BREAKING NEWS: ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿੱਚ ਕੋਈ ਤਮਗਾ ਨਹੀਂ, ਅਪੀਲ ਖਾਰਜ਼
ਨਵੀਂ ਦਿੱਲੀ, 14 ਅਗਸਤ 2024
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿੱਚ ਕੋਈ ਤਮਗਾ ਨਹੀਂ ਮਿਲੇਗਾ। ਕੋਰਟ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟਸ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਅਪੀਲ 'ਤੇ ਫੈਸਲਾ ਪਹਿਲਾਂ 16 ਅਗਸਤ ਨੂੰ ਹੋਣਾ ਸੀ, ਪਰ 14 ਅਗਸਤ ਨੂੰ ਹੀ ਇਸਨੂੰ ਖਾਰਜ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਭਾਰਤੀ ਓਲੰਪਿਕ ਕਮੇਟੀ ਦੇ ਪ੍ਰਧਾਨ ਪੀਟੀ ਊਸ਼ਾ ਨੇ ਆਪਣੀ ਨਾਰਾਜ਼ਗੀ ਜਾਹਰ ਕੀਤੀ।
ਵਿਨੇਸ਼ ਨੇ 50 ਕਿਲੋ ਵਜ਼ਨ ਕੈਟੇਗਰੀ ਵਿੱਚ ਕੁਸ਼ਤੀ 'ਚ ਤਿੰਨ ਲਗਾਤਾਰ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। 8 ਅਗਸਤ ਨੂੰ ਫਾਈਨਲ ਹੋਣਾ ਸੀ, ਪਰ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਉਨ੍ਹਾਂ ਦੇ ਵਜ਼ਨ ਨੂੰ 50 ਕਿਲੋ ਤੋਂ 100 ਗ੍ਰਾਮ ਵੱਧ ਪਾਉਣ ਦੇ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ। ਇਸ ਕਾਰਨ ਉਹਨਾਂ ਨੂੰ ਫਾਈਨਲ ਖੇਡਣ ਦੀ ਇਜਾਜ਼ਤ ਨਹੀਂ ਮਿਲੀ। ਇਸ ਨਾਲ ਦੁਖੀ ਹੋ ਕੇ, ਉਨ੍ਹਾਂ ਨੇ ਕੁਸ਼ਤੀ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ।