BREAKING NEWS: ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਬੀਪੀਈਓ ਦਫ਼ਤਰ ਵਿਖੇ ਤੈਨਾਤ ਕਲਰਕ ਦਾ ਤਬਾਦਲਾ

ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਕਲਰਕ ਦਾ ਤਬਾਦਲਾ 


ਰੂਪਨਗਰ, 20 ਸਤੰਬਰ 2024( ਜਾਬਸ ਆਫ ਟੁਡੇ) ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਇੱਕ ਸਕੂਲ ਕਲਰਕ ਨੂੰ ਬਦਲ ਦਿੱਤਾ ਗਿਆ ਹੈ।  ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਇੱਕ ਹੁਕਮ ਜਾਰੀ ਕਰਕੇ   ਬੀ.ਪੀ.ਈ.ਓ ਮੀਆਂਪੁਰ (ਰੂਪਨਗਰ) ਵਿਖੇ ਤੈਨਾਤ ਕਲਰਕ ਨੂੰ ਸ.ਸ.ਸ.ਸ. ਰਾਮਪੁਰ ਬਲਾਕ ਦੋਰਾਹਾ ਜਿਲਾ ਲੁਧਿਆਣਾ ਵਿਖੇ ਕਲਰਕ ਦੀ ਖਾਲੀ ਅਸਾਮੀ ਵਿਰੁੱਧ ਬਦਲ ਦਿੱਤਾ ਹੈ।


ਇਹ ਹੁਕਮ ਇੱਕ ਤਿੰਨ ਮੈਂਬਰੀ ਕਮੇਟੀ ਦੀ ਪੜਤਾਲ ਰਿਪੋਰਟ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਹੈ, ਜਿਸ ਨੇ ਇਸ ਕਰਮਚਾਰੀ ਦੇ ਖਿਲਾਫ ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਦੀ ਜਾਂਚ ਪੜਤਾਲ ਕੀਤੀ।

 ਸਿੱਖਿਆ ਵਿਭਾਗ ( ਸਕੂਲ ਐਜੂਕੇਸ਼ਨ) ਦੇ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪਰਮਜੀਤ ਸਿੰਘ ਨੇ ਇਹ ਹੁਕਮ ਜਾਰੀ ਕੀਤਾ। ਇਹ ਹੁਕਮ ਤੱਤਕਾਲ ਸਮੇਂ ਤੋਂ ਲਾਗੂ ਹੋਵੇਗਾ।


ਸਬੰਧਤ ਵਿਭਾਗਾਂ ਨੂੰ ਇਸ ਹੁਕਮ ਦੀ ਸੂਚਨਾ ਅਤੇ ਯੋਗ ਕਾਰਵਾਈ ਲਈ ਭੇਜ ਦਿੱਤੀ ਗਈ ਹੈ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends