ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਸਿੱਖਿਆ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ ਵਿਖੇ ਪੈਨਲ ਮੀਟਿੰਗ ਹੋਈ - ਪਨੂੰ , ਲਾਹੌਰੀਆ

 ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਸਿੱਖਿਆ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ ਵਿਖੇ ਪੈਨਲ ਮੀਟਿੰਗ ਹੋਈ - ਪਨੂੰ , ਲਾਹੌਰੀਆ


          ਵਿਭਾਗੀ ਤੇ ਵਿੱਤੀ ਮੰਗਾਂ 'ਤੇ ਪੈਨਲ ਮੀਟਿੰਗ ਚ ਹੋਈ ਵਿਸਥਾਰਤ ਚਰਚਾ ਉਪਰੰਤ ਸਿੱਖਿਆ ਮੰਤਰੀ ਵੱਲੋ ੳੱਚ ਅਧਿਕਾਰੀਆ ਦੀ ਹਾਜਰੀ ਚ ਕੀਤੇ ਕਈ ਅਹਿਮ ਫੈਸਲੇ । ਹੈਡ ਟੀਚਰਜ /ਸੈਟਰ ਹੈਡ ਟੀਚਰਜ ਪ੍ਰਮੋਸ਼ਨਾ ਲਈ ਇੱਕ ਇੱਕ ਖਾਲੀ ਪੋਸਟ ਤੇ ਹੋਣਗੇ ਆਰਡਰ । ਮਾਸਟਰ ਕਾਡਰ ਪ੍ਰਮੋਸ਼ਨਾ ਹੋਣਗੀਆਂ ਜਲਦ । ਬੀ ਪੀ ਈ ਓਜ ਪ੍ਰਮੋਸ਼ਨ ਆਰਡਰ ਜਲਦ ਹੋਣਗੇ ਜਾਰੀ । 75% ਪ੍ਰਮੋਸ਼ਨ ਕੋਟਾ ਬਹਾਲ ਕਰਨ ਦਾ ਫੈਸਲਾ ।

1904 ਹੈਡ ਟੀਚਰਜ ਪੋਸਟਾਂ ਮੁੜ ਬਹਾਲ ਕਰਨ ਲਈ ਹੋਏ ਫੈਸਲੇ ਤੇ ਬਣੀ ਪ੍ਰਪੋਜਲ । 2364 ਨਵੀਂ ਭਰਤੀ ਜਲਦ ਜਾਇਨ ਕਰਾਉਣ ਅਤੇ AIE ਵਲੰਟੀਅਰਜ ਦੀ ਬਰੇਕ ਪੀਰੀਅਡ ਖਤਮ ਕਰਨ ਦਾ ਫੈਸਲਾ । PFMS ਲੈਪਸ ਗ੍ਰਾਂਟਾਂ ਮੁੜ ਹੋਣ ਲੱਗੀਆਂ ਜਾਰੀ ।

    ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਅੱਜ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋ ਈ ਟੀ ਯੂ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਮਿਲੇ ਵਫਦ ਨਾਲ ਪੰਜਾਬ ਭਵਨ ਵਿਖੇ ਕੀਤੀ ਮੀਟਿੰਗ ਚ ਅੱਜ ਈ ਟੀ ਟੀ ,ਹੈਡ ਟੀਚਰਜ , ਸੈਂਟਰ ਹੈਡ ਟੀਚਰਜ , ਬੀ ਪੀ ਈ ਓਜ ਅਤੇ ਪ੍ਰਾਇਮਰੀ ਵਰਗ ਚ ਕੰਮ ਕਰਦੇ ਹੋਰ ਸਭ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਅਹਿਮ ਮੰਗਾਂ ਕੱਟੇ ਪੇੰਡੂ ਭਾਰਡਰ ਭੱਤੇ ਤੇ ਹੋਰ ਵਿੱਤੀ ਮੰਗਾਂ ਤੇ ਗੈਰਵਿਦਿਅਕ ਕੰਮਾਂ ਨੂੰ ਬੰਦ ਕਰਨ ਲਈ ਹੋਈ ਪੈਨਲ ਮੀਟਿੰਗ ਦੋਰਾਨ ਵਿਭਾਗ ਦੇ ਉੱਚ ਅਧਿਕਾਰੀ ਸ਼ਖਸ਼ੀਅਤਾਂ ਸ਼ਾਮਿਲ ਸਨ । ਸਿਖਿਆ ਮੰਤਰੀ ਪੰਜਾਬ ਵੱਲੋ ਕਿਹਾ ਕਿ ਹੈਡ ਟੀਚਰਜ /ਸੈਟਰ ਹੈਡ ਟੀਚਰਜ ਪ੍ਰਮੋਸ਼ਨਾ ਲਈ ਫੈਸਲਾ ਕੀਤਾ ਕਿ ਜਿੰਨੇ ਮਰਜੀ ਰਾਊੰਡ ਚਲਾਉਣੇ ਪੈਣ ਇੱਕ ਇੱਕ ਖਾਲੀ ਪੋਸਟ ਤੇ ਹੋਣਗੇ ਆਰਡਰ , ਮਾਸਟਰ ਕਾਡਰ ਪ੍ਰਮੋਸ਼ਨਾ ਹੋਣਗੀਆਂ ਜਲਦ ,ਬੀ ਪੀ ਈ ਓਜ ਪ੍ਰਮੋਸ਼ਨ ਆਰਡਰ ਜਲਦ ਹੋਣਗੇ ਜਾਰੀ, ਬੀ ਪੀ ਈ ਓਜ 75% ਪ੍ਰਮੋਸ਼ਨ ਕੋਟਾ ਬਹਾਲ ਕਰਨ ਦਾ ਫੈਸਲਾ ,1904 ਹੈਡ ਟੀਚਰਜ ਪੋਸਟਾਂ ਮੁੜ ਬਹਾਲ ਕਰਨ ਦਾ ਵੀ ਲਿਆ ਫੈਸਲਾ , ਸਕੂਲਾਂ ਚ ਪੀ ਐਫ ਐਮ ਐਸ ਲੈਪਸ ਗ੍ਰਾਂਟਾਂ ਮੁੜ ਹੋਣ ਲੱਗੀਆਂ ਹਨ ਜਾਰੀ, ਪ੍ਰਾਇਮਰੀ ਪੱਧਰ ਤੇ ਮਿਡ ਡੇ ਮੀਲ ਕੁਕਿੰਗ ਕਾਸਟ ਅਤੇ ਫਰੂਟ ਦੀ ਰਾਸ਼ੀ ਵਧਾਉਣ ਦਾ ਦਿੱਤਾ ਭਰੋਸਾ , 2364 ਨਵੀ ਭਰਤੀ ਜਲਦ ਜਾਇਨ ਕਰਾਉਣ ਅਤੇ AIE ਵਲੰਟੀਅਰਜ ਦੀ ਬਰੇਕ ਪੀਰੀਅਡ ਵਾਲਾ ਸਮਾਂ ਵੀ ਖਤਮ ਕਰਕੇ ਵਿੱਚੇ ਗਿਣਨ ਦਾ ਲਿਆ ਫੈਸਲਾ ।ਇਸ ਤੋ ਇਲਾਵਾ ਸਰਕਾਰ ਤੇ ਵਿੱਤ ਵਿਭਾਗ ਪੱਧਰ ਤੇ ਮੁੱਖ ਮੰਗਾਂ ਪ੍ਰਾਇਮਰੀ ਅਧਿਆਪਕਾਂ ਕੋਲੋਂ ਲਏ ਜਾਂਦੇ ਗੈਰਵਿਦਿਅਕ ਕੰਮ ਅਤੇ ਡਿਊਟੀਆਂ ਬੰਦ ਕਰਾਉਣ ਤੇ ਅਧਿਆਪਕਾਂ ਦੇ ਕੰਮ ਨੂੰ ਸੁਖਾਲਾ ਕਰਨ ਲਈ ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ ਦੇਣ, ਪ੍ਰਾਇਮਰੀ /ਪ੍ਰੀ- ਪ੍ਰਾਇਮਰੀ ਪੱਧਰ ਤੇ ਨਵੀਂ ਭਰਤੀ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਪੱਕੇ ਕਰਨ , ਹੈਡ ਟੀਚਰਜ ਦੀ ਪੋਸਟ ਪ੍ਰਬੰਧਕੀ ਕਰਨ , ਅਧਿਆਪਕਾਂ ਨੂੰ ਆਰਟ ਕਰਾਫਟ ਵਜੋਂ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਵੀ ਮਾਸਟਰ ਕਾਡਰ ਚ ਪ੍ਰਮੋਟ ਕਰਨ ,ਅਧਿਆਪਕਾਂ ਦੇ ਜਿਲਾ ਪ੍ਰੀਸ਼ਦ ਸਮੇ ਦੇ ਰਹਿੰਦੇ ਬਕਾਏ ਅਤੇ ਹੋਰ ਵੀ ਹਰੇਕ ਤਰਾਂ ਦੇ ਬਕਾਏ ਦੇਣ, ਬਲਾਕ ਪੱਧਰ ਤੇ ਡੀ ਪੀ ਈ ਅਤੇ ਸੈਟਰ ਪੱਧਰ ਤੇ ਪੀ ਟੀ ਆਈ ਤੁਰੰਤ ਭਰਤੀ ਕਰਨ , ਮਾਸਟਰ ਕੇਡਰ ਚ ਪਰਮੋਟ ਹੋਏ ਅਧਿਆਪਕਾਂ ਦੀ ਸੀਨੀਆਰਤਾ 75-25 ਰੇਸ਼ੋ ਤਹਿਤ ਕਰਨ , ਅਧਿਆਪਕ ਬਦਲੀਆਂ ਕਰਨ ਅਤੇ ਘਰਾਂ ਦੇ ਨੇੜੇ ਲਗਾਉਣ , ਹਰੇਕ ਸਕੂਲ ਚ ਸਫਾਈ ਸੇਵਿਕਾ ਦੇਣ , ਵਿਦੇਸ਼ ਛੁੱਟੀ ਤੇ ਬੱਚਾ ਸੰਭਾਲ ਛੁੱਟੀ ਅਧਿਕਾਰ ਡੀ ਡੀ ਓਜ ਨੂੰ ਦੇਣ ਮੈਡੀਕਲ ਕਲੇਮ ਪੂਰਤੀ ਲਈ ਕਾਰਵਾਈ ਤੇਜ ਕਰਨ ,ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਸਰਟੀਫਿਕੇਟ ਦੇਣ ਲਈ ਰੱਖੀ ਫੀਸ ਖਤਮ ਕਰਨ ਦੀ ਜੋਰਦਾਰ ਮੰਗ ਕੀਤੀ. ਸਿਖਿਆ ਮੰਤਰੀ ਵੱਲੋ ਜਲਦ ਹੱਲ ਦਾ ਭਰੋਸਾ ਦਿਤਾ । ਸਰਕਾਰ ਤੇ ਵਿੱਤ ਵਿਭਾਗ ਨਾਲ ਸਬੰਧਿਤ ਮੰਗਾਂ ਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ,ਡੀ ਏ ,ਬੰਦ ਕੀਤੇ ਪੇਂਡੂ ਭੱਤੇ ,ਬਾਰਡਰ ਭੱਤੇ ,ਪੇ ਕਮਿਸ਼ਨ ਤਰੁਟੀਆ,ਪੰਜਾਬ ਪੇ ਸਕੇਲ ਲਾਗੂ ਕਰਨ ,ਏ ਸੀ ਪੀ ਬਕਾਏ ਜਲਦ ਲਾਗੂ ਕਰਨ , ਈ ਟੀ ਟੀ ,ਹੈਡ ਟੀਚਰ ਸੈਟਰ ਹੈਡ ਟੀਚਰ ਬੀ ਪੀ ਈ ਓ ਨੂੰ ਵੱਧ ਪੇ ਸਕੇਲ ਦੇਣ ਤੇ ਵਿਸ਼ੇਸ਼ ਭੱਤੇ ਦੇਣ ਦੀ ਮੰਗ ਕੀਤੀ ਗਈ । ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਹੌਰੀਆ , ਸਰਬਜੀਤ ਸਿੰਘ ਖਡੂਰ ਸਾਹਿਬ, ਗੁਰਿੰਦਰ ਸਿੰਘ ਘੁੱਕੇਵਾਲੀ, ਤਰਸੇਮ ਲਾਲ, ਰਿਸ਼ੀ ਕੁਮਾਰ ਜਲੰਧਰ, ਅਵਤਾਰ ਸਿੰਘ ਭਲਵਾਨ ,ਜਰਨੈਲ ਸਿੰਘ ਹਰਵਿੰਦਰ ਸਿੰਘ ਹੈਪੀ, ਰਵਿੰਦਰ ਸਿੰਘ, ਮੱਖਣ ਸਿੰਘ, ਜਗਰੂਪ ਸਿੰਘ, ਸੁਖਪਾਲ ਸਿੰਘ ,ਅਮਰ ਸਿੰਘ, ਪਰਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।*

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends