PSEB CLASS 11TH POLITICAL SCIENCE SAMPLE PAPER SEPTEMBER 2024

ਰਾਜਨੀਤੀ ਸ਼ਾਸ਼ਤਰ (ਪ੍ਰਸ਼ਨ ਪੱਤਰ)

PSEB CLASS 11TH POLITICAL SCIENCE SAMPLE PAPER SEPTEMBER 2024

ਰਾਜਨੀਤੀ ਸ਼ਾਸ਼ਤਰ

ਕੁੱਲ ਅੰਕ: 80

ਪਾਸ ਅੰਕ: 27

ਸਾਰੇ ਪ੍ਰਸ਼ਨਾ ਦੇ ਉੱਤਰ ਜਰੂਰੀ ਹਨ।

ਭਾਗ ਪਹਿਲਾ

  1. ਅਰਸਤੂ ਦਾ ਅਧਿਆਪਕ ਕੌਣ ਸੀ?
  2. ਕੀ ਨਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਹਨ? ਇਹ ਕਿੰਨੀਆਂ ਹੋ ਸਕਦੀਆਂ ਹਨ?
  3. ਮੂਲ ਰੂਪ ਵਿੱਚ "ਸੁਤੰਤਰਤਾ" ਸ਼ਬਦ ਕਿਸ ਭਾਸ਼ਾ ਵਿੱਚੋਂ ਲਿਆ ਗਿਆ ਹੈ?
  4. ਕਿਸੇ ਦੇਸ਼ ਵਿੱਚ ਜੰਮੇ-ਪਲੇ ਵਿਅਕਤੀ ਉੱਥੋਂ ਦੇ ਨਾਗਰਿਕ ਹੁੰਦੇ ਹਨ ਤਾਂ ਬਾਹਰੋ ਘੁੰਮਣ-ਫਿਰਨ ਆਏ ਵਿਅਕਤੀਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਵਿੱਚ ਕੀ ਆਖਦੇ ਹਨ?
  5. ਪ੍ਰਭੁਸੱਤ੍ਹਾ ਦੀਆਂ ਕਿਸਮਾਂ ਲਿਖੋ।
  6. ਲੋਕਤੰਤਰ ਲਈ ਇਬਰਾਹਿਮ ਲਿੰਕਨ ਦੀ ਪਰਿਭਾਸ਼ਾ ਲਿਖੋ?
  7. 'ਸਰਕਾਰ ਦੀ ਪ੍ਰਕਿਰਿਆ' ਦੇ ਰਚਨਾਹਾਰ ਹਨ।
  8. ਕਨੂੰਨ ਦੇ ਸਮਾਜਿਕ ਸੋਮੇ ਹੋ ਸਕਦੇ ਹੁੰਦੇ ਹਨ।
  9. ਸਾਰੇ ਨਾਗਰਿਕਾਂ ਨੂੰ ਰਾਜਨੀਤਕ ਕੰਮਾਂ ਵਿੱਚ ਬਰਾਬਰ ਭਾਗੀਦਾਰ ਬਨਾਉਣਾ ਅਖਵਾਉਂਦਾ ਹੈ।
  10. ਅਮਰੀਕਾ ਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਪੱਕਾ ਨਿਵਾਸ ਕਰਨ ਵਾਲੇ ਭਾਰਤੀਆਂ ਨੂੰ ਰੋਮਨ ਲਿਪੀ ਦੇ (ਦੋ) ਅੱਖਰਾਂ ਨਾਲ ਜਾਣਿਆ ਜਾਂਦਾ ਹੈ।
  11. ਜਨਸੰਖਿਆ ਰਾਜ ਦਾ ਤੱਤ ਹੈ।
  12. ਪ੍ਰਧਾਨਗੀ ਸਰਕਾਰ ਵਿੱਚ ਦੀ ਮਿਆਦ ਨਿਸਚਤ ਹੁੰਦੀ ਹੈ।
  13. (ਅ) ਸੁਤੰਤਰਤਾ ਦੇ ਰੱਖਿਅਕ ਦੇ ਤੌਰ 'ਤੇ ਕਿਹੜਾ ਤੱਤ ਗਲਤ ਹੈ—
    • (i) ਕਾਨੂੰਨ ਦਾ ਸ਼ਾਸਨ
    • (ii) ਲੋਕਤੰਤਰੀ ਪ੍ਰਨਾਲੀ
    • (iii) ਮੌਲਿਕ ਅਧਿਕਾਰ
    • (iv) ਲਿੰਗ ਅਧਾਰਤ ਅਧਿਕਾਰ
  14. ਅਜ਼ਾਦੀ ਅਤੇ ਸੁਤੰਤਰਤਾ ਦਾ ਅਰਥ ਇੱਕ ਹੀ ਹੈ। (ਗਲਤ/ਸਹੀ)
  15. ਸਟੇਟ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ?
    • (i) ਲਾਤੀਨੀ ਭਾਸ਼ਾ
    • (ii) ਯੂਨਾਨੀ ਭਾਸ਼ਾ
    • (iii) ਚੀਨੀ ਭਾਸ਼ਾ
    • (iv) ਅੰਗ੍ਰੇਜੀ ਭਾਸ਼ਾ
16. ਹੇਠ ਲਿਖੇ ਕਿਹੜੇ ਦੇਸ਼ ਵਿੱਚ ਇਕਾਤਮਕ ਸਰਕਾਰ ਹੈ?

  • (i) ਅਮਰੀਕਾ
  • (ii) ਇੰਗਲੈਂਡ
  • (iii) ਭਾਰਤ
  • (iv) ਬੰਗਲਾ ਦੇਸ

17. ) ਸਮਾਜਿਕ ਸਮਾਨਤਾ ਦੇ ਅਧਾਰ 'ਤੇ ਕਿਹੜਾ ਤੱਥ ਗਲਤ ਹੈ-

  • (i) ਸਮਾਨ ਮੌਕੇ
  • (ii) ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ
  • (iii) ਉਸਾਰੂ ਭੇਦਭਾਵ
  • (iv) ਜਾਤੀ ਅਧਾਰਤ ਕੰਮ ਦੀ ਵੰਡ

18. ਪਲੈਟੋ ਦੇ ਅਨੁਸਾਰ ਆਦਰਸ਼ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ?

  • (i) 7,000
  • (ii) 7,500
  • (iii) 5,090
  • (iv) 5,040

19. (ੳ) "ਰਾਜ ਥੋੜ੍ਹੀ ਜਾਂ ਬਹੁਤ ਗਿਣਤੀ ਵਾਲੇ ਲੋਕਾਂ ਦਾ ਅਜਿਹਾ ਸਮੂਹ ਹੈ ਜਿਹੜਾ ਕਿਸੇ ਨਿਸਚਤ ਇਲਾਕੇ 'ਤੇ ਸਥਾਈ ਰੂਪ ਨਾਲ ਵਸਿਆ ਹੋਵੇ, ਜਿਹੜਾ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਜਾ ਲੱਗਪਗ ਸੁਤੰਤਰ ਹੋਵੇ ਅਤੇ ਜਿਸ ਦੀ ਇਕ ਸੰਗਠਿਤ ਸਰਕਾਰ ਹੋਵੇ ਅਤੇ ਜਿਸ ਦੇ ਹੁਕਮਾਂ ਨੂੰ ਵਧੇਰੇ ਲੋਕ ਸੁਭਾਵਿਕ ਰੂਪ ਨਾਲ ਮੰਨਦੇ ਹੋਣ। " ਇਹ ਪਰਿਭਾਸ਼ਾ ਕਿਸ ਵੱਲੋਂ ਦਿੱਤੀ ਗਈ ਹੈ।

  • (1) ਅਰਸਤੂ
  • (ii) ਗਾਰਨਰ
  • (iii) ਹਾਲੈਂਡ
  • (iv) ਵੁਡਰੋ ਵਿਲਸਨ

20. ਲੋਕਤੰਤਰ ਵਿੱਚ ਅਧਿਕਾਰਾਂ ਦੀ ਬਜਾਏ ਕਰਤੱਵਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ। (ਗਲਤ/ਸਹੀ)

