ਰੋਟਰੀ ਪ੍ਰਾਇਮ ਨੇ ਦੇਸ਼ ਭਗਤੀ ਦੀ ਭਾਵਨਾ ਨਾਲ 78ਵਾਂ ਸੁਤੰਤਰਤਾ ਦਿਵਸ ਮਨਾਇਆ

 ਰੋਟਰੀ ਪ੍ਰਾਇਮ ਨੇ ਦੇਸ਼ ਭਗਤੀ ਦੀ ਭਾਵਨਾ ਨਾਲ 78ਵਾਂ ਸੁਤੰਤਰਤਾ ਦਿਵਸ ਮਨਾਇਆ


ਕਲੱਬ ਦੇ ਮੈਂਬਰ ਰੋਟਰੀ ਪਬਲਿਕ ਇਮੇਜ ਪ੍ਰੋਜੈਕਟ ਕਰਕੇ ਰੋਟਰੀ ਪ੍ਰਾਇਮ ਦਾ ਨਾਮ ਚਮਕਾਉਣ: ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ 


ਦੇਸ਼ ਵਾਸੀਆਂ ਲਈ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਾਨਾਂ ਵਾਰੀਆਂ, ਸਾਨੂੰ ਮਿਲ ਕੇ ਉਹਨਾਂ ਦੀ ਸ਼ਹਾਦਤਾਂ ਨੂੰ ਸਿਜਦਾ ਕਰਨਾ ਚਾਹੀਦਾ ਹੈ: ਰੋਟੇਰੀਅਨ ਵਿਮਲ ਜੈਨ ਪ੍ਰਧਾਨ ਰੋਟਰੀ ਰਾਜਪੁਰਾ ਪ੍ਰਾਇਮ 


ਰਾਜਪੁਰਾ 16 ਅਗਸਤ 





ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਰੋਟੇਰੀਅਨ ਵਿਮਲ ਜੈਨ ਪ੍ਰਧਾਨ 2024-25 ਦੀ ਅਗਵਾਈ ਹੇਠ 78ਵਾਂ ਸੁਤੰਤਰਤਾ ਦਿਵਸ ਕਲੱਬ ਦੇ ਦਫ਼ਤਰ ਵਿਖੇ ਰਾਸ਼ਟਰੀ ਝੰਡੇ ਨੂੰ ਸ਼ਰਧਾ ਨਾਲ ਸਲਾਮ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ। ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਭਾਵਨਾ ਨਾਲ ਰਾਸ਼ਟਰੀ ਗਾਨ ਗਾਇਆ ਅਤੇ ਤਿਰੰਗੇ ਦਾ ਸਨਮਾਨ ਕੀਤਾ। ਸੈਕਟਰੀ ਰੋਟੇਰੀਅਨ ਲਲਿਤ ਲਵਲੀ, ਰੋਟੇਰੀਅਨ ਰਾਕੇਸ਼ ਸਿੰਗਲਾ ਸੀ ਏ, ਰੋਟੇਰੀਅਨ ਜਿਤੇਨ ਸਚਦੇਵਾ ਕਲੱਬ ਪੀਆਰਓ, ਰੋਟੇਰੀਅਨ ਰਾਜੇਸ਼ ਨੰਦਾ ਕਲੱਬ ਖਜਾਨਚੀ ਨੇ ਵੀ ਮੈਂਬਰਾਂ ਨੂੰ ਸੰਬੋਧਨ ਕੀਤਾ। ਰੋਟਰੀ ਰਾਜਪੁਰਾ ਪ੍ਰਾਇਮ ਦੇ ਪ੍ਰਧਾਨ ਰੋਟੇਰੀਅਨ ਵਿਮਲ ਜੈਨ ਨੇ ਕਿਹਾ ਕਿ ਦੇਸ਼ ਵਾਸੀਆਂ ਲਈ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਾਨਾਂ ਵਾਰੀਆਂ, ਸਾਨੂੰ ਮਿਲ ਕੇ ਉਹਨਾਂ ਦੀ ਸ਼ਹਾਦਤਾਂ ਨੂੰ ਸਿਜਦਾ ਕਰਨਾ ਚਾਹੀਦਾ ਹੈ। ਉਹਨਾਂ ਨੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਪੰਕਜ ਮਿੱਤਲ, ਕੋ-ਚੇਅਰਮੈਨ ਰੋਟੇਰੀਅਨ ਰਾਜੀਵ ਮਲਹੋਤਰਾ, ਰੋਟੇਰੀਅਨ ਅਸ਼ੋਕ ਵਰਮਾ ਦਾ ਪ੍ਰੋਗਰਾਮ ਦੇ ਵਧੀਆ ਪ੍ਰਬੰਧ ਲਈ ਧੰਨਵਾਦ ਕੀਤਾ। ਇਸ ਸਮਾਗਮ ਨੂੰ ਕਲੱਬ ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ ਅਤੇ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਨੇ ਵੀ ਸੰਬੋਧਨ ਕੀਤਾ ਅਤੇ ਕਲੱਬ ਵਿੱਚ ਚੰਗੇ ਪ੍ਰੋਗਰਾਮਾਂ ਨਾਲ ਰੋਟਰੀ ਦੀ ਪਬਲਿਕ ਇਮੇਜ ਲਈ ਕਾਰਜ ਕਰਨ ਬਾਰੇ ਆਪਣੇ ਵਿਚਾਰ ਰੱਖੇ। ਰੋਟਰੀ ਰਾਜਪੁਰਾ ਪ੍ਰਾਇਮ ਵੱਲੋਂ ਕਲੱਬ ਮੈਂਬਰਾਂ ਲਈ ਤਿੰਨ ਰੰਗ ਦੇ ਲੱਡੂਆਂ ਦੇ ਨਾਲ ਬਰੇਕਫਾਸਟ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਰੋਟੇਰੀਅਨ ਮੇਜਰ ਸਿੰਘ ਰੰਗੀਆਂ, ਰੋਟੇਰੀਅਨ ਰਸ਼ਪਾਲ ਸਿੰਘ ਸੰਧੂ, ਰੋਟੇਰੀਅਨ ਸੁਦੇਸ਼ ਅਰੋੜਾ, ਰੋਟੇਰੀਅਨ ਲਾਲ ਚੰਦ ਮਿੱਤਲ, ਰੋਟੇਰੀਅਨ ਡਾ. ਸੰਦੀਪ ਸਿੱਕਾ, ਰੋਟੇਰੀਅਨ ਅਜੇ ਅਗਰਵਾਲ, ਰੋਟੇਰੀਅਨ ਆਦਰਸ਼ ਗੋਇਲ, ਰੋਟੇਰੀਅਨ ਸ਼ਤੀਸ਼ ਵਰਮਾ, ਰੋਟੇਰੀਅਨ ਸ਼ੁਸ਼ੀਲ ਅਗਰਵਾਲ, ਰੋਟੇਰੀਅਨ ਮਹੇਸ਼ ਅਗਰਵਾਲ ਅਤੇੋ ਹੋਰ ਮੈਂਬਰ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends