Online teacher Transfer 2024: ਅਧਿਆਪਕਾਂ ਨੂੰ ਬਦਲੀਆਂ ਉਪਰੰਤ ਜੁਆਇੰਨ ਕਰਵਾਉਣ ਸਬੰਧੀ ਅਹਿਮ ਹਦਾਇਤਾਂ

 Online teacher Transfer 2024: ਅਧਿਆਪਕਾਂ ਨੂੰ ਬਦਲੀਆਂ ਉਪਰੰਤ ਜੁਆਇੰਨ ਕਰਵਾਉਣ ਸਬੰਧੀ ਅਹਿਮ ਹਦਾਇਤਾਂ 


**ਚੰਡੀਗੜ੍ਹ, 5 ਸਤੰਬਰ 2024 ( ਜਾਬਸ ਆਫ ਟੁਡੇ) * ਪੰਜਾਬ ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ) ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁੱਖੀਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਅਗਸਤ-ਸਤੰਬਰ 2024 ਦੌਰਾਨ ਆਨਲਾਈਨ ਪੋਰਟਲ ਰਾਹੀਂ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਬਦਲੀਆਂ ਦੇ ਮੱਦੇਨਜ਼ਰ ਆਰਜੀ ਡਿਊਟੀਆਂ ਵਾਲੇ ਅਧਿਆਪਕਾਂ ਨੂੰ ਫਾਰਗ ਕਰ ਦਿੱਤਾ ਜਾਵੇ।



ਹੁਕਮ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਕੋਈ ਅਧਿਆਪਕ ਆਰਜੀ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਉਸੇ ਸਕੂਲ ਵਿੱਚ ਕਿਸੇ ਹੋਰ ਅਧਿਆਪਕ ਦੀ ਪੱਕੇ ਤੌਰ 'ਤੇ ਆਨਲਾਈਨ ਬਦਲੀ ਹੋ ਜਾਂਦੀ ਹੈ, ਤਾਂ ਆਰਜੀ ਡਿਊਟੀ ਵਾਲੇ ਅਧਿਆਪਕ ਨੂੰ ਫਾਰਗ ਕਰ ਦਿੱਤਾ ਜਾਵੇ ਅਤੇ ਆਨਲਾਈਨ ਪੋਰਟਲ ਰਾਹੀਂ ਬਦਲੀ ਹੋ ਕੇ ਆਏ ਅਧਿਆਪਕ ਨੂੰ ਜੁਆਇਨ ਕਰਵਾਇਆ ਜਾਵੇ।


ਇਹ ਹੁਕਮ ਪੰਜਾਬ ਦੇ ਮਾਨਯੋਗ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends