ਭੇਦ ਭਰੇ ਹਾਲਾਤਾਂ ਵਿੱਚ 7 ਦਿਨਾਂ ਤੋਂ ਲਾਪਤਾ ਹੋਏ ਹਿਮਾਚਲ ਦੇ ਪਿੰਡ ਭਟੋਲੀ ਦਾ 13 ਸਾਲਾਂ ਬੱਚਾ ਅਭੀਜੋਤ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਗੋਲਣੀ ਪਿੰਡ ਤੋਂ ਸਤਲੁਜ ਦਰਿਆ ਵਿਚ ਲਾਸ਼ ਤੈਰ ਦੀ ਹੋਈ ਦੇਖੀ ਗਈ ਤਾਂ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵਾਲਿਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਨੇ ਇਸ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਲਾਸ਼ ਨੂੰ ਪਹਿਚਾਣ ਲਿਆ ਇਹ ਲਾਸ਼ ਉਹਨਾਂ ਦੇ 13 ਸਾਲ ਦੇ ਅਭੀਜੋਤ ਦੀ ਹੀ ਸੀ ।
ਕਿਉਂਕਿ ਇਹ ਮਾਮਲਾ ਹਿਮਾਚਲ ਪੁਲਿਸ ਦੇ ਕੋਲ ਹੈ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਿਕ ਨੂੰ ਸੋਪ ਦਿੱਤੀ ਜਾਵੇਗੀ।
ਦੱਸ ਦਈਏ ਕਿ 31 ਜੁਲਾਈ ਨੂੰ ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ 13 ਸਾਲਾ ਬੱਚਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਸੀ। ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਬੱਚਾ ਆਪਣੀ ਮਾਂ ਨੂੰ 'ਬੱਸ ਹੁਣੇ ਆਇਆ' ਆਖ ਕੇ ਘਰੋਂ ਨਿਕਲਿਆ ਸੀ। ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ਉਤੇ ਯਤਨ ਕਰਨ ਲੱਗੇ। ਇਸ ਦੌਰਾਨ ਉਸ ਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵਧ ਗਈ।
ਇਸ ਦੀ ਜਾਣਕਾਰੀ ਨੰਗਲ ਪੁਲਿਸ ਅਤੇ ਹਿਮਾਚਲ ਦੀ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ ਸੀ। ਉਧਰ ਗੋਤਾਖੋਰਾਂ ਦੀ ਟੀਮ ਦੁਆਰਾ ਸਤਲੁਜ ਦਰਿਆ ਵਿਚ ਤਲਾਸ਼ ਕੀਤੀ ਜਾ ਰਹੀ ਸੀ। ਪਰ ਅੱਜ ਗੋਲਣੀ ਪਿੰਡ ਤੋਂ ਸਤਲੁਜ ਦਰਿਆ ਵਿਚ ਲਾਸ਼ ਤੈਰ ਦੀ ਹੋਈ ਦੇ
ਖੀ ਗਈ।