ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ/ ਕੰਟਿਨਿਉਸ਼ਨ ਦਾ ਰਿਵਾਇਜਡ ਸ਼ਡਿਊਲ ਜਾਰੀ
ਚੰਡੀਗੜ੍ਹ, 20 ਅਗਸਤ 2024(ਜਾਬਸ ਆਫ ਟੁਡੇ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਨੋਟਿਫਿਕੇਸ਼ਨ ਅਨੁਸਾਰ, 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿੱਚ ਦਾਖ਼ਲੇ ਦੀਆਂ ਮਿਤੀਆਂ ਨੂੰ ਵਧਾ ਕੇ 31 ਅਗਸਤ 2024 ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਹਦਾਇਤਾਂ ਮਿਤੀ 25 ਜੂਨ 2024 ਨੂੰ ਜਾਰੀ ਕੀਤੀਆਂ ਹਨ।
ਇਸ ਤੋਂ ਇਲਾਵਾ, ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ/ਜਾਰੀ ਰੱਖਣ ਦੀਆਂ ਮਿਤੀਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਵਿਦਿਆਰਥੀ 26 ਜੂਨ ਤੋਂ 16 ਸਤੰਬਰ ਤੱਕ ਬਿਨਾਂ ਦੇਰੀ ਨਾਲ ਫੀਸ ਭਰ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਬਾਅਦ 17 ਸਤੰਬਰ ਤੋਂ 26 ਸਤੰਬਰ ਤੱਕ 500 ਰੁਪਏ ਦੇਰੀ ਫੀਸ ਦੇ ਨਾਲ ਅਤੇ 27 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਦੇਰੀ ਫੀਸ ਦੇ ਨਾਲ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ।
ਜਿਹੜੇ ਸਕੂਲਾਂ ਨੇ ਪਹਿਲਾਂ ਚਲਾਨ ਜਨਰੇਟ ਕਰ ਲਿਆ ਹੈ, ਉਹਨਾਂ ਸਕੂਲਾਂ ਵਾਸਤੇ ਚਲਾਨ ਉੱਪਰ ਦਰਜ Challan Valid Date ਤੱਕ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਉਹਨਾਂ ਸਕੂਲਾਂ ਨੂੰ Challan Valid Date ਵਿੱਚ ਕਿਸੇ ਕਿਸਮ ਦੀ ਕੋਈ ਛੋਟ ਨਹੀ ਦਿੱਤੀ ਜਾਵੇਗੀ। Challan Valid Date ਖਤਮ (End) ਹੋਣ ਤੋਂ ਬਾਅਦ ਹੀ ਨਿਰਧਾਰਿਤ ਸ਼ਡਿਊਲ ਅਨੁਸਾਰ ਨਵਾਂ ਚਲਾਨ ਰੀ-ਜਨਰੇਟ ਕੀਤਾ ਜਾ ਸਕਦਾ ਹੈ।
ਸਕੂਲਾਂ ਵੱਲੋਂ ਜਿੰਨਾਂ ਵਿਦਿਆਰਥੀਆਂ ਨੂੰ ਆਨ-ਲਾਈਨ ਰਜਿਸਟਰਡ ਕੀਤਾ ਜਾ ਚੁੱਕਾ ਹੈ, ਉਹਨਾਂ ਵਿੱਚੋਂ ਜੇਕਰ ਕਿਸੇ ਵਿਦਿਆਰਥੀ ਨੇ ਆਪਣਾ ਸਕੂਲ ਛੱਡਕੇ ਦੂਸਰੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।