PSEB CLASS 12 SEPTEMBER SAMPLE PAPER POLITICAL SCIENCE
ਸੈਕੰਡਰੀ - ਬਾਰ੍ਹਵੀਂ
ਵਿਸ਼ਾ - ਰਾਜਨੀਤੀ ਸ਼ਾਸਤਰ
ਸਤੰਬਰ, 2024
ਸਮਾਂ -3 ਘੰਟੇ
ਲਿਖਤੀ - 80 ਅੰਕ
ਹੇਠ ਲਿਖੇ ਸਾਰੇ ਪ੍ਰਸ਼ਨਾ ਦੇ ਉੱਤਰ ਦਿੳ:- (120=20)
1) ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ:
(ੳ) ਨਿਯਮ ਬਣਾਉਣਾ (ਅ) ਨਿਯਮ ਲਾਗੂ ਕਰਨਾ (ੲ) ਨਿਯਮ ਚੋਣ ਕਾਰਜ (ਸ) ਉਪਰੋਕਤ ਸਾਰੇ।
2) ਸ਼ਾਸਨ ਉੱਤੇ ਦੋ ਨਿਬੰਧ (Two Treatise on Government) ਪੁਸਤਕ ਦਾ ਲੇਖਕ ਕੋਣ ਸੀ?
(ੳ) ਲੀਕਾਕ (ਅ) ਮਹਾਤਮਾ ਗਾਂਧੀ ਜੀ (ੲ) ਕਾਰਲ ਮਾਰਕਸ (ਸ) ਜਾਨ ਲੱਕ
3) ਗਾਂਧੀ ਜੀ ਨੇ ਕਿਸ ਵਿਦਵਾਨ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਿਆ?
(ੳ) ਸਵਾਮੀ ਵਿਵੇਕਾਨੰਦ (ਅ) ਡਾ. ਭੀਮ ਰਾਓ ਅੰਬੇਦਕਰ (ੲ) ਗੋਪਾਲ ਕ੍ਰਿਸ਼ਨ ਗੋਖਲੇ (ਸ)ਦਾਦਾ ਭਾਈ ਨਾਰੋਜੀ
4) ਮਹਾਤਮਾ ਗਾਂਧੀ ਜੀ ਦੇ ਜੀਵਨ ਤੇ ਪ੍ਰਭਾਵ ਪਾਉਣ ਵਾਲੇ ਇੱਕ ਧਾਰਮਿਕ ਗ੍ਰੰਥਾਂ ਦਾ ਨਾਮ ਲਿਖੋ?
(ੳ) ਗੀਤਾ (ਅ) ਬਾਇਬਲ (ੲ) ਰਮਾਇਣ (ਸ) ਉਪਰੋਕਤ ਸਾਰੇ
5) ਭਾਰਤ ਵਿੱਚ ਨਾ-ਮਾਤਰ ਕਾਰਜਪਾਲਿਕਾ ਕੋਣ ਹੈ?
(ੳ) ਪ੍ਰਧਾਨ ਮੰਤਰੀ (ਅ) ਰਾਸ਼ਟਰਪਤੀ (ੲ) ਮੁੱਖ ਮੰਤਰੀ (ਸ) ਉਪਰੋਕਤ ਕੋਈ ਨਹੀ।
6) ਭਾਰਤ ਵਿੱਚ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆ ਚੋਣ ਹੋ ਚੁੱਕੀਆ ਹਨ.
(ੳ) 16 (ਅ) 17 (ੲ) 18 (ਸ) 15
7) ਗ੍ਰਾਮ ਪੰਚਾਇਤ ਦੇ ਮੁੱਖੀ ਨੂੰ ਕੀ ਕਹਿੰਦੇ ਹਨ.
(ੳ) ਪੰਚ (ਅ) ਸਰਪੰਚ (ੲ) ਮੁੱਖ ਮੰਤਰੀ (ਸ) ਬੀ.ਡੀ.ਪੀ.ਓ
8) ਨਗਰ ਨਿਗਮ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ।
(ੳ) ਮੇਅਰ (ਅ) ਡੀ.ਸੀ. (ੲ) ਮੇਅਰ.ਡੀ. ਮੇਅਰ (ਸ) ਮੇਅਰ. ਐੱਲ.ਪੀ.
9) ਪੰਜਾਬ ਵਿੱਚ ਸ਼ਹਿਰੀ ਸਥਾਨਿਕ ਸੰਸਥਾਵਾਂ ਦੇ ਨਾਮ ਲਿਖੋ?