ਭਾਗ ਦੂਜਾ 6x4= 24

ਸਾਰੇ ਪ੍ਰਸ਼ਨਾ ਦੇ ਉੱਤਰ 60 ਤੋਂ 70 ਸ਼ਬਦਾ ਵਿੱਚ ਦਿਉ। 9 ਵਿਚੋਂ 6 ਪ੍ਰਸ਼ਨਾ ਦੇ ਉੱਤਰ ਦਿਉ।

  1. ਰਾਜਨੀਤੀ ਵਿਗਿਆਨ ਦੀ ਇੱਕ ਪ੍ਰੰਪਰਾਗਤ ਅਤੇ ਇੱਕ ਆਧੁਨਿਕ ਪਰਿਭਾਸ਼ਾ ਲਿਖੋ।
  2. ਕਨੂੰਨੀ ਨਿਆਂ ਤੋਂ ਕੀ ਭਾਵ ਹੈ?
  3. ਰਾਜਨੀਤਕ ਸੁਤੰਤਰਤਾ ਤੋਂ ਕੀ ਭਾਵ ਹੈ?
  4. ਨਾਗਰਿਕ ਅਤੇ ਵਿਦੇਸ਼ੀ ਵਿੱਚ ਕੋਈ ਚਾਰ ਅੰਤਰ ਲਿਖੋ?
  5. ਰਾਜ ਅਤੇ ਸਰਕਾਰ ਵਿਚਾਲੇ ਕੋਈ ਚਾਰ ਅੰਤਰ ਸਪਸ਼ਟ ਕਰੋ?
  6. ਲੋਕਤੰਤਰ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਉ?
  7. ਇਕਾਤਮਕ ਅਤੇ ਸੰਘਾਤਮਕ ਸਰਕਾਰ ਵਿਚਕਾਰ ਕੋਈ ਚਾਰ ਅੰਤਰ ਲਿਖੋ?
  8. ਪ੍ਰਧਾਨਗੀ ਸਰਕਾਰ ਦੀਆਂ ਚਾਰ ਵਿਸ਼ੇਸ਼ਤਾਈਆਂ ਲਿਖੋ?
  9. ਰਾਜ ਦੇ ਨਿਰਮਾਣ ਲਈ ਕਿੰਨਾ ਭੂਗੋਲਿਕ ਖੇਤਰ ਹੋਣਾ ਜ਼ਰੂਰੀ ਹੈ? ਵਿਸਥਾਰ ਨਾਲ ਦੱਸੋ?

ਭਾਗ ਤੀਜਾ


ਸਾਰੇ ਪ੍ਰਸ਼ਨਾ ਦੇ ਉੱਤਰ 30 ਤੋਂ 40 ਲਾਈਨਾ ਵਿੱਚ (250 ਤੋਂ 300 ਸ਼ਬਦਾਂ) ਵਿੱਚ ਦਿਉ। 3*8 = 24 


1. "ਰਾਜਨੀਤੀ" ਸ਼ਬਦ ਦਾ ਕੀ ਅਰਥ ਹੈ? ਰਾਜਨੀਤੀ ਵਿਗਿਆਨ ਦੇ ਮਹੱਤਤਾ ਬਾਰੇ ਲਿਖੋ?

ਜਾਂ

'ਨਿਆਂ' ਦਾ ਸ਼ਾਬਦਿਕ ਅਰਥ ਲਿਖੋ? ਨਿਆਂ ਦੇ ਵੱਖ-ਵੱਖ ਪੱਖਾਂ ਦਾ ਵਰਣਨ ਕਰੋ

2. ਸੁਤੰਤਰਤਾ ਸ਼ਬਦ ਦਾ ਅਰਥ ਲਿਖੋ? ਸੁਤੰਤਰਤਾ ਦੀ ਸੁਰੱਖਿਆ ਲਈ ਕਵੱਚ ਦਾ ਕੰਮ ਕਰਦੇ ਤੱਤਾਂ ਬਾਰੇ ਚਰਚਾ ਕਰੋ?

ਅਰਸਤੂ ਅਨੁਸਾਰ ਨਾਗਰਿਕ ਦਾ ਅਰਥ ਲਿਖੋ? ਇੱਕ ਆਦਰਸ਼ ਨਾਗਰਿਕ ਵਿੱਚ ਕਿਹੜੇ-ਕਿਹੜੇ ਗੁਣ ਹੋ ਸਕਦੇ ਹਨ?

3. ਰਾਜ ਦੇ ਜ਼ਰੂਰੀ ਅਤੇ ਸਹਾਇਕ ਤੱਤਾਂ ਦਾ ਵਰਣਨ ਕਰੋ? ਜਾਂ 

ਲੋਕਤੰਤਰ ਤੋਂ ਕੀ ਭਾਵ ਹੈ? ਇਸਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਲਿਖੋ?

ਭਾਗ ਚੌਥਾ


ਸ਼ੋਮੇ ਤੇ ਅਧਾਰਿਤ ਪ੍ਰਸ਼ਨਾ ਦੇ ਉੱਤਰ ਦਿਉ। 2*6 = 12 

ਸੁਤੰਤਰਤਾ ਦਾ ਵਿਸ਼ਾ ਗਿਰਾਲਡ ਮੈਲਕਮ ਅਨੁਸਾਰ ਤਿੰਨ ਬਿੰਦੂਆਂ ਵਿਚਕਾਰ ਰਿਸ਼ਤੇ ਦੁਆਰਾ ਪ੍ਰਦਰਸਿਤ ਹੁੰਦਾ ਹੈ ੳ) ਵਿਅਕਤੀ ਦੀ ਸੁਤੰਤਰਤਾ (ਅ) ਕੋਈ ਟੀਚਾ ਪੂਰਾ ਕਰਨ ਹਿੱਤ (ੲ) ਕਿਸੇ ਵੀ ਰੋਕ ਟੋਕ ਤੋਂ ਰਹਿਤ। ਭਾਵ ਬਿੰਦੂ 'ੳ' ਨੂੰ 'ਅ ਕੰਮ ਕਰਨ ਲਈ ਇ ਰੁਕਾਵਟ ਨਾ ਬਣੇ। ਪ੍ਰਾਚੀਨ ਸਮੇਂ ਵਿੱਚ ਯੂਨਾਨ ਅਤੇ ਰੋਮਨਾਂ ਨੇ ਇਸਤਰੀਆਂ ਤੇ ਗੁਲਾਮਾਂ ਦੇ ਅਧਿਕਾਰਾਂ ਉਪਰ ਰੋਕ ਲਗਾ ਕੇ ਉਹਨਾਂ ਨੂੰ ਮਨੁੱਖੀ ਅਜ਼ਾਦੀ ਤੋਂ ਵਾਂਝਾ ਕਰ ਦਿੱਤਾ ਸੀ ਅਤੇ ਕਈਆਂ ਨੂੰ ਦੂਜਿਆਂ ਨਾਲੋਂ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਸਨ। ਮੱਧ ਕਾਲ ਵਿੱਚ ਚਰਚ ਅਤੇ ਰਾਜ ਦੀ ਮਨੁੱਖੀ ਜ਼ਿੰਦਗੀ ਉਪਰ ਕਬਜ਼ੇ ਨੇ ਸੁਤੰਤਰਤਾ ਲਈ ਵਿਰੋਧ ਦੀ ਚਿੰਗਾੜੀ ਮਘਾਈ । ਮਨੁੱਖੀ ਜ਼ਿੰਦਗੀ ਲਈ ਰਾਜ ਦੇ ਹੱਦ ਵਿੱਚ ਆਉਣ ਤੋਂ ਪਹਿਲਾਂ ਵਿਸ਼ੇ ਦੀ ਚਰਚਾ ਸਬੰਧੀ ਹੋਬਜ਼ ਨੇ ਮਨੁੱਖੀ ਜ਼ਿੰਦਗੀ ਅਤੇ ਹਾਲਾਤ ਹਿੰਸਕ ਅਤੇ ਮਾੜੇ ਕਹੇ ਅਤੇ ਸਖਤ ਤਾਕਤਾਂ ਦੀ ਸਹਾਇਤਾ ਨਾਲ ਰਾਜ ਤੋਂ ਵਿਅਕਤੀਆਂ ਉਹ ਕਨੂੰਨ ਬਣਵਾ ਕੇ ਉਸ ਸੁਤੰਤਰਤਾ ਲਈ ਰਾਹ ਬਣਾਇਆ ਜਿਹੜੇ ਕਾਨੂੰਨ ਮਨੁੱਖ ਦੀ ਨਜ਼ਰ ਵਿੱਚ ਯੋਗ ਸਨ। ਸਮਾਜਿਕ ਸਮਝੌਤੇ ਸਬੰਧੀ ਜੌਹਨ ਲੌਕ ਦੀ ਹੌਬਜ਼ ਨਾਲੋ ਰਾਇ ਵੱਖਰੀ ਹੈ ਕਿਉਂਕਿ ਉਹ ਮਨੁੱਖ ਨੂੰ ਸ਼ੁਰੂਆਤ ਤੋਂ ਹੀ ਤਰਕਵਾਦੀ ਅਤੇ ਦੂਰ ਦ੍ਰਿਸ਼ਟੀ ਵਾਲਾ ਮੰਨਦਾ ਸੀ। ਉਸ ਅਨੁਸਾਰ ਮਨੁੱਖ ਨੇ ਆਪਣੇ ਕੁਦਰਤੀ ਅਧਿਕਾਰ, ਜ਼ਿੰਦਗੀ, ਸੁਤੰਤਰਤ ਅਤੇ ਸੰਪਤੀ ਨੂੰ ਬਚਾਉਣ ਲਈ ਸਹਿਯੋਗ ਦੀ ਭਾਵਨਾ ਅਤੇ ਸਮਾਜਿਕ ਸਮਝੌਤੇ ਦੁਆਰਾ ਰਾਜ ਹੋਂਦ ਵਿੱਚ ਲਿਆਂਦਾ। ਰੂਸੋ ਨੇ ਰਾਜ ਤੋਂ ਪਹਿਲਾਂ ਮਨੁੱਖੀ ਜ਼ਿੰਦਗੀ ਸ਼ਾਂਤ ਅਤੇ ਅਹਿੰਸਾ ਵਾਲੀ ਕਿਹਾ ਜਿਸ ਵਿੱਚ ਨਿੱਜੀ ਸੰਪਤੀ ਨੇ ਸੁਆਰਥ ਅਤੇ ਲਾਲਚ ਦੀ ਭਾਵਨਾ ਪੈਦਾ ਹੋਣ ਨਾਲ ਇੱਕ ਦੂਸਰੇ ਦੀ ਸੁਤੰਤਰਤਾ ਨੂੰ ਖ਼ਤਰਾ ਹੋਇਆ ਅਤੇ ਸਾਂਝੀ ਇੱਛਾ ਦੇ ਆਧਾਰ ਤੇ ਰਾਜ ਹੋਂਦ ਵਿੱਚ ਆਇਆ ਮੰਨਿਆ ਹੈ। ਜੇ. ਐਸ. ਮਿੱਲ (j.s.mill) ਨੇ ਵਿਅਕਤੀ ਦੀ ਸੁਤੰਤਰਤਾ ਉਪਰ ਲਗਾਈਆਂ ਰੋਕਾਂ ਦਾ ਵਿਰੋਧ ਕਰਦੇ ਹੋਏ ਮਨੁੱਖੀ ਗਤੀਵਿਧੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ:1 ਸਵੇ ਪ੍ਰਤੀ ਕਾਰਜ ਅਤੇ 2 ਦੂਸਰਿਆਂ ਪਤੀ ਕਾਰਜ ਆਪਣੇ ਆਪ ਸਬੰਧੀ ਕਿਸੇ ਵੀ ਕਿਰਿਆ ਲਈ ਮਨੁੱਖ ਸੁਤੰਤਰ ਹੈ ਪ੍ਰੰਤੂ ਦੂਸਰਿਆਂ ਸਬੰਧੀ ਕਿਰਿਆਵਾਂ ਉੱਤੇ ਉਸ ਉੱਪਰ ਨਿਯਮਾਂ ਅਨੁਸਾਰ ਰੋਕਾਂ ਲਗਾਈਆਂ ਗਈਆਂ ਹਨ ਸੋ ਸੁਤੰਤਰਤਾ ਸਬੰਧੀ ਕਾਰਲ ਮਾਰਕਸ ਦਾ ਵਿਚਾਰ ਉਦਾਰਵਾਦੀਆਂ ਦੇ ਉਲਟ ਸੁਤੰਤਰਤਾ ਦੇ ਗੁਣਾਂ ਨਾਲ ਸੰਬੰਧਿਤ ਹੈ ਭਾਵ ਕਿ ਹਮੇਸ਼ਾ ਹੀ ਮਨੁੱਖੀ ਸੁਭਾਵ ਵਿੱਚ ਕੁਝ ਵੱਡਾ ਤੇ ਨਵਾਂ ਕਰਨ ਦੀ ਸਮਰੱਥਾ ਹੈ ਪਰ ਅਜਿਹਾ ਤਾਂ ਹੀ ਕਰ ਸਕਦਾ ਹੈ ਜੇਕਰ ਉਸਦੇ ਹਾਲਾਤ ਢੁੱਕਵੇ ਹੋਣਗੇ।
ਪ੍ਰਸ਼ਨਾ ਦੇ ਉੱਤਰ ਦਿਉ।

