FINANCE MINISTER MEETING WITH UNIONS: ਵਿੱਤ ਮੰਤਰੀ ਵੱਲੋਂ ਵੱਖ ਵੱਖ ਯੂਨੀਅਨਾਂ ਨਾਲ ਮੀਟਿੰਗ 20 ਅਗਸਤ ਨੂੰ

FINANCE MINISTER MEETING WITH UNIONS: ਵਿੱਤ ਮੰਤਰੀ ਵੱਲੋਂ ਵੱਖ ਵੱਖ ਯੂਨੀਅਨਾਂ ਨਾਲ ਮੀਟਿੰਗ 20 ਅਗਸਤ ਨੂੰ 

ਚੰਡੀਗੜ੍ਹ, 18 ਅਗਸਤ 2024 ( ਜਾਬਸ ਆਫ ਟੁਡੇ) ਵਿੱਤ ਮੰਤਰੀ ਪੰਜਾਬ ਵੱਲੋਂ  ਵੱਖ-ਵੱਖ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਮੀਟਿੰਗ 20 ਅਗਸਤ, 2024 ਨੂੰ ਸੈਕਟਰ-3 ਚੰਡੀਗੜ੍ਹ ਸਥਿਤ ਪੰਜਾਬ ਭਵਨ 'ਚ ਹੋਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਕਰਨਗੇ ਅਤੇ ਵੱਖ-ਵੱਖ ਜਥੇਬੰਦੀਆਂ ਦੀਆਂ ਮੰਗਾਂ 'ਤੇ ਵਿਚਾਰ-ਵਿਮਰਸ਼ ਕੀਤਾ ਜਾਵੇਗਾ। 



ਮੀਟਿੰਗ 'ਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ 'ਚ ਰਿਜ਼ਰਵਡ ਕੈਟਾਗਿਰੀ ਚੋਰ ਫੜੋ ਮੋਰਚਾ, ਪੰਜਾਬ, 10 ਸਾਲਾ ਕੱਚੇ ਅਧਿਆਪਕ ਯੂਨੀਅਨ, ਪੰਜਾਬ, ਬਹਾਲੀ ਕੱਚੇ ਅਧਿਆਪਕ ਯੂਨੀਅਨ, ਪੰਜਾਬ, 3704 ਅਧਿਆਪਕ ਯੂਨੀਅਨ, ਪੰਜਾਬ, ਬੇਰੁਜ਼ਗਾਰ ਸਾਂਝਾ ਮੋਰਚਾ, ਪੰਜਾਬ, ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ, ਪੰਜਾਬ ਅਤੇ ਨਸ਼ਾ ਛੁਡਾਓ ਕਰਮਚਾਰੀ ਯੂਨੀਅਨ, ਪੰਜਾਬ ਸ਼ਾਮਲ ਹਨ।


 ਸਰਕਾਰ ਨੇ ਸਾਰੀਆਂ ਜਥੇਬੰਦੀਆਂ ਨੂੰ ਆਪਣੇ ਵੱਧ ਤੋਂ ਵੱਧ ਚਾਰ ਮੈਂਬਰ ਭੇਜਣ ਅਤੇ ਅਗਲੇਰੀ ਕਾਰਵਾਈ ਲਈ  ਵਿਭਾਗ ਨੂੰ ਸੂਚਿਤ ਕਰਨ ਲਈ ਕਿਹਾ ਹੈ। 


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends