਮੀਕ ਖੇਤਰ ਦੀ ਤੁਲਨਾਤਮਕ ਮਹੱਤਤਾ ਵਿੱਚ ਵਾਧਾ ਹੁੰਦਾ ਹੈ।
  • ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ।
  • ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ।

ੲ - ਹਰੇਕ ਪ੍ਰਸ਼ਨ ਦਾ ਜਵਾਬ ਇੱਕ ਵਾਕ ਵਿੱਚ ਦਿਓ:

  • ਨਿਰਮਾਣ ਤੋਂ ਕੀ ਭਾਵ ਹੈ?
  • ਉਪਭੋਗਤਾ ਸੁਰੱਖਿਆ ਐਕਟ ਕਦ ਬਣਾਇਆ ਗਿਆ ਸੀ?
  • ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ?
  • ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ?
ਦਸਵੀਂ ਕਲਾਸ ਸਮਾਜਿਕ ਵਿਗਿਆਨ ਮਾਡਲ ਪ੍ਰਸ਼ਨ ਪੱਤਰ 2024-25

ਭਾਗ (ੲ): ਪ੍ਰਸ਼ਨਾਂ ਦੇ ਜਵਾਬ 25-30 ਸ਼ਬਦਾਂ ਵਿੱਚ ਦਿਓ

6 x 3 = 18

  1. ਪਹਾੜੀ ਖੇਤਰ ਵਿੱਚ ਭੁਸਖਲਨ ਰੋਕਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
  2. ਗਲੋਬਲ ਹੰਗਰ ਇੰਡੈਕਸ ਤੋਂ ਕੀ ਭਾਵ ਹੈ?
  3. ਸਰਕਾਰੀ ਆਮਦਨ ਦੀਆਂ ਕੁਝ ਮੱਦਾਂ ਦਾ ਵਰਣਨ ਕਰੋ।
  4. ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਣਨ ਕਰੋ।
  5. ਸਭ ਤੋਂ ਪਹਿਲੀ ਮਿਸਲ ਕਿਹੜੀ ਸੀ? ਉਸ ਦਾ ਵਰਣਨ ਲਿਖੋ।
  6. ਭਾਰਤ ਅਤੇ ਸੰਯੁਕਤ ਰਾਜ ਦੇ ਸਬੰਧਾਂ ਦਾ ਵਰਣਨ ਕਰੋ।

ਭਾਗ (ਸ): ਸਰੋਤ ਅਧਾਰਿਤ ਪ੍ਰਸ਼ਨ

4 x 3 = 12

ਭਾਰਤ ਜਦੋਂ ਆਜ਼ਾਦ ਹੋਇਆ ਤਾਂ ਸਾਰਾ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਸੀ – ਸੋਵੀਅਤ ਸੰਘ (ਰੂਸ) ਅਤੇ ਐੰਗਲੋ ਅਮਰੀਕਨ ਗੁੱਟ। ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਮਾਤਾ ਪੰਡਿਤ ਨੇਹਰੂ ਨੇ ਇਹ ਮਹਿਸੂਸ ਕੀਤਾ ਕਿ ਰਾਸ਼ਟਰ ਦਾ ਨਿਰਮਾਣ ਕਰਨ ਲਈ ਭਾਰਤ ਨੂੰ ਕਿਸੇ ਵੀ ਗੁੱਟ ਦੇ ਸੰਘਰਸ਼ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਪੰਡਿਤ ਨੇਹਰੂ ਨੇ ਗੁੱਟ-ਨਿਰਪੱਖ ਰਹਿਣ ਦੀ ਨੀਤੀ ਅਪਣਾਈ।

  1. ਭਾਰਤ ਦੀ ਵਿਦੇਸ਼ ਨੀਤੀ ਦੇ ਦੋ ਮੁੱਖ ਸਿਧਾਂਤ ਦੱਸੋ।
  2. ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਹੜੇ ਦੋ ਤਾਕਤਵਰ ਦੇਸ਼ਾਂ ਵਿਚਾਲੇ ਕਿਸ ਤਰ੍ਹਾਂ ਦਾ ਯੁੱਧ ਸ਼ੁਰੂ ਹੋਇਆ?
  3. ਗੁੱਟ-ਨਿਰਪੱਖ ਅੰਦੋਲਨ 'ਤੇ ਨੋਟ ਲਿਖੋ।
  4. ਗੁੱਟ-ਨਿਰਪੱਖ ਅੰਦੋਲਨ ਵਿੱਚ ਸ਼ਾਮਲ ਕੋਈ ਤਿੰਨ ਦੇਸ਼ਾਂ ਦੇ ਨਾਮ ਲਿਖੋ।
ਭਾਗ (ੳ)

ਭਾਗ (ੳ)

5. ਮਾਨ - ਚਿੱਤਰ:-

3+3=6

(i) ਦਿੱਤੇ ਗਏ ਭਾਰਤ ਦੇ ਮਾਨ - ਚਿੱਤਰ ਵਿੱਚ ਕੋਈ ਤਿੰਨ ਸਥਾਨ ਭਰੋ।
  • ਸਭ ਤੋਂ ਵੱਧ ਜੰਗਲ ਅਧੀਨ ਰਕਬੇ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼
  • ਰੇਤਲੀ ਮਿੱਟੀ ਦਾ ਇਲਾਕਾ
  • ਰਾਮਸਰ ਸੰਮੇਲਨ ਦਾ ਇੱਕ ਕੇਂਦਰ
  • ਭਾਖੜਾ ਡੈਮ
  • ਨੈਨੀਤਾਲ ਝੀਲ
  • ਕੋਲਾ ਉਤਪਾਦਕ ਦਾ ਕੋਈ ਇੱਕ ਖੇਤਰ
(ii) ਦਿੱਤੇ ਗਏ ਪੰਜਾਬ ਦੇ ਮਾਨ-ਚਿੱਤਰ ਵਿੱਚ ਕੋਈ ਤਿੰਨ ਸਥਾਨ ਭਰੋ।
  • ਆਨੰਦਪੁਰ ਸਾਹਿਬ
  • ਭੰਗਾਣੀ
  • ਸਰਹਿੰਦ
  • ਸਢੌਰਾ
  • ਬੱਦੋਵਾਲ
  • ਰਾਮਨਗਰ

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends