CORRUPTION IN MID DAY MEAL: ਮਿਡ ਡੇਅ ਮੀਲ ਸਕੀਮ ਅਧੀਨ ਸਕੂਲਾਂ ਵਿੱਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ, ਸਮੂਹ ਸਕੂਲਾਂ ਦੀ ਚੈਕਿੰਗ ਦੇ ਹੁਕਮ
ਰੂਪਨਗਰ, 16 ਅਗਸਤ, 2024 ( ਜਾਬਸ ਆਫ ਟੁਡੇ) - ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਰੂਪਨਗਰ ਵੱਲੋਂ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਕੂਲਾਂ ਵਿੱਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਦੀ ਚੈਕਿੰਗ ਕਰਨ। ਇਹ ਕਾਰਵਾਈ ਕੇਂਦਰੀ ਸ਼ਿਕਾਇਤਾਂ ਸੁਣਵਾਈ ਪ੍ਰਣਾਲੀ (CPGRAMS) ਪੋਰਟਲ 'ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ।
CALCULATOR FOR ALL PURPOSE :
ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਿਡ-ਡੇ-ਮੀਲ ਸਕੀਮ ਅਧੀਨ ਭ੍ਰਿਸ਼ਟਾਚਾਰ ਹੋ ਰਿਹਾ ਹੈ। ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਦੀ ਬੋਗਸ ਐਂਟਰੀ ਕਰਕੇ ਮਿਡ-ਡੇ-ਮੀਲ ਸਕੀਮ ਅਧੀਨ ਜਾਰੀ ਕੁਕਿੰਗ ਕਾਸਟ ਕਢਾਈ ਜਾ ਰਹੀ ਹੈ ਅਤੇ ਜੋ ਮੌਸਮੀ ਫਲ ਸਕੂਲਾਂ ਨੂੰ ਜਾਰੀ ਕੀਤਾ ਜਾ ਰਿਹਾ ਹੈ ਉਹ ਬੱਚਿਆਂ ਨੂੰ ਨਾਂ ਦੇ ਕੇ ਮੌਸਮੀ ਫਲਾ ਦੀ ਰਾਸ਼ੀ ਖੁਦ ਵਰਤੀ ਜਾ ਰਹੀ ਹੈ । ਸਕੂਲ ਵਿੱਚ ਘੱਟ ਬੱਚੇ ਹਾਜਰ ਆਉਣ ਦੇ ਬਾਵਜੂਦ ਬੱਚਿਆਂ ਦੀ 100% ਅਟੈਂਡੇਸ ਲਗਾਈ ਜਾ ਰਹੀ ਹੈ ਅਤੇ ਮਿਡ-ਡੇ-ਮਿਲ ਸਕੀਮ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਿਡ-ਡੇ-ਮੀਲ ਇੰਚਾਰਜ/ਏ.ਬੀ.ਐਮ. ਦੀ ਡਿਊਟੀ ਲਗਾ ਕੇ ਸਕੂਲਾਂ ਦੀ ਚੈਕਿੰਗ ਕਰਵਾਉਣ ਅਤੇ ਖੁਦ ਵੀ ਮੌਕੇ 'ਤੇ ਜਾ ਕੇ ਚੈਕਿੰਗ ਕਰਨ। ਇਸ ਸਬੰਧੀ ਤਸਦੀਕਸ਼ੁਦਾ ਸਰਟੀਫਿਕੇਟ 19 ਅਗਸਤ, 2024 ਤੱਕ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਜੇਕਰ ਕਿਸੇ ਵੀ ਬਲਾਕ ਵਿੱਚ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਰਿਪੋਰਟ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜਣ ਲਈ ਕਿਹਾ ਗਿਆ ਹੈ।