(ੳ) ਨਗਰ ਪੰਚਾਇਤ, ਨਗਰਪਾਲਿਕਾ ਅਤੇ ਨਗਰ ਨਿਗਮ (ਅ) ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ (ੲ) ਬਲਾਕ ਪ੍ਰੀਸ਼ਦ ਅਤੇ ਜਿਲ੍ਹਾ ਪ੍ਰੀਸ਼ਦ (ਸ) ਉਪਰੋਕਤ ਕੋਈ ਨਹੀ।
10) ਸ਼ਹਿਰੀ ਸਥਾਨਿਕ ਸਵੈ ਸ਼ਾਸਨ ਦੀਆ ਸੰਸਥਾਵਾਂ ਨੂੰ ਕਿਸ ਸੰਵਿਧਾਨਿਕ ਸੰਸ਼ੋਧਨ ਦੁਆਰਾ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ?
(ੳ) 72ਵੀਂ (ਅ) 73ਵੀਂ (ੲ) 74ਵੀਂ (ਸ) 76ਵੀਂ
11) ਨਿਵੇਸ਼ ਕਾਰਜ ਕੀ ਹੁੰਦੇ ਹਨ?
12) ਰਾਜਨੀਤਿਕ ਪ੍ਰਣਾਲੀ ਦਾ ਅਰਥ ਸਪਸ਼ਟ ਕਰੋ?
13) ਉਦਾਰਵਾਦ ਦੀਆਂ ਦੋ ਕਿਸਮਾ ਦੇ ਨਾਮ ਲਿਖੋ?
14) ਸਰਵ-ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ?
15) ਸਪਰਿਟ ਆਫ ਲਾਅ (Spirt Of Law) ਪੁਸਤਕ ਦਾ ਲੇਖਕ ਕੋਣ ਸੀ?
16) ਪੰਜਾਬ ਦੇ ਚਾਰ ਸ਼ਹਿਰਾਂ ਦੇ ਨਾਮ ਲਿਖੋ ਥੇ ਨਗਰ ਨਿਗਮ ਹੈ?
17) ਭਾਰਤ ਵਿੱਚ ਅਨਪੜ੍ਹਤਾ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
18) ਹਿਜਰਤ ਤੇ ਗਾਂਧੀ ਜੀ ਦਾ ਕੀ ਭਾਵ ਹੈ?
19) ਉਦਾਰਵਾਦ ਸ਼ਬਦ ਦਾ ਮੂਲ ਕੀ ਹੈ?
20) ਸਮਕਾਲੀ ਜਾਂ ਅਧੁਨਿਕ ਉਦਾਰਵਾਦ ਦਾ ਕੋਈ ਇਕ ਸਿਧਾਤ ਲਿਖੋ ?
ਹੇਠ ਲਿਖੇ ਪ੍ਰਸ਼ਨਾ ਵਿੱਚੋ ਕੋਈ 6 ਪ੍ਰਸ਼ਨਾ ਦੇ ਉੱਤਰ 60 ਤੋ 75 ਸ਼ਬਦਾਂ ਵਿੱਚ ਦਿਓ:- (46=24)
1. ਸੰਸਦੀ ਸ਼ਾਸਨ ਪ੍ਰਣਾਲੀ ਤੋਂ ਕੀ ਭਾਵ ਹੈ?
2. ਫੀਡ ਬੈਕ ਲੂਪ ਵਿਵਸਥਾ ਤੋਂ ਕੀ ਭਾਵ ਹੈ?
3. ਗਾਂਧੀ ਜੀ ਅਨੁਸਾਰ ਅਹਿੰਸਾ ਦਾ ਕੀ ਅਰਥ ਹੈ?
4. ਪਰੰਪਰਾਵਾਦੀ ਉਦਾਰਵਾਦ ਤੋ ਕੀ ਭਾਵ ਹੈ?
5. ਧਰਮ ਸਬੰਧੀ ਕਾਰਲ ਮਾਰਕਸ ਦਾ ਕੀ ਵਿਚਾਰ ਹੈ?
6. ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਨਾ-ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਕੀ ਵਚਕਾਰ ਕੀ ਅੰਤਰ ਹੁੰਦਾ ਹੈ?
7. ਸੰਪ੍ਰਦਾਇਕਤਾ ਜਾਂ ਫਿਰਕੂਪ੍ਰਸਤੀ ਤੋ ਤੁਹਾਡਾ ਕੀ ਭਾਵ ਹੈ?
8. ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ?
9. ਛਾਉਣੀ ਬੋਰਡ ਤੋਂ ਤੁਹਾਡਾ ਕੀ ਭਾਵ ਹੈ?
III. ਹੇਠ ਲਿਖੇ ਪ੍ਰਸ਼ਨ ਦੇ ਉੱਤਰ 10 ਤੋਂ 20 ਲਾਇਨਾਂ ਵਿੱਚ ਦਿਓ: (8*3=24)
1. ਮਾਰਕਸਵਾਦ ਦੇ ਮੁੱਖ ਸਿਧਾਂਤਾ ਦਾ ਵਰਣਨ ਕਰੋ। ਜਾਂ ਗ੍ਰਾਮ ਪੰਚਾਇਤ ਦੀ ਬਣਤਰ ਅਤੇ ਕੰਮਾਂ ਦਾ ਵਰਣਨ ਕਰੋ?
2. ਡੇਵਿਡ ਈਸਟਨ ਦੇ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਅਤੇ ਨਿਕਾਸ ਮਾਡਲ ਦੀ ਵਿਆਖਿਆ ਕਰੋ। ਜਾਂ ਭਾਰਤੀ ਲੋਕਤੰਤਰ ਨੂੰ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਦਾ ਵਰਣਨ ਕਰੋ?
3. ਸੰਸਦੀ ਪ੍ਰਣਾਲੀ ਦੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ? ਜਾਂ ਮਹਾਤਮਾ ਗਾਂਧੀ ਜੀ ਦੇ ਸੱਤਿਆਗ੍ਰਹਿ ਦੀਆਂ ਵਿਧੀਆਂ ਦਾ ਵਰਣਨ ਕਰੋ?
IV. ਹੇਠ ਲਿਖੇ ਪੈਰਾ ਨੂੰ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ: (6*2=12)
ਸੰਯੁਕਤ ਰਾਸ਼ਟਰ ਅੰਤਰਾਸ਼ਟਰੀ ਸੰਗਠਨ ਹੈ ਜਿਸ ਦੀ ਸਥਾਪਨਾ 24 ਅਕਤੂਬਰ 1947 ਨੂੰ ਸਨਫਰਾਂਸਿਸਕੋ ਸੰਮੇਲਨ ਵਿਚ ਤਿਆਰ ਕੀਤੇ ਗਏ ਦੇ ਚਾਰਟ ਦੇ ਅਧਾਰ ਤੇ ਕੀਤੀ ਗਈ ਸੀ। ਇਸ ਦਾ ਮੁੱਖ ਦਫਤਰ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਨਿਊਯਾਰਕ ਵਿੱਚ ਹੈ। ਆਰੰਭ ਵਿੱਚ 51 ਮੈਂਬਰ ਸੰਯੁਕਤ ਰਾਸ਼ਟਰ ਦੇ ਮੈਂਬਰ ਸਨ ਜਿਨ੍ਹਾਂ ਨੂੰ ਮੁੱਢਲੇ ਮੈਂਬਰ ਕਿਹਾ ਜਾਂਦਾ ਹੈ। ਅੱਜ ਇਸ ਦੇ ਮੈਂਬਰ ਰਾਜਾ ਦੀ ਗਿਣਤੀ ਬਾਅਦ ਕੇ 193 ਹੋ ਗਈ ਹੈ। ਭਾਰਤ ਇਸਦੇ ਮੁੱਢਲੇ ਰਾਸ਼ਟਰ ਮੈਂਬਰਾਂ ਵਿੱਚੋਂ ਇਕ ਹੈ। ਮਹਾਂ ਸਭਾ, ਸੁਰੱਖਿਆ ਪ੍ਰੀਸ਼ਦ, ਆਰਥਿਕ ਅਤੇ ਸਮਾਜਕ ਪ੍ਰੀਸ਼ਦ ਅਮਾਨਤੀ ਪ੍ਰੀਸ਼ਦ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ਇਸ ਦੇ ਮੁੱਖ ਅੰਗ ਹਨ। ਇਨ੍ਹਾਂ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੀਆਂ ਅਨੇਕਾਂ ਵਸ਼ਿਸ਼ਟ ਏਜੰਸੀਆਂ ਹਨ ਜਿਨ੍ਹਾਂ ਰਾਹੀਂ ਸੰਯੁਕਤ ਰਾਸ਼ਟਰ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਦਾ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ ਹੋਣ ਕਰਕੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਵਿੱਚ ਪੂਰਨ ਵਿਸ਼ਵਾਸ਼ ਹੈ। ਭਾਰਤ ਸਮੇਂ-ਸਮੇਂ ਸੰਯੁਕਤ ਰਾਸ਼ਟਰ ਦੇ ਵਖ ਵਖ ਅੰਗਾਂ ਦਾ ਮੈਂਬਰ ਰਿਹਾ ਹੈ ਅਤੇ ਅਨੇਕਾਂ ਵਾਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਚੁਣਿਆ ਗਿਆ ਹੈ। ਅੱਜ ਭਾਰਤੀ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਪ੍ਰਾਪਤ ਕਰਨ ਦੀ ਮਜ਼ਬੂਤ ਦਾਅਵੇਦਾਰ ਹੈ। ਇਸ ਉਦੇਸ਼ ਦੀ ਪੂਰਤੀ ਲਈ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਪੁਨਰਗਠਨ ਲਈ ਦਬਾਅ ਪਾ ਰਿਹਾ ਹੈ। ਭਾਰਤ ਕੋਰੀਆ ਸਮੱਸਿਆ ਦੇ ਹੱਲ, ਕਾਂਗੋ ਅਤੇ ਗਾਜਾ ਸਮੱਸਿਆ ਦੇ ਹੱਲ ਵਿੱਚ ਸਹਿਯੋਗ, ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਸੈਨਾਵਾਂ ਵਿੱਚ ਪ੍ਰਮੁੱਖ ਭੂਮਿਕਾ, ਸੰਯੁਕਤ ਰਾਸ਼ਟਰ ਨੂੰ ਵਿਸ਼ਵ ਵਿਆਪੀ ਸੰਗਠਨ ਬਣਾਏ ਜਾਣ, ਨਸਲੀ ਭੇਦ ਭੇਦ ਦਾ ਵਿਰੋਧ, ਨਿਸ਼ਸਤਰੀਕਰਨ ਦਾ ਸਮਰਥਨ ਆਦਿ ਮੁੱਦਿਆਂ ਤੇ ਸੰਯੁਕਤ ਰਾਸ਼ਟਰ ਨੂੰ ਸਦਾ ਹੀ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਉਪਰੰਤ ਸਮੇਂ-ਸਮੇਂ ਭਾਰਤ ਦੇ ਅਨੇਕਾਂ ਅਧਿਕਾਰੀਆਂ ਦੁਆਰਾ ਸੰਯੁਕਤ ਰਾਸ਼ਟਰ ਵਿਚ ਵੱਖ ਵੱਖ ਅਹੁਦਿਆਂ ਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ। ਭਾਰਤ ਸੰਯੁਕਤ ਰਾਸ਼ਟਰ ਨੂੰ ਵਿਸ਼ਵ ਸ਼ਾਂਤੀ ਦੀ ਉਮੀਦ ਸਵੀਕਾਰ ਕਰਦਾ ਹੈ ਅਤੇ ਇਸ ਨੂੰ ਹੋਰ ਵੀ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਏ ਜਾਣ ਦਾ ਸਮਰਥਕ ਹੈ।
1. ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਵਿਖੇ ਸਥਿਤ ਹੈ।
2. ਸੰਯੁਕਤ ਰਾਸ਼ਟਰ ਦੇ 4 ਅੰਗ ਲਿਖੋ ?
3. ਆਰੰਭ ਵਿੱਚ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਬਰ ਸਨ ਅਤੇ ਉਨ੍ਹਾਂ ਨੂੰ ਕਿਹੜੇ ਮੈਬਰ ਕਿਹਾ ਜਾਂਦਾ ਹੈ?
4. ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਅਤੇ ਕਿਹੜੇ ਚਾਰਟਰ ਅਨੁਸਾਰ ਕੀਤੀ ਗਈ ਸੀ?
5. ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਭੂਮਿਕਾ ਲਿਖੋ ?
6. ਸਹੀ ਮਿਲਾਨ :-
1. 24 ਅਕਤੂਬਰ 1947 a.ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਕੋਲ।
॥. ਨਿਊਯਾਰਕ b. ਸੰਯੁਕਤ ਰਾਸ਼ਟਰ ਦਾ ਅੰਗ
III. ਵੀਟੋ ਸ਼ਕਤੀ। c. ਸੰਜੁਕਤ ਰਾਸ਼ਟਰ ਦਾ ਮੁੱਖ ਅੰਗ
IV. ਮਹਾਂ ਸਭਾ। d. ਸੰਯੁਕਤ ਰਾਸ਼ਟਰ ਦੀ ਸਥਾਪਨਾ