ਸੰਗਰੂਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਡਿਊਟੀ ਮੈਜਿਸਟਰੇਟ ਤਾਇਨਾਤ
ਸੰਗਰੂਰ, 27 ਅਗਸਤ 2024: ਸੰਗਰੂਰ ਸ਼ਹਿਰ ਵਿੱਚ ਅਕਸਰ ਧਰਨੇ-ਪ੍ਰਦਰਸ਼ਨ ਅਤੇ ਵੀਆਈਪੀਜ਼ ਦੇ ਆਉਣ-ਜਾਣ ਦੇ ਮੱਦੇਨਜ਼ਰ, ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ।
ਉਪ-ਮੰਡਲ ਮੈਜਿਸਟਰੇਟ, ਸੰਗਰੂਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਡਿਊਟੀ ਮੈਜਿਸਟਰੇਟ ਦੇ ਨਾਮ ਅਤੇ ਮੋਬਾਈਲ ਨੰਬਰ ਦਰਜ ਕੀਤੇ ਗਏ ਹਨ। ਡਿਊਟੀ ਮੈਜਿਸਟਰੇਟਾਂ ਨੂੰ ਆਪਣੇ ਨਿਰਧਾਰਿਤ ਦਿਨਾਂ ਵਿੱਚ ਆਪਣੀ ਡਿਊਟੀ ਨਿਭਾਉਣੀ ਹੋਵੇਗੀ।
ਉਪ-ਮੰਡਲ ਮੈਜਿਸਟਰੇਟ, ਵੱਲੋਂ ਜਾਰੀ ਹੁਕਮਾਂ ਵਿੱਚ ਹਰਦੇਵ ਕੁਮਾਰ, ਪ੍ਰਿੰਸੀਪਲ, ਹਰਬੰਸ ਸਿੰਘ, ਅੰਗਰੇਜੀ ਮਾਸਟਰ, ਜਗਦੀਸ਼ ਸ਼ਰਮਾ, ਕੰਪਿਊਟਰ ਮਾਸਟਰ, ਨਿਰਵੰਤ ਸਿੰਘ, ਡਿਪਟੀ ਡਾਇਰੈਕਟਰ, ਬਾਗਬਾਨੀ, ਰਣਜੋਧ ਸਿੰਘ, ਜਿਲ੍ਹਾ ਭਾਸ਼ਾ ਅਫਸਰ, ਜਸਵੀਰ ਸਿੰਘ, ਕੰਪਿਊਟਰ ਮਾਸਟਰ, ਪਰਮਜੀਤ ਸਿੰਘ, ਪ੍ਰਿੰਸੀਪਲ, ਨੂੰ ਡਿਊਟੀ ਮਜਿਸਟਰੇਟ ਲਗਾਇਆ ਗਿਆ ਹੈ।
ਸੰਗਰੂਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਮੈਜਿਸਟ੍ਰੇਟਾਂ ਦੀ ਤਾਇਨਾਤੀ ਦੇ ਹੁਕਮਾਂ ਵਿੱਚ ਸੋਧ
ਸੰਗਰੂਰ, 27 ਅਗਸਤ 2024 ( ਜਾਬਸ ਆਫ ਟੁਡੇ) ਸੰਗਰੂਰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਉਪ ਮੰਡਲ ਮੈਜਿਸਟਰੇਟ, ਸੰਗਰੂਰ ਵੱਲੋਂ ਕਈ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ। ਇਹ ਹੁਕਮ ਦਫ਼ਤਰੀ ਹੁਕਮ ਨੰਬਰ 113/ਦਰ ਮਿਤੀ 27.08.2024 ਦੇ ਤਹਿਤ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਸਕੂਲ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਸੀ, ਉਸ ਤੋਂ ਬਾਅਦ ਇਹਨਾਂ ਹੁਕਮਾਂ ਨੂੰ ਬਦਲ ਦਿੱਤਾ ਗਿਆ ਹੈ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਵਿੱਚ * ਕਰੁਣ ਜਿੰਦਲ, ਐਸ.ਡੀ.ਈ. ਪੰਜਾਬ ਮੰਡੀ ਬੋਰਡ, ਸੰਗਰੂਰ, ਹਰਦੀਪ ਸਿੰਘ, ਵਧੀਕ ਡਿਪਟੀ ਡਾਇਰੈਕਟਰ, ਬਾਗਬਾਨੀ, ਸੰਗਰੂਰ, ਜਸਪਾਲ ਸਿੰਘ, ਐਸ.ਡੀ.ਈ. ਭੂਮੀ ਰੱਖਿਆ ਮੰਡਲ, ਸੰਗਰੂਰ ਨਿਰਵੰਤ ਸਿੰਘ, ਡਿਪਟੀ ਡਾਇਰੈਕਟਰ, ਬਾਗਬਾਨੀ, ਸੰਗਰੂਰ ਰਣਜੋਧ ਸਿੰਘ, ਜਿਲ੍ਹਾ ਭਾਸ਼ਾ ਅਫਸਰ, ਸੰਗਰੂਰ ਨੂੰ ਡਿਊਟੀ ਮਜਿਸਟਰੇਟ ਲਗਾਇਆ ਗਿਆ ਹੈ।।
ਇਹ ਮੈਜਿਸਟਰੇਟ ਆਪਣੇ-ਆਪਣੇ ਦਿਨਾਂ ਵਿੱਚ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਜ਼ਿੰਮੇਵਾਰ ਹੋਣਗੇ। ਇਹ ਹੁਕਮ ਤੁਰੰਤ ਲਾਗੂ ਹੋਣਗੇ।