LOCKDOWN IMPOSED , SCHOOL CLOSED : ਲਹਿੰਦੇ ਪੰਜਾਬ ਵਿੱਚ ਏਕਿਊਆਈ 1000 ਤੋਂ ਪਾਰ , ਲਾਕਡਾਉਨ ਲਾਗੂ, ਸਕੂਲਾਂ ਵਿੱਚ ਛੁੱਟੀਆਂ

LOCKDOWN , SCHOOL CLOSED : ਲਹਿੰਦੇ ਪੰਜਾਬ ਵਿੱਚ ਏਕਿਊਆਈ 1000 ਤੋਂ ਪਾਰ , ਲਾਕਡਾਉਨ ਲਾਗੂ, ਸਕੂਲਾਂ ਵਿੱਚ ਛੁੱਟੀਆਂ 

ਨਵੀਂ ਦਿੱਲੀ, 3 ਨਵੰਬਰ 2024 ( ਜਾਬਸ ਆਫ ਟੁਡੇ) 

ਪਰਾਲੀ ਦੇ ਧੂੰਏਂ ਕਾਰਨ ਹੋਏ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਪੰਜਾਬ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਹੈ , ਲਾਹੌਰ ਦੀ ਏਕਿਊਆਈ ( Air quality Index ) 1000 ਤੋਂ ਜ਼ਿਆਦਾ ਤੱਕ ਪਹੁੰਚ ਚੁੱਕਿਆ ਹੈ।



ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਮੂਹ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ। ਪਾਕਿਸਤਾਨ ਪੰਜਾਬ ਪ੍ਰਾਂਤ ਵਿੱਚ ਲਾਹੌਰ ਵਿੱਚ ਹਵਾਂ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਥੇ ਦੀ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। 

ਪਾਕਿਸਤਾਨ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਔਰੰਗਜੇਬ ਨੇ ਲਾਹੌਰ ਦੀ ਇਸ ਸਥਿਤੀ ਦਾ ਦੋਸ਼ ਭਾਰਤ ਦੇ ਸਿਰ ਲਗਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਲਾਹੌਰ ਦੀ ਏਕਿਊਆਈ ( AIR QUALITY INDEX) 1000 ਤੋਂ ਜ਼ਿਆਦਾ ਤੱਕ ਪਹੁੰਚ ਗਿਆ ਹੈ ਅਤੇ ਇਸ ਸਮੇਂ ਹਵਾ ਦਾ ਰੁਖ  ਅੰਮ੍ਰਿਤਸਰ-ਚੰਡੀਗੜ੍ਹ ਤੋਂ ਲਾਹੌਰ ਵੱਲ ਹੈ।


 ਉਨ੍ਹਾਂ ਕਿਹਾ ਕਿ ਭਾਰਤ ( ਪੰਜਾਬ‌ , ਹਰਿਆਣਾ) ਤੋਂ ਆਉਣ ਵਾਲੀ ਪੂਰਵੀ ਹਵਾਵਾਂ ਦੀ ਰਫਤਾਰ ਤੇਜ ਹੈ, ਜਿਸ ਨਾਲ ਲਾਹੌਰ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। 

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends