ਸਮੱਗਰਾ ਸਿੱਖਿਆ ਅਭਿਆਨ ਅਧੀਨ ਕਰਮਚਾਰੀਆਂ ਦੀਆਂ ਬਦਲੀਆਂ ਲਈ ਆਨ-ਲਾਈਨ ਅਪਲਾਈ ਕਰਨ ਦੀ ਮੰਗ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 21 ਅਗਸਤ 2024(ਜਾਬਸ ਆਫ ਟੁਡੇ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮੱਗਰਾ ਸਿੱਖਿਆ ਅਭਿਆਨ ਅਧੀਨ ਕੰਮ ਕਰਦੇ ਕਰਮਚਾਰੀਆਂ ਲਈ ਬਦਲੀਆਂ ਦੀ ਮੰਗ ਕੀਤੀ ਹੈ। ਇਹ ਬਦਲੀਆਂ ਆਨ-ਲਾਈਨ E-Punjab ਪੋਰਟਲ ਰਾਹੀਂ ਕੀਤੀਆਂ ਜਾਣਗੀਆਂ।
ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ
ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀ 21 ਅਗਸਤ 2024 ਤੋਂ 23 ਅਗਸਤ 2024 ਦੁਪਹਿਰ 5 ਵਜੇ ਤੱਕ E-Punjab ਪੋਰਟਲ ਤੇ ਆਪਣੇ User ID ਰਾਹੀਂ ਲਾਗਇਨ ਕਰਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਕਿਸੇ ਹੋਰ ਮਾਧਿਅਮ ਰਾਹੀਂ ਜਾਂ ਪੋਰਟਲ ਤੇ ਪਹਿਲਾਂ ਆਨ-ਲਾਈਨ ਪ੍ਰਾਪਤ ਪ੍ਰਤੀ-ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ।pbjobsoftoday
CALCULATOR FOR ALL PURPOSE :
- MID DAY MEAL CALCULATOR,
- SIP CALCULATOR
- GPF CALCULATOR
- NEW PENSION SCHEME MONTHLY PENSION CALCULATOR
- BMI CALCULATOR and more,...
ਕੌਣ ਅਪਲਾਈ ਕਰ ਸਕਦਾ ਹੈ
ਇਨ੍ਹਾਂ ਬਦਲੀਆਂ ਵਿੱਚ ਸਮੱਗਰਾ ਸਿੱਖਿਆ ਅਭਿਆਨ ਅਧੀਨ ਕੰਟਰੈਕਟ ਦੇ ਅਧਾਰ ਤੇ ਕੰਮ ਕਰਦੇ ਕਰਮਚਾਰੀਆਂ ਤੋਂ ਇਲਾਵਾ, ਆਈ.ਈ.ਡੀ.ਕੰਪੋਨੇਟ ਤਹਿਤ ਕੰਮ ਕਰਦੇ ਸਟਾਫ (ਡੀ.ਐਸ.ਈ.ਟੀ ਅਤੇ ਆਈ.ਈ.ਆਰ.ਟੀ.) ਵੱਲੋਂ ਵੀ ਅਪਲਾਈ ਕੀਤਾ ਜਾਣਾ ਹੈ।
ਟੈਕਨੀਕਲ ਸਮੱਸਿਆਵਾਂ ਲਈ ਸੰਪਰਕ ਜਾਣਕਾਰੀ
ਆਨ-ਲਾਈਨ ਅਪਲਾਈ ਕਰਦੇ ਸਮੇਂ ਕਿਸੇ ਕਿਸਮ ਦੀ ਟੈਕਨੀਕਲ ਸਮੱਸਿਆ ਲਈ, ਸਬੰਧਤ ਜਿਲੇ ਦੇ ਐਮ.ਆਈ.ਐਸ. ਕੋਆਰਡੀਨੇਟਰ ਨਾਲ ਸੰਪਰਕ ਕੀਤਾ ਜਾਵੇ। ਬਾਅਦ ਵਿੱਚ ਟੈਕਨੀਕਲ ਗਲਤੀ ਸਬੰਧੀ ਕੋਈ ਕਲੇਮ ਨਹੀਂ ਮੰਨਿਆ ਜਾਵੇਗਾ।