ਸਕੂਲ ਮੁਖੀਆਂ ਦੀਆਂ ਬਦਲੀਆਂ ਨੂੰ ਵੀ ਬਦਲੀ ਨੀਤੀ ਤਹਿਤ ਲਿਆਂਦਾ ਜਾਵੇ : ਡੀ ਟੀ ਐੱਫ

 ਸਕੂਲ ਮੁਖੀਆਂ ਦੀਆਂ ਬਦਲੀਆਂ ਨੂੰ ਵੀ ਬਦਲੀ ਨੀਤੀ ਤਹਿਤ ਲਿਆਂਦਾ ਜਾਵੇ : ਡੀ ਟੀ ਐੱਫ 

VIKRAMDEV PRESIDENT 


ਸਕੂਲ ਮੁਖੀਆਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣ : ਡੀ ਟੀ ਐੱਫ 

ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਦੁਆਰਾ ਸਕੂਲ ਮੁਖੀਆਂ ਦੀਆਂ ਜਬਰੀ ਕੀਤੀਆਂ ਗਈਆਂ ਬਦਲੀਆਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ 

MAHINDER SINGH GEN. SEC. 

ਕਿ ਬਦਲਾਅ ਵਾਲੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਸਕੂਲ ਮੁਖੀਆਂ ਦੀਆਂ ਬਦਲੀਆਂ ਵਿੱਚ ਰਾਜਨੀਤੀ ਦਖਲਅੰਦਾਜੀ ਨੂੰ ਜਾਰੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈ) ਪੰਜਾਬ ਵੱਲੋਂ 25 ਹੈੱਡਮਾਸਟਰਾਂ/ਹੈੱਡ ਮਿਸਟ੍ਰੈਸਾਂ ਦੀਆਂ ਬਦਲੀਆਂ

Ashwani Awasthi Finance Secretary

 ਕੀਤੀਆਂ ਸਨ ਜਿੰਨ੍ਹਾਂ ਵਿੱਚੋਂ ਕੁਝ ਬਦਲੀਆਂ ਜ਼ਬਰੀ ਅਧਾਰ ਤੇ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਡੀ ਟੀ ਐੱਫ ਦੇ ਆਗੂਆਂ ਨੇ ਦੱਸਿਆ ਕਿ ਰਾਜਨੀਤਿਕ ਦਖਲਅੰਦਾਜੀ ਕਰਦਿਆਂ ਸਕੂਲਾਂ ਵਿੱਚ ਕੰਮ ਕਰ ਰਹੇ ਕੁਝ ਸਕੂਲ ਮੁਖੀਆਂ ਦੀ ਦੁਰੇਡੇ ਸਕੂਲਾਂ ਵਿੱਚ ਜ਼ਬਰੀ ਬਦਲੀ ਕੀਤੀ ਗਈ ਹੈ, ਜਿਹੜੀ ਉਨ੍ਹਾਂ ਸਕੂਲ ਮੁਖੀਆਂ ਨੂੰ ਸਜ਼ਾ ਵਾਂਗ ਮਹਿਸੂਸ ਹੋ ਰਹੀ ਹੈ। ਇੰਨ੍ਹਾਂ ਵਿੱਚੋਂ ਇੱਕ ਹੈੱਡਮਾਸਟਰ ਤਾਂ ਸਿਰਫ ਤਿੰਨ ਮਹੀਨੇ ਪਹਿਲਾਂ ਹੀ ਬਦਲੀ ਕਰਵਾ ਕੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਆਇਆ ਸੀ ਜਿਸਨੂੰ  ਹੁਣ ਫਿਰੋਜ਼ਪੁਰ ਦੇ ਦੁਰੇਡੇ ਸਕੂਲ ਵਿੱਚ ਬਦਲਿਆ ਗਿਆ ਹੈ। ਅਜਿਹਾ ਕਰਦਿਆਂ ਵਿਭਾਗ ਨੇ ਬਿਨਾਂ ਕਿਸੇ ਨੀਤੀ ਅਪਣਾਏ ਅਤੇ ਬਿਨਾਂ ਕੋਈ ਬਿਨੈ ਪੱਤਰ ਲਏ ਸਕੂਲ ਮੁਖੀਆਂ ਦੀਆਂ ਬਦਲੀਆਂ ਕੀਤੀਆਂ ਹਨ। ਇੰਨ੍ਹਾਂ ਹੁਕਮਾਂ ਰਾਹੀਂ ਸਕੂਲ ਮੁਖੀਆਂ ਨੂੰ ਆਪਣੇ ਪਿਛਲੇ ਸਕੂਲ ਤੋਂ ਫਾਰਗ ਮੰਨਦੇ ਹੋਏ ਨਵੇਂ ਸਕੂਲ ਵਿੱਚ ਤੁਰੰਤ ਹਾਜ਼ਰ ਹੋਣ ਹਦਾਇਤ ਕੀਤੀ ਹੈ। 



ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਬਿਨਾਂ ਕਿਸੇ ਨੀਤੀ ਦੇ ਬਦਲੀਆਂ ਕਰਨ ਦੇ ਅਜਿਹੇ ਢੰਗ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਮੁਖੀਆਂ ਦੀਆਂ ਬਦਲੀਆਂ ਸਬੰਧੀ ਵੀ ਅਧਿਆਪਕਾਂ ਦੀਆਂ ਬਦਲੀਆਂ ਵਾਂਗ ਹੀ ਨਿਯਮ ਬਣਾ ਕੇ ਪਾਰਦਰਸ਼ੀ ਢੰਗ ਨਾਲ ਆਨ ਲਾਈਨ ਪੋਰਟਲ ਰਾਹੀਂ ਬਦਲੀਆਂ ਕੀਤੀਆਂ ਜਾਣ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਸਕੂਲ ਮੁਖੀਆਂ ਦੀ ਬਿਨਾਂ ਕਿਸੇ ਠੋਸ ਕਾਰਣ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਬਦਲੀ ਕੀਤੀ ਗਈ ਉਹ ਬਦਲੀਆਂ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਣ। 



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends