TRANSFER UPDATE: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੱਡੀ ਖੱਬਰ, 19 ਜੁਲਾਈ ਤੱਕ ਸਕੂਲ ਮੁੱਖੀਆਂ ਜਾਰੀ ਕੀਤੇ ਇਹ ਹੁਕਮ

ਚੰਡੀਗੜ੍ਹ, 18 ਜੁਲਾਈ 2024 ( ਜਾਬਸ ਆਫ ਟੁਡੇ)

ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਵਲੋਂ ਟੀਚਰ ਟਰਾਂਸਫਰ ਪਾਲਿਸੀ 2019 ਅਤੇ ਪਾਲਿਸੀ ਵਿੱਚ ਸਮੇਂ-ਸਮੇਂ ਤੇ ਹੋਈਆਂ ਸੋਧਾਂ ਅਨੁਸਾਰ ਪੋਰਟਲ ਤਹਿਤ ਆਨਲਾਈਨ ਵਿਧੀ ਰਾਹੀਂ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।( ਜਾਬਸ ਆਫ ਟੁਡੇ) 



 ਆਨਲਾਈਨ ਬਦਲੀਆਂ ਕਰਨ ਸਮੇਂ ਜੋ ਬਦਲੀਆਂ ਹੋਈਆਂ ਸਨ, ਉਹਨਾਂ ਵਿਚੋਂ ਕੁਝ ਬਦਲੀਆਂ ਸਕੂਲਾਂ ਵਿੱਚ 50 ਪ੍ਰਤੀਸਤ ਤੋਂ ਘੱਟ ਸਟਾਫ ਦੀ ਸ਼ਰਤ ਕਾਰਨ ਜਾਂ ਕਿਸੇ ਹੋਰ ਵਿਭਾਗੀ ਕਾਰਨ ਲਾਗੂ ਨਹੀਂ ਹੋ ਸਕੀਆਂ, ਜਿਸ ਕਾਰਨ ਅਧਿਆਪਕ/ਕਰਮਚਾਰੀ ਦਾ ਡਾਟਾ ਬਦਲੀ ਵਾਲੇ ਸਕੂਲ (ਭਾਵ ਜਿੱਥੇ ਬਦਲੀ ਹੋਈ) ਵਿਖੇ ਹੈ ਪਰੰਤੂ ਅਧਿਆਪਕ/ਕਰਮਚਾਰੀ (ਜਿਸ ਸਕੂਲ ਤੋਂ ਬਦਲੀ ਹੋਈ ਹੈ) ਵਿਖੇ ਕੰਮ ਕਰ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਅਜਿਹੇ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਰੱਦ ਕੀਤੀਆਂ ਗਈਆਂ ਹਨ ਤਾਂ ਜੋ ਜਿੱਥੇ ਅਧਿਆਪਕ/ਕਰਮਚਾਰੀ ਕੰਮ ਕਰ ਰਿਹਾ ਹੈ, ਉਸੇ ਸਕੂਲ ਵਿੱਚ ਉਹਨਾਂ ਦਾ ਡਾਟਾ ਸਿਫਟ ਹੋ ਸਕੇ।

PBJOBSOFTODAY:

MASTER TO LECTURER PROMOTION: 22 ਜੁਲਾਈ ਤੱਕ ਮੰਗੇ ਕੇਸ

BREAKING NEWS: ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਆਨਲਾਈਨ, ਨਵਾਂ ਲਿੰਕ ਜਾਰੀ


ਇਸ ਮੰਤਵ ਲਈ ਵਿਭਾਗ ਵਲੋਂ ਸਕੂਲ ਮੁੱਖੀ/ਡੀ.ਡੀ.ਓ ਦੇ ਖਾਤੇ ਵਿੱਚ ਇੱਕ ਲਿੰਕ Create ਕੀਤਾ ਗਿਆ ਹੈ। ਇਸ ਲਿੰਕ ਰਾਹੀਂ ਮਿਤੀ 18.07.2024 ਤੋਂ 19.07.2024 ਤੱਕ ਸਕੂਲ ਮੁੱਖੀ/ਡੀ.ਡੀ.ਓ ਕੇਵਲ ਉਹਨਾਂ ਅਧਿਆਪਕਾਂ ਦਾ ਡਾਟਾ ਭਰਨਾ ਯਕੀਨੀ ਬਣਾਉਣਗੇ, ਜਿੰਨਾਂ ਦੀ ਬਦਲੀ 50 ਪ੍ਰਤੀਸਤ ਦੀ ਸ਼ਰਤ ਕਾਰਨ ਜਾਂ ਕਿਸੇ ਹੋਰ ਵਿਭਾਗੀ ਕਾਰਨ ਲਾਗੂ ਨਹੀਂ ਹੋ ਸਕੀ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends