CRITERIA OF SELECTION HEAD MASTER TRAINING: ਮੁੱਖ ਅਧਿਆਪਕਾਂ ਲਈ ਸਵਦੇਸ਼ੀ ਸੰਸਥਾਵਾਂ ਵਿੱਚ ਟ੍ਰੇਨਿੰਗ ਮਾਪਦੰਡ ਜਾਰੀ, ਅਰਜ਼ੀਆਂ ਦੀ ਮੰਗ

ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਮੁੱਖ ਅਧਿਆਪਕਾਂ ਲਈ ਸਵਦੇਸ਼ੀ ਸੰਸਥਾਵਾਂ ਵਿੱਚ ਟ੍ਰੇਨਿੰਗ

ਮੋਹਾਲੀ, 24 ਅਗਸਤ 2024( ਜਾਬਸ ਆਫ ਟੁਡੇ) ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਾਲ 2024-25 ਵਿੱਚ ਮੁੱਖ ਅਧਿਆਪਕਾਂ ਨੂੰ ਸਵਦੇਸ਼ੀ ਸੰਸਥਾਵਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਲਈ ਮੁੱਖ ਅਧਿਆਪਕਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।



ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਚੋਣ ਪ੍ਰਕਿਰਿਆ ਅਤੇ ਸ਼ਰਤਾਂ ਨਾਲ ਨੱਥੀ ਹਨ। ਯੋਗ ਉਮੀਦਵਾਰ ਆਪਣੀ E-Punjab ਆਈ.ਡੀ. ਰਾਹੀਂ ਟ੍ਰੇਨਿੰਗ ਲਿੰਕ ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਪੋਰਟਲ ਮਿਤੀ 26/08/2024 ਨੂੰ ਸ਼ੁਰੂ ਹੋਵੇਗਾ ਜੋ ਕਿ ਮਿਤੀ 30/08/2024 ਸ਼ਾਮ ਪੰਜ ਵਜੇ ਤੱਕ ਖੁੱਲ੍ਹਾ ਰਹੇਗਾ।



ਇਸ ਸਬੰਧੀ ਹੋਰ ਜਾਣਕਾਰੀ ਲਈ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਪੰਜਾਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends