PSEB CLASS 12 AGRICULTURE STRUCTURE OF QUESTION PAPER
**ਭਾਗ - I**
ਇਸ ਭਾਗ ਵਿੱਚ ਪ੍ਰਸ਼ਨ ਨੰਬਰ 1 ਤੋਂ 4 ਤੱਕ ਚਾਰ ਪ੍ਰਸ਼ਨ ਪੁੱਛੇ ਜਾਣਗੇ:
**ਪ੍ਰਸ਼ਨ ਨੰ. 1:** ਇਸ ਦੇ ਚਾਰ ਉਪ ਭਾਗ ਹੋਣਗੇ । ਇਸ ਵਿੱਚ ਇੱਕ-ਇੱਕ ਅੰਕ ਵਾਲੇ ਚਾਰ 'ਬਹੁ-ਵਿਕਲਪੀ ਪ੍ਰਸ਼ਨ' ਪੁੱਛੇ ਜਾਣਗੇ ।
**ਪ੍ਰਸ਼ਨ ਨੰ. 2:** ਇਸ ਦੇ ਚਾਰ ਉਪ ਭਾਗ ਹੋਣਗੇ । ਇਸ ਵਿੱਚ ਇੱਕ-ਇੱਕ ਅੰਕ ਵਾਲੇ ਚਾਰ 'ਖ਼ਾਲੀ ਥਾਂਵਾਂ ਭਰੋ' ਵਾਲੇ ਪ੍ਰਸ਼ਨ ਪੁੱਛੇ ਜਾਣਗੇ ।
**ਪ੍ਰਸ਼ਨ ਨੰ. 3:** ਇਸ ਦੇ ਛੇ ਉਪ ਭਾਗ ਹੋਣਗੇ । ਇਸ ਵਿੱਚ ਇੱਕ-ਇੱਕ ਅੰਕ ਵਾਲੇ ਛੇ 'ਠੀਕ ਜਾਂ ਗ਼ਲਤ ਕਥਨ' ਵਾਲੇ ਪ੍ਰਸ਼ਨ ਪੁੱਛੇ ਜਾਣਗੇ ।
**ਪ੍ਰਸ਼ਨ ਨੰ. 4:** ਇਸ ਦੇ ਚਾਰ ਉਪ ਭਾਗ ਹੋਣਗੇ । ਇਸ ਵਿੱਚ ਇੱਕ-ਇੱਕ ਅੰਕ ਵਾਲੇ ਚਾਰ 'ਸਹੀ ਮਿਲਾਣ ਕਰੋ' ਵਾਲੇ ਪ੍ਰਸ਼ਨ ਪੁੱਛੇ ਜਾਣਗੇ ।
ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।
ਭਾਗ - II
ਇਸ ਭਾਗ ਵਿੱਚ ਪ੍ਰਸ਼ਨ ਨੰਬਰ 5 ਤੋਂ 20 ਤੱਕ ਦੋ-ਦੋ ਅੰਕਾਂ ਵਾਲੇ ਸੋਲ੍ਹਾਂ ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਦਾ ਉੱਤਰ ਲਗਭਗ ਇੱਕ-ਦੋ ਵਾਕਾਂ ਦਾ ਹੋਵੇਗਾ । ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।
ਭਾਗ - III
ਇਸ ਭਾਗ ਵਿੱਚ ਪ੍ਰਸ਼ਨ ਨੰਬਰ 21 ਤੋਂ 24 ਤੱਕ ਪੰਜ-ਪੰਜ ਅੰਕਾਂ ਵਾਲੇ ਚਾਰ ਪ੍ਰਸ਼ਨ ਪੁੱਛੇ ਜਾਣਗੇ । ਹਰੇਕ ਪ੍ਰਸ਼ਨ ਦਾ ਉੱਤਰ ਲਗਭਗ ਪੰਜ-ਛੇ ਵਾਕਾਂ ਦਾ ਹੋਵੇਗਾ। ਇਨ੍ਹਾਂ ਸਾਰੇ ਪ੍ਰਸ਼ਨਾਂ ਵਿੱਚ 100% ਅੰਦਰੂਨੀ ਛੋਟ ਹੋਵੇਗੀ। ਅੰਦਰੂਨੀ ਛੋਟ ਵਾਲਾ ਪ੍ਰਸ਼ਨ ਉਸੇ ਸੈਕਸ਼ਨ ਵਿੱਚੋਂ ਹੀ ਹੋਵੇਗਾ।