ਸਕੂਲ ਅਧਿਆਪਕਾਂ ਲਈ ਫਿਨਲੈਂਡ ਟ੍ਰੇਨਿੰਗ ਲਈ ਅਰਜ਼ੀਆਂ ਮੰਗੀਆਂ
ਮੋਹਾਲੀ, 23 ਸਤੰਬਰ 2024: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਸਕੂਲ ਅਧਿਆਪਕਾਂ ਲਈ ਫਿਨਲੈਂਡ ਵਿੱਚ 3 ਹਫ਼ਤੇ ਦੀ ਟ੍ਰੇਨਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਟ੍ਰੇਨਿੰਗ ਦਾ ਮਕਸਦ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਪੇਸ਼ੇਵਰ ਹੁਨਰਾਂ ਨੂੰ ਨਿਖਾਰਨਾ ਹੈ।
ਅਰਜ਼ੀ ਦੇਣ ਲਈ ਮਾਪਦੰਡ:
- ਉਮਰ: 30 ਸਤੰਬਰ 2024 ਤੱਕ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਲਈ 43 ਸਾਲ ਤੋਂ ਘੱਟ, ਐਚਟੀ/ਸੀਐਚਟੀ ਲਈ 48 ਸਾਲ ਤੋਂ ਘੱਟ ਅਤੇ ਬੀਪੀਈਓ ਲਈ 48 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
- ਪਾਸਪੋਰਟ: ਅਕਤੂਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਜ਼ਰੂਰੀ ਹੈ।
- ਕੋਈ ਜਾਂਚ ਨਹੀਂ: ਅਰਜ਼ੀਕਰਤਾ ਦੇ ਵਿਰੁੱਧ ਕੋਈ ਚਾਰਜਸ਼ੀਟ/ਜਾਂਚ/ਅਪਰਾਧਿਕ ਕੇਸ/ਆਦਿ ਪੈਂਡਿੰਗ ਨਹੀਂ ਹੋਣਾ ਚਾਹੀਦਾ।
- ਸਿਫਾਰਸ਼ਾਂ: ਅਰਜ਼ੀਕਰਤਾ ਨੂੰ ਆਪਣੇ ਚੰਗੇ ਕੰਮ ਦੀਆਂ 20 ਸਿਫਾਰਸ਼ਾਂ/ਹਵਾਲੇ ਪੇਸ਼ ਕਰਨੇ ਚਾਹੀਦੇ ਹਨ, ਜਿਸ ਵਿੱਚ ਵਰਤਮਾਨ ਵਿਦਿਆਰਥੀਆਂ ਦੇ 10 ਮਾਪੇ ਅਤੇ 10 ਸਾਬਕਾ ਵਿਦਿਆਰਥੀ ਸ਼ਾਮਲ ਹੋਣ।
ਅਰਜ਼ੀ ਪ੍ਰਕਿਰਿਆ:
- ਯੋਗ ਉਮੀਦਵਾਰ ਆਪਣੀ ਈ-ਪੰਜਾਬ ਆਈਡੀ ਰਾਹੀਂ ਟ੍ਰੇਨਿੰਗ ਲਿੰਕ 'ਤੇ ਅਪਲਾਈ ਕਰ ਸਕਦੇ ਹਨ।
- ਅਰਜ਼ੀਆਂ ਦਾ ਵੈਰੀਫਿਕੇਸ਼ਨ ਜ਼ਿਲ੍ਹੇ ਦੇ ਸੰਬੰਧਤ ਜ਼ਿਲਾ ਸਿੱਖਿਆ ਅਫਸਰ (ਐਸਈਓ) ਦੁਆਰਾ 27 ਸਤੰਬਰ, 2024 ਨੂੰ ਕੀਤਾ ਜਾਵੇਗਾ।
- ਜੋ ਉਮੀਦਵਾਰ ਮੁਢਲੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ, ਉਨ੍ਹਾਂ ਨੂੰ ਅਗਲੇ (ਦੂਜੇ ਮਾਪਦੰਡ) ਰਾਊਂਡ ਲਈ ਵਿਚਾਰਿਆ ਜਾਵੇਗਾ।
- ਅਧਿਆਪਕਾਂ ਦੀਆਂ ACRS, ਵਿੱਦਿਅਕ ਯੋਗਤਾਵਾਂ, ਤਜਰਬਾ, ਅਵਾਰਡ ਅਤੇ ਗੁਣਾਤਮਕ ਸਿੱਖਿਆ ਲਈ ਪਾਏ ਗਏ ਯੋਗਦਾਨ ਦੇ ਆਧਾਰ 'ਤੇ ਇੰਟਰਵਿਊ ਕਮ ਪ੍ਰੇਜ਼ੇਂਟੇਸ਼ਨ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਅਨੁਸਾਰ ਟ੍ਰੇਨਿੰਗ ਲਈ ਭੇਜਿਆ ਜਾਵੇਗਾ।
ਅਰਜ਼ੀ ਕਰਨ ਲਈ ਲਿੰਕ:
- ਅਰਜ਼ੀ ਕਰਨ ਲਈ ਲਿੰਕ ਈ-ਪੰਜਾਬ ਪੋਰਟਲ 'ਤੇ 24 ਸਤੰਬਰ, 2024 ਨੂੰ ਖੁੱਲ੍ਹੇਗੀ ਅਤੇ 26 ਸਤੰਬਰ, 2024 ਸ਼ਾਮ ਪੰਜ ਵਜੇ ਤੱਕ ਖੁੱਲ੍ਹਾ ਰਹੇਗਾ।