ਕੈਬਨਿਟ ਸਬ-ਕਮੇਟੀ ਦੀਆਂ ਮੀਟਿੰਗਾਂ ਮੁਲਤਵੀ
ਚੰਡੀਗੜ੍ਹ, 16 ਦਸੰਬਰ 2024
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਵਿੱਤ ਮੰਤਰੀ, ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ-ਕਮੇਟੀ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗਾਂ ਮਿਤੀ 17.12.2024 ਨੂੰ ਕਮਰਾ ਨੰ.15 ਤੀਜੀ ਮੰਜਿਲ ਪੰਜਾਬ ਸਿਵਲ ਸਕੱਤਰੇਤ-1, ਸੈਕਟਰ-1 ਚੰਡੀਗੜ੍ਹ ਹੋਣ ਵਾਲੀਆਂ ਮੀਟਿੰਗਾਂ ਪੰਜਾਬ ਰਾਜ ਵਿੱਚ ਆਮ ਚੋਣਾਂ ਅਤੇ ਮਿਉਂਸਪਲ ਬਾਡੀਜ਼ ਦੀਆਂ ਉਪ ਚੋਣਾਂ ਹੋ ਰਹੀਆਂ ਹਨ, ਇਸ ਕਰਕੇ ਪੰਜਾਬ ਰਾਜ ਵਿੱਚ ਚੋਣ ਜਾਬਤਾ ਲੱਗਾ ਹੋਣ ਕਾਰਨ ਹੁਣ ਮਿਤੀ 26.12.2024 ਅਤੇ 08.01.2025 ਨੂੰ ਕਮਰਾ ਨੰ. 15 ਤੀਜੀ ਮੰਜਿਲ ਪੰਜਾਬ ਸਿਵਲ ਸਕੱਤਰੇਤ-1. ਸੈਕਟਰ-1 ਚੰਡੀਗੜ੍ਹ ਨਿਸ਼ਚਿਤ ਕੀਤੀਆਂ ਗਈਆਂ ਹਨ।