21ਵੀਂ ਸਦੀ ਦੀ ਨੌਜਵਾਨ ਪੀੜ੍ਹੀ ਨੂੰ ਜੀਵਨ ਜਾਂਚ ਸਿਖਾਉਣ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਮਲਜੀਤ ਦੌੜਕਾ (ਕੈਮ ਸਿੰਘ) ਦੇ ਗੀਤ ਦੀ ਵੀਡੀਓ 22 ਅਗਸਤ ਨੂੰ ਹੋਵੇਗੀ ਰਿਲੀਜ
ਨਵਾਂ ਸ਼ਹਿਰ 19 ਅਗਸਤ ( ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਰਾਹੋਂ ਕਸਬੇ ਦੇ ਉਭਰਦੇ ਗਾਇਕ ਕਮਲਜੀਤ ਸਿੰਘ ਦੌੜਕਾ ਉਰਫ ਕੈਮ ਸਿੰਘ ਦੇ ਨਵੇਂ ਗੀਤ ਦੀ ਵੀਡੀਓ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਹ ਗੀਤ ਜਿੱਥੇ ਨੌਜਵਾਨ ਪੀੜੀ ਨੂੰ ਮਾਪਿਆਂ ਦਾ ਸਤਿਕਾਰ ਕਰਨ, ਫੁਕਰੇਪਨ ਅਤੇ ਅੰਧ ਵਿਸ਼ਵਾਸ ਤੋਂ ਦੂਰ ਰਹਿਣ, ਲੋਕ ਵਿਰੋਧੀ ਰਾਜਨੀਤਿਕ ਪ੍ਰਬੰਧ ਕਾਰਨ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਦੁਰਦਸ਼ਾ ਦਰਸਾਉਂਦਾ ਪੰਜਾਬ ਦੇ ਇਤਿਹਾਸਿਕ ਪਿਛੋਕੜ ਨਾਲ ਜੋੜਦਿਆਂ ਹੋਇਆਂ ਉਹਨਾਂ ਨੂੰ ਜੀਵਨ ਜਾਂਚ ਸਿਖਾਉਣ ਵਾਲਾ ਹੈ, ਉਥੇ ਹੀ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਨ ਵਾਲੇ ਪੰਜਾਬੀਆਂ ਵੱਲੋਂ ਸ਼ੁਰੂ ਕੀਤੇ ਗਏ ਜੇਤੂ ਇਤਿਹਾਸਿਕ ਕਿਸਾਨੀ ਸੰਘਰਸ਼ ਨੂੰ ਦਿੱਲੀ ਦੇ ਬਾਰਡਰਾਂ ਤੱਕ ਲੜਨ ਦੀ ਬਾਤ ਪਾਉਂਦਾ ਹੈ।
21ਵੀਂ ਸਦੀ ਵਿੱਚ ਵਾਪਰ ਰਹੇ ਇਹਨਾਂ ਵਰਤਾਰਿਆਂ ਨੂੰ ਦਰਸਾਉਣ ਵਾਲਾ ਗੀਤ ਕੈਲੀ ਦਾ ਗਰੁੱਪ ਅਤੇ ਸੋਨੂ ਮਾਹਲਾਂ ਵਾਲਾ ਦੀ ਪੇਸ਼ਕਸ਼ ਹੈ। ਇਸ ਦਾ ਲੇਖਕ ਗੁਰਸ਼ਾਨ ਹੈ ਅਤੇ ਸੰਗੀਤਕਾਰ ਸਪਿਨ ਸਿੰਘ ਹੈ। ਇਸ ਦੀ ਵੀਡੀਓਗ੍ਰਾਫੀ ਵਿਸ਼ਾਲ ਕਰਨ ਨੇ ਕੀਤੀ ਹੈ।