ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਸਪੈਸ਼ਲ ਕੈਂਪ ਲਗਾਉਣ ਸਬੰਧੀ ਹੁਕਮ ਜਾਰੀ
ਖੰਨਾ, ਲੁਧਿਆਣਾ , 26 ਜੁਲਾਈ 2024( ਜਾਬਸ ਆਫ ਟੁਡੇ)
ਦਫਤਰ ਚੋਣਕਾਰ ਰਜਿਸਟਰਸ਼ਨ ਅਫਸਰ, 057-ਵਿਧਾਨ ਸਭਾ ਹਲਕਾ-ਕਮ- ਉਪ ਮੰਡਲ ਮੈਜਿਸਟਰੇਟ ਖੰਨਾ (ਜਿਲ੍ਹਾ ਲੁਧਿਆਣਾ) ਵੱਲੋਂ ਸਮੂਹ ਸੁਪਰਵਾਈਜ਼ਰਾਂ ਨੂੰ ਲਿਖਿਆ ਗਿਆ ਹੈ ਕਿ ਐਸ.ਜੀ.ਪੀ.ਸੀ. ਚੋਣਾ ਲਈ 100 ਪ੍ਰਤੀਸਤ ਵੋਟਰਾ ਦੀ ਇਰੋਲਮੈਂਟ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਪੰਜਾਬ ਵੱਲੋ ਹਦਾਇਤ ਜਾਰੀ ਕੀਤੀਆਂ ਗਈਆਂ ਸਨ ਕਿ ਕੋਈ ਵੀ ਕੇਸਾਧਾਰੀ ਸਿੱਖ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਲਈ ਸੁਪਰਵਾਈਜ਼ਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ
ਅਧੀਨ ਆਉਂਦੇ ਸਮੂਹ ਬੀ.ਐਲ.ਓਜ ਨੂੰ ਹਦਾਇਤ ਕੀਤੀ ਜਾਵੇ ਕਿ ਮਿਤੀ 31.07.2024 ਤੱਕ ਕੇਸਾਧਾਰੀ ਸਿੱਖ ਵੋਟਰਾਂ ਦੀ ਵੋਟ ਬਣਾਉਣ ਲਈ ਸਪੈਸ਼ਲ ਕੈਂਪ ਲਗਾਏ ਜਾਣ। ਇਸ ਕੈਂਪ ਵਿੱਚ ਬੀ.ਐਸ.ਓ ਅਤੇ ਸਬੰਧਤ ਪਟਵਾਰੀ ਹਰ ਇੱਕ ਵੋਟਰ ਤੱਕ ਪਹੁੰਚ ਕਰਨਗੇ ਅਤੇ ਉਹਨਾਂ ਦੀ ਵੋਟ ਬਣਾਉਣ ਲਈ ਫਾਰਮ ਪ੍ਰਾਪਤ ਕਰਨਾ ਯਕੀਨੀ ਬਣਾਉਣਗੇ।
ਸਪੈਸ਼ਲ ਕੈਂਪ ਦੌਰਾਨ ਸਮੂਹ ਸੈਕਟਰ ਸੁਪਰਵਾਈਜਰ ਆਪਣੇ ਅਧੀਨ ਆਉਂਦੇ ਬੂਥਾਂ ਤੇ ਨਿੱਜੀ ਤੌਰ ਤੇ ਹਾਜਰ ਰਹਿਣਗੇ ਅਤੇ ਲੱਗ ਰਹੇ ਕੈਂਪਾ ਵਿੱਚ ਪ੍ਰਾਪਤ ਫਾਰਮਾਂ ਦਾ ਵੇਰਵਾ ਇਸ ਦਫਤਰ ਵਿਖੇ ਭੇਜਣਾ ਯਕੀਨੀ ਬਣਾਉਣਗੇ।