1. ਗਿਰਾਲਡ ਮੈਲਕਮ ਅਨੁਸਾਰ ਸੁਤੰਤਰਤਾ ਦਾ ਵਿਸ਼ਾ ਕਿਹੜੇ ਤਿੰਨ ਬਿੰਦੂਆਂ ਵਿਚਕਾਰ ਪ੍ਰਦਸ਼ਤ ਹੁੰਦਾ ਹੈ?


2. ਸਮਾਜਿਕ ਸਮਝੌਤੇ ਸਬੰਧੀ ਜੋਨ ਲੋਕ ਦੀ ਹੌਬਸ ਨਾਲੋਂ ਰਾਏ ਕਿਉਂ ਵੱਖਰੀ ਹੈ?

3. ਰੂਸੋ ਅਨੁਸਾਰ ਮਨੁੱਖੀ ਜ਼ਿੰਦਗੀ ਨੂੰ ਖਤਰਾ ਕਦੋਂ ਪੈਦਾ ਹੋਇਆ?

4. ਜੇ ਐਸ ਮਿਲ ਨੇ ਮਨੁੱਖੀ ਗਤੀਵਿਧੀਆਂ ਨੂੰ ਕਿਹੜੇ ਅਤੇ ਕਿੰਨੇ ਭਾਗਾਂ ਵਿੱਚ ਵੰਡਿਆ ਹੈ?

5. ਕਾਰਲ ਮਾਰਕਸ ਦੇ ਸੁਤੰਤਰਤਾ ਸਬੰਧੀ ਵਿਚਾਰ ਦੱਸੋ?


6. ਮਿਲਾਨ ਕਰੋ

ਜੌਨ ਲਾਕ : ਰੋਕ ਟੋਕ ਤੋਂ ਰਹਿਤ ਸੁਤੰਤਰਤਾ

ਕਾਰਲ ਮਾਰਕਸ : ਸਮਾਜਿਕ ਸਮਝੌਤਾ

ਗਿਰਾਲਡ ਮੈਲਕਮ : ਮਨੁੱਖੀ ਗਤੀਵਿਧੀਆਂ

ਜੇ ਐਸ ਮਿਲ : ਢੁੱਕਵੇਂ ਹਾਲਾਤ




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends