ਸਿੱਖਿਆ ਅਫਸਰ ਨੇ ਸਕੂਲਾਂ ਨੂੰ ਮੈਡੀਕਲ ਸਰਟੀਫਿਕੇਟ ਨਾਲ ਕਮਿਊਟਿਡ ਲੀਵ ਅਪਲਾਈ ਕਰਨ ਦੀ ਹਦਾਇਤ ਦਿੱਤੀ
ਅੰਮ੍ਰਿਤਸਰ , 21 ਅਗਸਤ 2024 ( ਜਾਬਸ ਆਫ ਟੁਡੇ) ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਅੰਮ੍ਰਿਤਸਰ ਨੇ ਸਮੂਹ ਪ੍ਰਿੰਸੀਪਲ/ਹੈੱਡਮਾਸਟਰਾਂ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਉਹ ਆਪਣੀ ਜਾਂ ਆਪਣੇ ਕਿਸੇ ਵੀ ਕਰਮਚਾਰੀ ਦੀ ਮੈਡੀਕਲ ਅਧਾਰ ਤੇ ਕਮਿਊਟਿਡ ਲੀਵ ਈ-ਪੰਜਾਬ ਪੋਰਟਲ ਤੇ ਅਪਲਾਈ ਕਰਨ, ਤਾਂ ਮੈਡੀਕਲ ਸਰਟੀਫਿਕੇਟ ਲਗਾਉਣਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਹਦਾਇਤਾਂ |
ਭਾਵੇਂ ਮੈਡੀਕਲ ਕਮਿਊਟਿਡ ਲੀਵ ਇੱਕ ਦਿਨ ਦੀ ਹੀ ਕਿਉਂ ਨਾ ਹੋਵੇ, ਪਰੰਤੂ ਬਿਨਾਂ ਮੈਡੀਕਲ ਸਰਟੀਫਿਕੇਟ ਤੋਂ ਅਜਿਹੀ ਛੁੱਟੀ ਨੂੰ ਮੈਡੀਕਲ ਅਧਾਰ ਤੇ ਪ੍ਰਾਪਤ ਕੀਤੀ ਗਈ ਛੁੱਟੀ ਨਹੀਂ ਮੰਨਿਆ ਜਾਵੇਗਾ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਨੇ ਪੰਜਾਬ ਸਿਵਲ ਸੇਵਾ ਨਿਯਮਾਂਵਾਲੀ ਜਿਲਦ-1 ਭਾਗ-1 ਦੇ ਨਿਯਮ 8.16(2) ਦਾ ਹਵਾਲਾ ਦਿੱਤਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਹਦਾਇਤਾਂ |