BREAKING NEWS: ਚੋਣ ਡਿਊਟੀ ਤੋਂ ਗੈਰਹਾਜ਼ਰ ਅਧਿਆਪਕਾਂ/ ਕਰਮਚਾਰੀਆਂ ਦੀਆਂ ਤਨਖਾਹਾਂ ਬੰਦ ਕਰਨ ਦੇ ਹੁਕਮ
ਲੁਧਿਆਣਾ, 20 ਦਸੰਬਰ 2024 ( ਜਾਬਸ ਆਫ ਟੁਡੇ) ਚੋਣ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਇਹਨਾਂ ਕਰਮਚਾਰੀਆਂ ਦੀਆਂ ਤਨਖਾਹਾਂ ਬੰਦ ਕਰਨ ਲਈ ਜ਼ਿਲ੍ਹਾ ਖਜ਼ਾਨਾ ਅਫਸਰ ਲੁਧਿਆਣਾ ਨੂੰ ਹੁਕਮ ਜਾਰੀ ਕਰ ਦਿੱਤੇ ਗਏ।
ਨਗਰ ਨਿਗਮ ਚੋਣਾਂ-2024 ਦੇ ਲਈ ਕਰਮਚਾਰੀਆਂ ਦੀ ਡਿਊਟੀ ਬਤੌਰ PRO/APRO/PO ਜ਼ਿਲ੍ਹਾ ਚੋਣ ਅਫ਼ਸਰ, ਲੁਧਿਆਣਾ ਵਲੋਂ ਵਾਰਡ ਨੰ. 16 ਤੋਂ ਵਾਰਡ ਨੰ.26 ਤੱਕ ਦੀਆਂ ਚੋਣਾਂ ਕਰਵਾਉਣ ਲਈ ਲਗਾਈ ਗਈ ਸੀ।
ਰਿਟਰਨਿੰਗ ਅਫ਼ਸਰ-02,ਨਗਰ ਨਿਗਮ ਚੋਣਾਂ-2024 ਵਾਰਡ ਨੰ.16 ਤੋਂ 26 -ਕਮ- ਵਧੀਕ ਮੁੱਖ ਪ੍ਰਸ਼ਾਸ਼ਕ ਗਲਾਡਾ ਲੁਧਿਆਣਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਕਿ ਕੁਝ ਕਰਮਚਾਰੀ ਆਪਣੀ ਚੋਣ ਡਿਊਟੀ ਤੇ ਹਾਜ਼ਰ ਨਹੀਂ ਹੋਏ ਜਿਸ ਕਾਰਨ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਨਖਾਹ ਬੰਦ ਕਰਨੀ ਬਣਦੀ ਹੈ।
- HOLIDAY ON 21 DECEMBER: ਸਿੱਖਿਆ ਵਿਭਾਗ ਵੱਲੋਂ 21 ਦਸੰਬਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ
- Punjab Schools to be Graded on Performance : ਸੂਬੇ ਦੇ ਸਕੂਲਾਂ ਦੀ ਹੋਵੇਗੀ ਗ੍ਰੇਡਿੰਗ ,20 ਦਸੰਬਰ ਤੱਕ ਸਕੂਲ ਮੁਖੀ ਨੂੰ ਡਾਟਾ ਅਪਡੇਟ ਕਰਨ ਦੇ ਹੁਕਮ
ਰਿਟਰਨਿੰਗ ਅਫਸਰ 02 , ਨਗਰ ਨਿਗਮ ਚੋਣਾਂ 2024 ਕੰਮ ਵਧੀਕ ਮੁੱਖ ਪ੍ਰਸ਼ਾਸਨ ਗਲਾਡਾ ਵੱਲੋਂ ਜਿਲਾ ਖਜ਼ਾਨਾ ਅਫਸਰ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਹੈ ਕਿ ਇਹਨਾਂ 35 ਕਰਮਚਾਰੀਆਂ ਦੀ ਤਨਖਾਹ ਬੰਦ ਕਰ ਦਿੱਤੀ ਜਾਵੇ। ਜਿਲਾ ਖਜ਼ਾਨਾ ਅਫਸਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਕਾਰਵਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਜਿਲਾ ਖਜ਼ਾਨਾ ਅਫਸਰ ਨੂੰ ਭੇਜੀ ਗਈ ਲਿਸਟ ਵਿੱਚ 28 ਅਧਿਆਪਕ ਅਤੇ ਸਤ ਨਾਨ ਟੀਚਿੰਗ ਕਰਮਚਾਰੀ ਹਨ ।
- HALF DAY ON 20 DECEMBER: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅੱਧੇ ਦਿਨ ਦੀ ਛੁੱਟੀ
- UNDERTAKING FOR INCREMENT: ਪਦ ਉਨਤ ਲੈਕਚਰਾਰਾਂ ਨੂੰ ਇੰਕਰੀਮੈਂਟ ਲਈ ਨਵੀਂ ਸ਼ਰਤ